PreetNama
ਰਾਜਨੀਤੀ/Politics

ਮੋਦੀ ਨੇ ਰੋਕੀ ਕੇਜਰੀਵਾਲ ਦੀ ਵਿਦੇਸ਼ ਉਡਾਰੀ? ‘ਆਪ’ ਨੇ ਲਾਏ ਗੰਭੀਰ ਇਲਜ਼ਾਮ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਮੋਦੀ ਸਰਕਾਰ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਿਦੇਸ਼ ਦੌਰੇ ‘ਤੇ ਜਾਣੋਂ ਰੋਕਣ ਦਾ ਇਲਜ਼ਾਮ ਲਾਇਆ ਹੈ। ਪਾਰਟੀ ਮੁਤਾਬਕ ਕੇਜਰੀਵਾਲ ਨੇ ਡੈਨਮਾਰਕ ‘ਚ ਹੋਣ ਜਾ ਰਹੇ ਸੀ-40 ਸੰਮੇਲਨ ’ਚ ਸ਼ਾਮਲ ਹੋਣਾ ਸੀ ਪਰ ਸਰਕਾਰ ਨੇ ਉਨ੍ਹਾਂ ਨੂੰ ਦੌਰੇ ਦੀ ਮਨਜ਼ੂਰੀ ਨਹੀਂ ਦਿੱਤੀ।

ਆਮ ਆਦਮੀ ਪਾਰਟੀ ਦੇ ਸੀ ਨੀਅਰ ਲੀਡਰ ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ ਸੀ-40 ਸੰਮੇਲਨ ’ਚ ਸ਼ਾਮਲ ਨਹੀਂ ਹੋ ਸਕਣਗੇ। ਉਨ੍ਹਾਂ ਨੂੰ ਡੈਨਮਾਰਕ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਸੰਝੇ ਸਿੰਘ ਨੇ ਕਿਹਾ ਕੇਜਰੀਵਾਲ ਛੁੱਟੀ ’ਤੇ ਨਹੀਂ ਜਾ ਰਹੇ ਸਨ ਤੇ ਇਹ ਬਹੁਤ ਮੰਦਭਾਗਾ ਹੈ। ਕੇਜਰੀਵਾਲ ਦੁਪਹਿਰ ਦੋ ਵਜੇ ਉਡਾਣ ਭਰਨ ਵਾਲੇ ਸਨ ਤੇ 8 ਮੈਂਬਰੀ ਵਫ਼ਦ ਉਨ੍ਹਾਂ ਦੇ ਨਾਲ ਸੀ।

ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਡੈਨਮਾਰਕ ਵਿੱਚ ਹੋਣ ਵਾਲੇ ਸੀ-40 ਜਲਵਾਯੂ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਨਜ਼ੂਰੀ ਨਾ ਦੇਣ ਲਈ ਰਾਜਨੀਤੀ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਉਸ ਨੂੰ ਰਾਜਸੀ ਮਨਜ਼ੂਰੀ ਨਹੀਂ ਦਿੱਤੀ।

ਸੰਜੇ ਨੇ ਕਿਹਾ ਕਿ ਇਹ ਗਲੋਬਲ ਸਟੇਜ ‘ਤੇ ਭਾਰਤ ਦੇ ਅਕਸ ਨੂੰ ਪ੍ਰਭਾਵਿਤ ਕਰੇਗਾ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਗਲਤ ਸੰਦੇਸ਼ ਦੇਵੇਗਾ। ਸੰਜੇ ਨੇ ਕਿਹਾ ਕਿ ਉਹ ਛੁੱਟੀ ਮਨਾਉਣ ਨਹੀਂ ਜਾ ਰਹੇ, ਪਰ ਦੁਨੀਆਂ ਨੂੰ ਦੱਸਣ ਵਾਲੇ ਸਨ ਕਿ ਕਿਵੇਂ ਦਿੱਲੀ ਨੇ ਆਪਣੀ ਓਡ-ਈਵਨ ਯੋਜਨਾ ਨਾਲ ਪ੍ਰਦੂਸ਼ਣ ਨੂੰ 25 ਫ਼ੀਸਦ ਤੱਕ ਘਟਾ ਦਿੱਤਾ ਹੈ। ਸੰਮੇਲਨ 9 ਅਕਤੂਬਰ ਨੂੰ ਸ਼ੁਰੂ ਹੋਵੇਗਾ ਤੇ 12 ਅਕਤੂਬਰ ਨੂੰ ਸਮਾਪਤ ਹੋਵੇਗਾ।

Related posts

Narendra Modi News: PM ਮੋਦੀ ਅੱਜ ਅਸਾਮ ਦਾ ਦੌਰਾ ਕਰਨਗੇ, ਦੇਸ਼ ਵਾਸੀਆਂ ਨੂੰ ਦੇਣਗੇ 7 ਕੈਂਸਰ ਹਸਪਤਾਲ

On Punjab

ਕਮਜ਼ੋਰ ਪਾਸਵਰਡ ਰੱਖਣ ਵਾਲੇ ਖ਼ਬਰਦਾਰ! ਵਾਇਰਸ ਹਮਲੇ ਨੇ 158 ਸਾਲ ਪੁਰਾਣੀ ਕੰਪਨੀ ਬੰਦ ਕਰਵਾਈ

On Punjab

1.5 ਕਿਲੋ ਹੈਰੋਇਨ ਸਮੇਤ ਇੱਕ ਪੁਲੀਸ ਮੁਲਾਜ਼ਮ ਗ੍ਰਿਫ਼ਤਾਰ

On Punjab