49.48 F
New York, US
October 28, 2026
PreetNama
ਰਾਜਨੀਤੀ/Politics

ਕੇਜਰੀਵਾਲ ਨੇ ਦਿੱਲੀ ‘ਚ ਫਿਰ ਐਲਾਨੀ ਪੁਰਾਣੀ ਸਕੀਮ

ਨਵੀਂ ਦਿੱਲੀ: ਦਿੱਲੀ ਵਿੱਚ ਜੇ ਤੁਹਾਡੇ ਕੋਲ ਕਾਰ ਹੈ, ਤਾਂ ਨਵੰਬਰ ਤੋਂ ਇਸ ਨੂੰ ਸੜਕ ‘ਤੇ ਕੱਢਣ ਤੋਂ ਪਹਿਲਾਂ ਇੱਕ ਵਾਰ ਕੈਲੰਡਰ ਜ਼ਰੂਰ ਵੇਖ ਲੈਣਾ, ਕਿਉਂਕਿ ਦਿੱਲੀ ਸਰਕਾਰ ਨੇ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਇੱਕ ਵਾਰ ਫਿਰ ਆਡ-ਈਵਨ ਯੋਜਨਾ ਲਾਗੂ ਕਰਨ ਦਾ ਫੈਸਲਾ ਲਿਆ ਹੈ। ਦਿੱਲੀ ਵਿੱਚ ਆਡ-ਈਵਨ ਯੋਜਨਾ 4 ਤੋਂ 15 ਨਵੰਬਰ ਤੱਕ ਲਾਗੂ ਕੀਤੀ ਜਾਏਗੀ। ਕੇਜਰੀਵਾਲ ਸਰਕਾਰ ਇਹ ਤਜਰਬਾ ਪਹਿਲਾਂ ਵੀ ਕਰ ਚੁੱਕੀ ਹੈ। ਇਸ ਦੌਰਾਨ ਦਿੱਲੀ ਸਰਕਾਰ ਪ੍ਰਦੂਸ਼ਣ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਵੀ ਵੰਡੇਗੀ।
ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਦੀਵਾਲੀ ਦੇ ਮੌਕੇ ‘ਤੇ ਘੱਟ ਪਟਾਕੇ ਸਾੜਨ ਦੀ ਵੀ ਅਪੀਲ ਕੀਤੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਦੱਸਿਆ, ‘ਤਕਰੀਬਨ 1200 ਈਮੇਲਾਂ, RWAs ਤੇ ਮਾਹਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ #WinterActionPlan ਬਣਾਇਆ ਹੈ।’

ਇਹ ਹੈ ਕੇਜਰੀਵਾਲ ਸਰਕਾਰ ਦਾ ਵਿੰਟਰ ਐਕਸ਼ਨ ਪਲਾਨ

ਦਿੱਲੀ ਸਰਕਾਰ ਸਮੂਹਿਕ ਤੌਰ ‘ਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਏਗੀ

ਆਡ-ਈਵਨ ਫਿਰ ਲਾਗੂ ਹੋਏਗਾ

ਮੁਫਤ ਮਾਸਕ ਉਪਲੱਬਧ ਹੋਣਗੇ

Hotspot Action Plan ਲਾਗੂ ਹੋਏਗਾ

ਕੂੜੇਦਾਨ ਨੂੰ ਅੱਗ ਲਗਾਉਣ ‘ਤੇ ਪਾਬੰਦੀ

ਧੂੜ ਦਾ ਉਚਿਤ ਨਿਯੰਤਰਣ

ਦਿੱਲੀ ਸਰਕਾਰ ‘Tree Challenge’ ਲਿਆਏਗੀ

ਕੀ ਹੈ ਆਡ-ਈਵਨ ਫਾਰਮੂਲਾ
ਜੇ ਤੁਹਾਡੀ ਕਾਰ ਦੀ ਨੰਬਰ ਪਲੇਟ ਦਾ ਆਖਰੀ ਨੰਬਰ ਟਾਂਕ, ਯਾਨੀ ਆਡ (1,3,5,7,9) ਹੈ, ਤਾਂ ਤੁਸੀਂ ਮਹੀਨੇ ਦੀ 3, 5, 7, 9, 11, 13 ਤੇ 15 ਤਾਰੀਖ਼ ਨੂੰ ਹੀ ਵਾਹਨ ਚਲਾ ਸਕੋਗੇ। ਇਸੇ ਤਰ੍ਹਾਂ, ਜੇ ਤੁਹਾਡੀ ਗੱਡੀ ਦਾ ਆਖਰੀ ਨੰਬਰ ਜਿਸਤ, ਯਾਨੀ ਈਵਨ (2,4,6,8,0) ਹੈ, ਤਾਂ ਤੁਸੀਂ ਮਹੀਨੇ ਦੀ 4, 6, 8, 10, 12 ਤੇ 14 ਨੂੰ ਹੀ ਵਾਹਨ ਚਲਾ ਸਕਦੇ ਹੋ।

Related posts

ਉੱਤਰਕਾਸ਼ੀ: ਲਾਪਤਾ ਵਿਅਕਤੀਆਂ ਦੀ ਭਾਲ ਲਈ ਰਾਹਤ ਕਾਰਜ ਜਾਰੀ

On Punjab

Karwa Chauth 2024: ਸੋਨਮ ਨੇ ਮਹਿੰਦੀ ‘ਚ ਲਿਖਿਆ ਪਤੀ ਤੇ ਬੇਟੇ ਦਾ ਨਾਂ, ਪਰਿਣੀਤੀ ਚੋਪੜਾ ਦੇ ਸਹੁਰਿਆਂ ‘ਚ ਵੀ ਤਿਆਰੀਆਂ ਸ਼ੁਰੂ ਹਰ ਸਾਲ, ਬਾਲੀਵੁੱਡ ਅਦਾਕਾਰਾਂ ਆਪਣੇ ਕਰਵਾ ਚੌਥ ਦੀਆਂ ਪਹਿਰਾਵੇ ਦੀਆਂ ਤਸਵੀਰਾਂ ਸ਼ੇਅਰ ਕਰਦੀਆਂ ਹਨ। ਇਸ ਸਾਲ ਵੀ ਇਹ ਅਦਾਕਾਰਾਂ ਆਪਣੇ ਪਤੀਆਂ ਲਈ ਕਰਵਾ ਚੌਥ ਦਾ ਵਰਤ ਰੱਖਣਗੀਆਂ। ਕਈਆਂ ਲਈ ਇਹ ਉਨ੍ਹਾਂ ਦਾ ਪਹਿਲਾ ਕਰਵਾ ਚੌਥ ਹੋਵੇਗਾ, ਜਦੋਂ ਕਿ ਕਈਆਂ ਲਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਇਸ ਤਿਉਹਾਰ ਨੂੰ ਪੂਰੀ ਸ਼ਰਧਾ ਨਾਲ ਮਨਾਉਂਦੇ ਨਜ਼ਰ ਆਉਣਗੇ।

On Punjab

ਅਵਾਰਾ ਕੁੱਤਿਆਂ ਦੇ ਮਾਮਲੇ ’ਤੇ ਸੁਪਰੀਮ ਕੋਰਟ 7 ਨਵੰਬਰ ਨੂੰ ਸੁਣਾਏਗੀ ਫੈਸਲਾ

On Punjab