PreetNama
ਰਾਜਨੀਤੀ/Politics

ਓਪੀਨੀਅਨ ਪੋਲ: ਮਹਾਰਾਸ਼ਟਰ ‘ਤੇ ਮੁੜ ਬੀਜੇਪੀ-ਸ਼ਿਵ ਸੈਨਾ ਦੀ ਫਤਹਿ

ਨਵੀਂ ਦਿੱਲੀ: ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ‘ਚ ਮਹਿਜ਼ ਤਿੰਨ ਦਿਨ ਦਾ ਸਮਾਂ ਰਹਿ ਗਿਆ ਹੈ। ਅਜੇ ਹਰ ਪਾਸੇ ਇਹੀ ਸਵਾਲ ਹੈ ਕਿ ਸੂਬੇ ‘ਚ ਕਿਸ ਦੀ ਸਰਕਾਰ ਬਣੇਗੀ। ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਹਾਲ ਹੀ ‘ਚ ਏਬੀਪੀ ਨਿਊਜ਼ ਨੇ ਸੀ-ਵੋਟਰ ਨਾਲ ਮਿਲ ਕੇ ਓਪੀਨੀਅਨ ਪੋਲ ਕੀਤਾ ਹੈ। ਇਸ ਮੁਤਾਬਕ ਬੀਜੇਪੀ-ਸ਼ਿਵ ਸੈਨਾ ਗਠਜੋੜ ਨੂੰ ਮਹਾਰਾਸ਼ਟਰ ‘ਚ ਬੰਪਰ ਜਿੱਤ ਮਿਲ ਸਕਦੀ ਹੈ।

ਮਹਾਰਾਸ਼ਟਰ ‘ਚ ਕੁੱਲ 288 ਵਿਧਾਨ ਸਭਾ ਸੀਟਾਂ ਹਨ ਤੇ ਓਪੀਨੀਅਨ ਪੋਲ ਮੁਤਾਬਕ ਬੀਜੇਪੀ ਤੇ ਉਸ ਦੇ ਸਹਿਯੋਗੀ ਪਾਰਟੀ ਨੂੰ 194 ਸੀਟਾਂ ‘ਤੇ ਜਿੱਤ ਹਾਸਲ ਹੋਵੇਗੀ। ਉਧਰ ਕਾਂਗਰਸ ਤੇ ਉਸ ਦੇ ਸਾਥੀ ਪਾਰਟੀ ਨੂੰ 86 ਸੀਟਾਂ ‘ਚ ਜਿੱਤ ਮਿਲ ਸਕਦੀ ਹੈ। ਮਹਾਰਾਸ਼ਟਰ ‘ਚ ਚੋਣਾਂ ‘ਚ ਬੀਜੇਪੀ ਨੂੰ 47 ਫੀਸਦ, ਕਾਂਗਰਸ ਨੂੰ 39 ਫੀਸਦ ਤੇ ਹੋਰ ਪਾਰਟੀਆਂ ਨੂੰ 14 ਫੀਸਦ ਵੋਟ ਮਿਲ ਸਕਦੀ ਹੈ।

ਕੀ ਹੈ ਮੌਜੂਦਾ ਸਿਆਸੀ ਸਮੀਕਰਨ

ਮਹਾਰਾਸ਼ਟਰ ਦੀ ਕੁੱਲ 288 ਸੀਟਾਂ ਦਾ ਜੋ ਵੰਡ ਬੀਜੇਪੀ ਤੇ ਸ਼ਿਵ ਸੈਨਾ ‘ਚ ਹੋਈ ਹੈ, ਉਸ ‘ਚ 124 ਸੀਟਾਂ ‘ਤੇ ਸ਼ਿਵ ਸੈਨਾ ਦੇ ਉਮੀਦਵਾਰ ਹਨ ਤੇ ਬਾਕੀ 164 ਸੀਟਾਂ ‘ਤੇ ਬੀਜੇਪੀ ਤੇ ਉਸ ਦੇ ਸਾਥੀ ਦਲ ਦੇ ਹਨ। ਐਨਸੀਪੀ ਤੇ ਕਾਂਗਰਸ ਨੇ 125-125 ਸੀਟਾਂ ‘ਤੇ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਹਨ।

ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ। ਸੂਬੇ ‘ਚ 21 ਅਕਤੂਬਰ ਨੂੰ ਵੋਟਾਂ ਹਨ ਤੇ 24 ਨੂੰ ਨਤੀਜੇ ਐਲਾਨੇ ਜਾਣਗੇ। ਸੂਬੇ ‘ਚ 8.94 ਕਰੋੜ ਮਤਦਾਤਾ ਹਨ।

Related posts

ਮੰਤਰੀ ਵੱਲੋਂ ਬੱਸ ਅੱਡੇ ਦੀ ਅਚਨਚੇਤ ਚੈਕਿੰਗ, ਕੁਤਾਹੀ ਵਰਤਣ ਵਾਲੇ ਇੰਸਪੈਕਟਰ ਨੂੰ ਮੁਅੱਤਲ ਕੀਤਾ

On Punjab

BREAKING NEWS: ਈਡੀ ਵੱਲੋਂ ਕੈਪਟਨ ਦੇ ਫਰਜ਼ੰਦ ਰਣਇੰਦਰ ਤੋਂ ਲੰਬੀ-ਚੌੜੀ ਪੁੱਛਗਿੱਛ

On Punjab

ਪੰਜਾਬ ਦੇ ਸਾਰੇ ਕਾਲਜਾਂ, ਯੂਨੀਵਰਸਿਟੀਆਂ ਅਤੇ ਪੋਲੀਟੈਕਨੀਕਲ ਕਾਲਜਾਂ ਵਿੱਚ 3 ਸਤੰਬਰ ਤੱਕ ਛੁੱਟੀਆਂ

On Punjab