25.57 F
New York, US
December 16, 2025
PreetNama
ਰਾਜਨੀਤੀ/Politics

ਸੱਦਾ ਕਬੂਲ! ਡਾ. ਮਨਮੋਹਨ ਸਿੰਘ ਜਾਣਗੇ ਪਾਕਿਸਤਾਨ

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਰਤਾਰਪੁਰ ਕੌਰੀਡੋਰ ਖੁੱਲ੍ਹਣ ਤੋਂ ਬਾਅਦ 9 ਨਵੰਬਰ ਨੂੰ ਪਹਿਲੇ ਜਥੇ ਨਾਲ ਪਾਕਿਸਤਾਨ ਜਾਣਗੇ। ਡਾ. ਮਨਮੋਹਨ ਸਿੰਘ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਵੀ ਡਾ. ਮਨਮੋਹਨ ਸਿੰਘ ਨੂੰ ਕਰਤਾਰਪੁਰ ਕੌਰੀਡੋਰ ਰਾਹੀਂ ਆਉਣ ਦਾ ਸੱਦਾ ਦਿੱਤਾ ਸੀ।

ਸਾਬਕਾ ਪ੍ਰਧਾਨ ਮੰਤਰੀ ਨੂੰ ਕਰਤਾਰਪੁਰ ਸਾਹਿਬ ਜਾਣ ਦਾ ਸੱਦਾ ਦੇਣ ਕੈਪਟਨ ਦਿੱਲੀ ਪਹੁੰਚੇ ਸੀ। ਜਿੱਥੇ ਉਨ੍ਹਾਂ ਨੇ ਮਨਮੋਹਨ ਸਿੰਘ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਜਾਣ ਨੂੰ ਕਿਹਾ। ਪਾਕਿਸਤਾਨ ਵੱਲੋਂ ਆਏ ਸੱਦੇ `ਤੇ ਪੁੱਛੇ ਸਵਾਲ `ਤੇ ਕੈਪਟਨ ਅਮਰਿੰਦਰ ਨੇ ਸਾਫ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਜਾਣ ਦਾ ਸਵਾਲ ਤਾਂ ਉੱਠਦਾ ਹੀ ਨਹੀ, ਲੱਗਦਾ ਹੈ ਮਨਮੋਹਨ ਸਿੰਘ ਵੀ ਨਹੀ ਜਾਣਗੇ`। ਪੰਜਾਬ ਸਰਕਾਰ ਦੇ ਸੂਤਰਾਂ ਮੁਤਾਬਕ ਮਨਮੋਹਨ ਸਿੰਘ ਅਤੇ ਅਮਰਿੰਦਰ ਸਿੰਘ ਕੌਰੀਡੋਰ ਰਾਹੀਂ ਗੁਰਦੁਾਰਾ ਸਾਹਿਬ ਤੱਕ ਜਾਣਗੇ, ਮੱਥਾ ਟੇਕ ਕੇ ਵਾਪਸ ਆਉਣਗੇ।vਪਿਛਲੇ ਹਫਤੇ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਨੇ ਵੀ ਕਰਤਾਰਪੁਰ ਕੌਰੀਡੋਰ ਲਾਂਚ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸੱਦਾ ਦੇਣ ਦੀ ਗੱਲ ਕੀਤੀ ਸੀ। ਦੱਸ ਦਈਏ ਕਿ ਡਾ. ਮਨਮੋਹਨ ਸਿੰਘ ਦਾ ਜਨਮ ਗਾਹ ਪਿੰਡ ‘ਚ ਹੋਇਆ ਸੀ ਜੋ ਵੰਡ ਸਮੇਂ ਪਾਕਿਸਤਾਨ ‘ਚ ਚਲਾ ਗਿਆ। ਆਪਣੇ ਕਾਰਜਕਾਲ ਦੌਰਾਨ ਵੀ ਡਾ. ਮਨਮੋਹਨ ਸਿੰਘ ਕਦੇ ਪਾਕਿਸਤਾਨ ਨਹੀਂ ਗਏ।

Related posts

ਕਿਸਾਨ ਪ੍ਰਧਾਨ ਮੰਤਰੀ ਦੀ ਗਰਿਮਾ ਦਾ ਸਨਮਾਨ ਰੱਖਣਗੇ ਪਰ ਆਤਮ ਸਨਮਾਨ ਨਾਲ ਵੀ ਸਮਝੌਤਾ ਨਹੀਂ ਕਰਨਗੇ : ਟਿਕੈਤ

On Punjab

ਰਾਜਸਥਾਨ: ਗੁਰਦੁਆਰਾ ਮਹਿਤਾਬਗੜ੍ਹ ’ਤੇ ਕੰਟਰੋਲ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਹਿੰਸਕ ਝੜਪ ’ਚ 10 ਜ਼ਖ਼ਮੀ

On Punjab

ਵਿਕਾਸ ਦੁਬੇ ਦੇ ਐਨਕਾਊਂਟਰ ਦੀ ਫ਼ਿਲਮੀ ਕਹਾਣੀ, ਕਈ ਲੀਡਰਾਂ ਦੇ ਨਾਵਾਂ ਦੇ ਹੋ ਸਕਦੇ ਸੀ ਖ਼ੁਲਾਸੇ !

On Punjab