60.84 F
New York, US
October 29, 2026
PreetNama
ਫਿਲਮ-ਸੰਸਾਰ/Filmy

ਦੇਸੀ ਗਰਲ ਪ੍ਰਿਅੰਕਾ ਜਲਦੀ ਹੀ ਕਰੇਗੀ ਵੈੱਬ ਸੀਰੀਜ਼ ‘ਚ ਐਂਟਰੀ, ਬਣੇਗੀ ਸੁਪਰਹੀਰੋ

ਮੁੰਬਈ: ਐਕਟਰਸ ਪ੍ਰਿਅੰਕਾ ਚੋਪੜਾ ਨੈੱਟਫਲਿਕਸ ‘ਤੇ ਆਉਣ ਵਾਲੇ ਨਵੇਂ ਪ੍ਰੋਜੈਕਟ ਤਹਿਤ ਬਣਨ ਵਾਲੀ ਸੁਪਰਹੀਰੋ ਫ਼ਿਲਮ ‘ਵੀ ਕੈਨ ਬੀ ਹੀਰੋਜ਼’ ‘ਚ ਨਜ਼ਰ ਆਉਣ ਵਾਲੀ ਹੈ। ਅਜੇ ਤਕ ਇਹ ਸਾਫ਼ ਨਹੀਂ ਹੋਇਆ ਕਿ ਇਸ ਸੀਰੀਜ਼ ‘ਚ ਪ੍ਰਿਅੰਕਾ ਕਿਹੜੇ ਕਿਰਦਾਰ ‘ਚ ਨਜ਼ਰ ਆਵੇਗੀ ਪਰ ਇਹ ਸਾਫ਼ ਹੈ ਕਿ ਫ਼ਿਲਮ ਬੱਚਿਆਂ ਲਈ ਬਣਾਈ ਜਾ ਰਹੀ ਹੈ।

ਫ਼ਿਲਮ ਨੂੰ ‘ਸਪਾਈਡ ਕਿਡਸ’ ਫ੍ਰੈਂਚਾਈਜ਼ੀ ਦੇ ਡਾਇਰੈਕਟਰ ਰਾਬਰਰਟ ਰਾਡ੍ਰਿਗਸ ਨੇ ਲਿਖਿਆ, ਡਾਇਰੈਕਟ ਤੇ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਕਹਾਣੀ ‘ਚ ਦੱਸਿਆ ਗਿਆ ਹੈ ਕਿ ਕਿਵੇਂ ਬੱਚਿਆਂ ਦਾ ਇੱਕ ਗਰੁੱਪ ਉਸ ਧਰਤੀ ਨੂੰ ਬਚਾਉਂਦਾ ਹੈ, ਜਦੋਂ ਸਾਰੇ ਸੁਪਰਹੀਰੋਜ਼ ਨੂੰ ਏਲੀਅਨਸ ਅਗਵਾਕਰ ਲੈਂਦੇ ਹਨ।ਇਸ ਦੌਰਾਨ ‘ਕਵਾਂਟਿਕੋ’ ਸੀਰੀਜ਼ ਦੀ ਐਕਟਰ ਦੀ ਮਰਾਠੀ ਪ੍ਰੋਡਕਸ਼ਨ ‘ਚ ਬਣੀ ‘ਪਾਣੀ’ ਨੇ ਹਾਲ ਹੀ ‘ਚ ਵਾਤਾਵਰਣ ਸੰਰਖਣ ਕੈਟਾਗਿਰੀ ‘ਚ ਬੇਸਟ ਫ਼ਿਲਮ ਦਾ ਐਵਾਰਡ ਜਿੱਤਿਆ ਹੈ। ਪੀਸੀ ਨੇ ਟਵੀਟ ਕਰ ਕਿਹਾ, “ਮੈਨੂੰ ਪਾਣੀ ਜਿਹੀਂ ਫ਼ਿਲਮ ਨੂੰ ਪ੍ਰੋਡਿਊਸ ਕਰ ਫਕਰ ਮਹਿਸੂਸ ਹੋਇਆ। ਡਾਇਰੈਕਟਰ ਤੇ ਸਾਡੀ ਟੀਮ ਨੂੰ ਦੂਜਾ ਨੈਸ਼ਨਲ ਐਵਾਰਡ ਮਿਲਣ ‘ਤੇ ਵਧਾਈ।”

Related posts

ਗੁਰੂ ਦੱਤ ਤੋਂ ਲੈ ਕੇ ਮੀਨਾ ਕੁਮਾਰੀ ਤਕ ਇਨ੍ਹਾਂ ਸਿਤਾਰਿਆਂ ਨੇ ਸ਼ਰਾਬ ਦੀ ਲਤ ਕਾਰਨ ਛੋਟੀ ਉਮਰ ‘ਚ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ

On Punjab

ਕਰਨ ਜੌਹਰ ਦੀ 90s ਥੀਮ ਪਾਰਟੀ ਵਿੱਚ ਜਾਨਵੀ ਦਾ ਜਲਵਾ , ਚਾਂਦਨੀ ਬਣ ਲੁੱਟੀ ਮਹਿਫਿਲ

On Punjab

WHAT!!! ਰਾਖੀ ਸਾਵੰਤ ਨਹੀਂ…ਤਸਵੀਰ ‘ਚ ਦਿਸਣ ਵਾਲੀ ਇਹ ਔਰਤ ਹੈ ਰਿਤੇਸ਼ ਦੀ ਅਸਲੀ ਪਤਨੀ, ਆਖਿਰਕਾਰ ਸਾਹਮਣੇ ਆ ਗਈ ਅਸਲੀਅਤ

On Punjab