PreetNama
ਖਾਸ-ਖਬਰਾਂ/Important News

ਪ੍ਰਧਾਨਮੰਤਰੀ ਮੋਦੀ ਨੂੰ ਧਮਕੀ ਦੇਣ ਵਾਲੀ ਪਾਕਿਸਤਾਨੀ ਗਾਇਕਾ ਦੀ Nude ਵੀਡੀਓ ਵਾਇਰਲ

Pakistani pop singer nude video: ਇਸਲਾਮਾਬਾਦ: ਪਾਕਿਸਤਾਨੀ ਗਾਇਕਾ ਰਬੀ ਪੀਰਜ਼ਾਦਾ ਵੱਲੋਂ ਆਪਣੀ ਵਿਵਾਦਿਤ ਵੀਡੀਓ ਕਾਰਨ ਪੈਦਾ ਹੋਏ ਵਿਵਾਦਾਂ ਕਾਰਨ ਮਨੋਰੰਜਨ ਉਦਯੋਗ ਨੂੰ ਛੱਡਣ ਦਾ ਫੈਸਲਾ ਲਿਆ ਗਿਆ ਹੈ । ਖਬਰਾਂ ਮੁਤਾਬਿਕ ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ ਕਿ ਉਹ ਆਪਣੇ ਆਪ ਨੂੰ ਮਨੋਰੰਜਨ ਉਦਯੋਗ ਤੋਂ ਦੂਰ ਕਰ ਰਹੀ ਹੈ । ਉਸਨੇ ਲਿਖਿਆ ਕਿ ਅੱਲ੍ਹਾ ਉਸਦੇ ਪਾਪ ਮਾਫ ਕਰੇ ਤੇ ਉਸਦੇ ਪ੍ਰਤੀ ਦੂਸਰਿਆਂ ਦੇ ਦਿਲ ਨਰਮ ਕਰੇ ।

ਦਰਅਸਲ, ਪਿਛਲੇ ਹਫਤੇ ਰਬੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿੱਚ ਉਹ ਟਾਪਲੈਸ ਹਾਲਤ ਵਿੱਚ ਨੱਚਦੀ ਹੋਈ ਦਿਖਾਈ ਦੇ ਰਹੀ ਸੀ । ਉਸਦੀ ਇਸ ਵੀਡੀਓ ਤੋਂ ਬਾਅਦ ਪਾਕਿਸਤਾਨ ਵਿੱਚ ਉਸਦੀ ਸਖਤ ਆਲੋਚਨਾ ਕੀਤੀ ਗਈ ਸੀ ਤੇ ਇਸ ਦੇ ਨਾਲ ਹੀ ਲੋਕਾਂ ਵੱਲੋਂ ਉਸਨੂੰ ਟਰੋਲ ਵੀ ਕੀਤਾ ਗਿਆ ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਪੌਪ ਗਾਇਕਾ ਪੀਰਜ਼ਾਦਾ ਵੱਲੋਂ ਕਸ਼ਮੀਰ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਤਮਘਾਤੀ ਹਮਲਾ ਕਰਨ ਦੀ ਧਮਕੀ ਦਿੱਤੀ ਗਈ ਸੀ । ਇਸ ਧਮਕੀ ਦੇ ਚੱਲਦਿਆਂ ਰਬੀ ਵੱਲੋਂ ਟਵਿੱਟਰ ‘ਤੇ ਇਕ ਤਸਵੀਰ ਵੀ ਪੋਸਟ ਕੀਤੀ ਗਈ ਸੀ, ਜਿਸ ਵਿੱਚ ਜਿਸ ਵਿੱਚ ਉਸਨੇ ਵਿਸਫੋਟਕਾਂ ਨਾਲ ਭਰੀ ਜੈਕੇਟ ਪਹਿਨੀ ਹੋਈ ਸੀ ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਬੀ ਵੱਲੋਂ 50 ਸੈਕੰਡ ਦਾ ਇਕ ਵੀਡੀਓ ਪੋਸਟ ਕੀਤਾ ਗਿਆ ਸੀ । ਜਿਸ ਵਿੱਚ ਉਹ ਪ੍ਰਧਾਨਮੰਤਰੀ ਮੋਦੀ ਨੂੰ ਸੱਪਾਂ ਅਤੇ ਮਗਰਮੱਛਾਂ ਦੇ ਹਮਲੇ ਦੀ ਧਮਕੀ ਦੇ ਰਹੀ ਸੀ । ਉਸਦੀ ਇਸ ਪੋਸਟ ਤੋਂ ਬਾਅਦ ਪਾਕਿਸਤਾਨ ਦੇ ਜੰਗਲੀ ਜੀਵ ਸੁਰੱਖਿਆ ਅਤੇ ਪਾਰਕ ਵਿਭਾਗ ਵੱਲੋਂ ਜੰਗਲੀ ਜਾਨਵਰਾਂ ਨੂੰ ਪਾਲਤੂ ਜਾਨਵਰਾਂ ਵਜੋਂ ਰੱਖ ਕੇ ਵਾਈਲਡ ਲਾਈਫ ਐਕਟ ਦੀ ਉਲੰਘਣਾ ਕਰਨ ਲਈ ਪੀਰਜ਼ਾਦਾ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਕੀਤੀ ਗਈ ਸੀ।

Related posts

G7 summit-2022 : ਜਰਮਨੀ ‘ਚ ਇਸ ਤਰ੍ਹਾਂ ਹੋਇਆ PM ਮੋਦੀ ਦਾ ਸਵਾਗਤ, ਵੀਡਿਓ ਸ਼ੇਅਰ ਕਰਨ ਤੋਂ ਨਾ ਰੋਕ ਸਕੇ ਖ਼ਦ ਨੂੰ PM

On Punjab

UP ਦੇ ਰਾਜਭਵਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

On Punjab

Budget 2022 : ਪੀਐੱਮ ਮੋਦੀ ਨੇ ਕਿਹਾ, ‘100 ਸਾਲਾਂ ਦੀ ਭਿਆਨਕ ਬਿਪਤਾ ਦੇ ਵਿਚਕਾਰ ਵਿਕਾਸ ਦਾ ਨਵਾਂ ਭਰੋਸਾ ਲੈ ਕੇ ਆਇਆ ਇਸ ਬਜਟ

On Punjab