PreetNama
ਰਾਜਨੀਤੀ/Politics

ਚੰਦਰਯਾਨ-2 ਦੀ ਲੈਂਡਿੰਗ ਤੋਂ ਪਹਿਲਾਂ ਪੀਐਮ ਮੋਦੀ ਦੀ ਦੇਸ਼ਵਾਸ਼ੀਆਂ ਨੂੰ ਖ਼ਾਸ ਅਪੀਲ

ਵੀਂ ਦਿੱਲੀ: ਚੰਦਰਯਾਨ-2 ਨੂੰ ਲੈ ਕੇ ਪੂਰਾ ਦੇਸ਼ ਬੇਹੱਦ ਉਤਸ਼ਾਹਿਤ ਹੈ। ਦੇਸ਼ ਬੜੀ ਉਤਸੁਕਤਾ ਨਾਲ ਉਸ ਪਲ ਦਾ ਇੰਤਜ਼ਾਰ ਕਰ ਰਿਹਾ ਹੈ, ਜਦੋਂ ਚੰਦਰਯਾਨ-2 ਚੰਦ ‘ਤੇ ਲੈਂਡ ਕਰੇਗਾ। ਭਾਰਤ ਦਾ ਸਪੇਸਕ੍ਰਾਫਟ ਚੰਦਰਯਾਨ-2 7 ਸਤੰਬਰ ਦੀ ਤੜਕ ਸਵੇਰ 1:55 ਵਜੇ ਚੰਦਰਮਾ ਦੀ ਧਰਤੀ ‘ਤੇ ਉਤਰੇਗਾ। ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਰਾਤ ਨੂੰ ਚੰਦਰਯਾਨ-2 ਦੀ ਲੈਂਡਿੰਗ ਦੇ ਗਵਾਹ ਬਣਨ ਲਈ ਬੰਗਲੁਰੂ ਵਿੱਚ ਇਸਰੋ ਦੇ ਸੈਂਟਰ ਵਿੱਚ ਵਿਗਿਆਨੀਆਂ ਨਾਲ ਮੌਜੂਦ ਰਹਿਣਗੇ।

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਵੀ ਇਸ ਇਤਿਹਾਸਿਕ ਪਲ ਦੇ ਗਵਾਹ ਬਣਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਤੇ ਦੇਸ਼ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਦੇਸ਼ਵਾਸੀ ਦੇਰ ਰਾਤ ਨੂੰ ਚੰਦਰਯਾਨ-2 ਦੀ ਲੈਂਡਿੰਗ ਨੂੰ ਵੇਖਣ ਤੇ ਇਸ ਦੌਰਾਨ ਆਪਣੀ ਤਸਵੀਰ ਕਲਿੱਕ ਕਰਕੇ ਟਵੀਟ ਕਰਨ। ਪੀਐਮ ਮੋਦੀ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਤਸਵੀਰਾਂ ਨੂੰ ਰੀਟਵੀਟ ਕਰਨਗੇ।

Related posts

ਅਜੈ ਕੁਮਾਰ ਭੱਲਾ ਨੇ ਮਨੀਪੁਰ ਦੇ ਰਾਜਪਾਲ ਵਜੋਂ ਹਲਫ਼ ਲਿਆ

On Punjab

Kisan Andolan: ਰਾਕੇਸ਼ ਟਿਕੈਤ ਨੂੰ Whatsapp ’ਤੇ ਮਿਲੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ

On Punjab

ਅਮਰੀਕਾ ਦੇ ਮੁਕਾਬਲੇ ਕੈਨੇਡੀਅਨ ਡਾਲਰ 70 ਸੈਂਟ ਹੇਠਾਂ ਡਿੱਗਿਆ

On Punjab