PreetNama
ਫਿਲਮ-ਸੰਸਾਰ/Filmy

ਸਾਲ ਬਾਅਦ ਹੋ ਰਹੀ ਰਿਸ਼ੀ ਕਪੂਰ ਦੀ ਵਾਪਸੀ, ਅਨੁਪਮ ਖੇਰ ਨੇ ਦਿੱਤੀ ਜਾਣਕਾਰੀ

ਮੁੰਬਈ: ਬਾਲੀਵੁੱਡ ਦੇ ਦਿੱਗਜ ਐਕਟਰ ਰਿਸ਼ੀ ਕਪੂਰ ਪਿਛਲੇ ਇੱਕ ਸਾਲ ਤੋਂ ਅਮਰੀਕਾ ਦੇ ਨਿਊਯਾਰਕ ‘ਚ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਭਾਰਤ ਵਾਪਸ ਆਉਣ ਦੀਆਂ ਕਈ ਵਾਰ ਖ਼ਬਰਾਂ ਆਈਆਂ ਪਰ ਇਸ ਵਾਰ ਰਿਸ਼ੀ ਕਪੂਰ ਸੱਚੀ ਭਾਰਤ ਵਾਪਸੀ ਕਰ ਰਹੇ ਹਨ। ਇਸ ਦੀ ਜਾਣਕਾਰੀ ਅਨੁਪਮ ਖੇਰ ਨੇ ਟਵੀਟ ਕਰ ਦਿੱਤੀ।

ਦੱਸ ਦਈਏ ਕਿ ਅਨੁਪਮ ਖੇਰ ਨਿਊਯਾਰਕ ‘ਚ ਹੀ ਆਪਣੇ ਹਾਲੀਵੁੱਡ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਉਹ ਕਈ ਵਾਰ ਰਿਸ਼ੀ ਕਪੂਰ ਨੂੰ ਮਿਲ ਉਨ੍ਹਾਂ ਨਾਲ ਤਸਵੀਰਾਂ ਸ਼ੇਅਰ ਕਰ ਚੁੱਕੇ ਹਨ। ਰਿਸ਼ੀ ਕਪੂਰ ਨੇ ਪਿਛਲੇ ਸਾਲ 29 ਸਤੰਬਰ ਨੂੰ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਉਹ ਆਪਣੇ ਇਲਾਜ ਲਈ ਅਮਰੀਕਾ ਜਾ ਰਹੇ ਹਨ।
ਜਦਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਸੀ ਕਿ ਉਹ ਕਿਹੜੀ ਬਿਮਾਰੀ ਨਾਲ ਪੀੜਤ ਹਨ। ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਖ਼ਬਰ ਸਾਹਮਣੇ ਆਈ ਸੀ ਕਿ ਰਿਸ਼ੀ ਕਪੂਰ ਨੂੰ ਕੈਂਸਰ ਹੈ। ਇਸ ਦੌਰਾਨ ਨੀਤੂ ਕਪੂਰ ਉਨ੍ਹਾਂ ਨਾਲ ਹੀ ਰਹੀ ਤੇ ਕਦੇ-ਕਦੇ ਰਣਬੀਰ ਕਪੂਰ ਵੀ ਉਨ੍ਹਾਂ ਨੂੰ ਮਿਲਣ ਜਾਂਦੇ ਰਹੇ ਹਨ।

Related posts

‘ਐਮਰਜੈਂਸੀ’ ਵਿਰੁੱਧ ਵਿਰੋਧ ਪ੍ਰਦਰਸ਼ਨ’ ਫਿਲਮ ‘ਐਮਰਜੈਂਸੀ’ ਦੇ ਪ੍ਰਦਰਸ਼ਨ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਐੱਸਜੀਪੀਸੀ ਵੱਲੋਂ ਮੁਜ਼ਾਹਰੇ

On Punjab

ਆਮਿਰ ਖਾਨ ਨੇ ਤੁਰਕੀ ਦੀ ਫਸਟ ਲੇਡੀ ਨਾਲ ਕੀਤੀ ਮੁਲਾਕਾਤ

On Punjab

ਫ਼ਿਲਮਾਂ ਨੇ ਛੇ ਮਹੀਨਿਆਂ ‘ਚ ਹੀ ਕਮਾਏ 1800 ਕਰੋੜ ਤੋਂ ਵੀ ਵੱਧ

On Punjab