PreetNama
ਫਿਲਮ-ਸੰਸਾਰ/Filmy

ਅਕਾਲੀ ਲੀਡਰ ਦੇ ਬਾਲੀਵੁੱਡ ਸਿਤਾਰਿਆਂ ‘ਤੇ ਨਸ਼ਿਆਂ ਦੇ ਇਲਜ਼ਾਮ ਬਾਰੇ ਕਰਨ ਦਾ ਵੱਡਾ ਖੁਲਾਸਾ

ਮੁੰਬਈ: ਬੀਤੇ ਦਿਨੀਂ ਕਰਨ ਜੌਹਰ ਘਰ ਹੋਈ ਪਾਰਟੀ ਕਾਫੀ ਸੁਰਖੀਆਂ ‘ਚ ਰਹੀ ਸੀ। ਇਸ ‘ਚ ਬਾਲੀਵੁੱਡ ਸਟਾਰਸ ‘ਤੇ ਡਰੱਗਸ ਲੈਣ ਦਾ ਇਲਜ਼ਾਮ ਲੱਗਿਆ ਸੀ। ਇਹ ਇਲਜ਼ਾਮ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਲਾਏ ਸੀ। ਹੁਣ ਇੰਨੇ ਸਮੇਂ ਬਾਅਦ ਕਰਨ ਜੌਹਰ ਨੇ ਇਸ ਬਾਰੇ ਆਪਣੀ ਚੁੱਪੀ ਤੋੜੀ ਹੈ। ਕਰਨ ਜੌਹਰ ਨੇ ਦੱਸਿਆ ਕਿ ਉਸ ਰਾਤ ਪਾਰਟੀ ‘ਚ ਕਿਸੇ ਨੇ ਡਰੱਗਸ ਨਹੀਂ ਲਏ ਸੀ।

ਕਰਨ ਨੇ ਦੱਸਿਆ ਕਿ ਪਾਰਟੀ ‘ਚ ਸਿਤਾਰਿਆਂ ਦੇ ਨਾਲ-ਨਾਲ ਉਸ ਦੀ ਮਾਂ ਵੀ ਮੌਜੂਦ ਸੀ। ਇਸ ਪਾਰਟੀ ਵਿੱਚ ਦੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ। ਇਸ ਵਿੱਚ ਕਿਹਾ ਗਿਆ ਕਿ ਵਿੱਕੀ ਕੌਸ਼ਲ ਉੱਥੇ ਡਰੱਗਸ ਲੈ ਰਹੇ ਹਨ। ਪਾਰਟੀ ‘ਚ ਮੌਜੂਦ ਕਈ ਸਟਾਰਸ ਇਸ ਦੇ ਪ੍ਰਭਾਵ ‘ਚ ਸੀ। ਇਸ ਬਾਰੇ ਸ਼ੁਰੂ ਹੋਏ ਵਿਵਾਦ ‘ਤੇ ਸਾਰੇ ਸਿਤਾਰਿਆਂ ਨੇ ਹੁਣ ਤਕ ਚੁੱਪੀ ਸਾਧ ਰੱਖੀ ਸੀ।

ਹੁਣ ਕਰਨ ਨੇ ਇਸ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਪਾਰਟੀ ‘ਚ ਵਿੱਕੀ ਡਰੱਗਸ ਨਹੀਂ ਗਰਮ ਪਾਣੀ ਨਾਲ ਨਿੰਬੂ ਪੀ ਰਹੇ ਸੀ ਕਿਉਂਕਿ ਉਹ ਡੇਂਗੂ ਤੋਂ ਰਿਕਵਰ ਹੋ ਰਹੇ ਸੀ। ਇੰਨਾ ਹੀ ਨਹੀਂ ਇਸ ਸਾਰੇ ਵਿਵਾਦ ਨੂੰ ਲੈ ਕੇ ਕਰਨ ਨੇ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਵਾਰ ਤਾਂ ਉਨ੍ਹਾਂ ਨੇ ਇਸ ਵਿਵਾਦ ‘ਤੇ ਕੁਝ ਨਹੀਂ ਕਿਹਾ ਪਰ ਅਗਲੀ ਵਾਰ ਉਹ ਇਸ ਤਰ੍ਹਾਂ ਦੇ ਬੇਬੁਨਿਆਦ ਇਲਜ਼ਾਮਾਂ ‘ਤੇ ਕਾਨੂੰਨੀ ਐਕਸ਼ਨ ਲੈਣਗੇ।

Related posts

Mehmood Birthday: ਫਿਲਮ ‘ਚ ਮਹਿਮੂਦ ਦੇ ਹੋਣ ‘ਤੇ ਇਨਸਿਕਓਰ ਹੋ ਜਾਂਦੇ ਸਨ ਹੀਰੋ, ਜਾਣੋ ਦਿੱਗਜ ਕਾਮੇਡੀਅਨ ਨਾਲ ਜੁੜੀਆਂ ਖ਼ਾਸ ਗੱਲਾਂਬਾਲੀਵੁੱਡ ਦੇ ਉੱਘੇ ਕਾਮੇਡੀਅਨ ਅਦਾਕਾਰ ਮਹਿਮੂਦ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵੱਡੇ ਪਰਦੇ ‘ਤੇ ਅਮਿੱਟ ਛਾਪ ਛੱਡੀ ਹੈ। ਮਹਿਮੂਦ 50 ਤੋਂ 70 ਦੇ ਦਹਾਕੇ ਵਿੱਚ ਹਿੰਦੀ ਸਿਨੇਮਾ ਵਿੱਚ ਬਹੁਤ ਸਰਗਰਮ ਸੀ। ਉਨ੍ਹਾਂ ਨੇ ਫਿਲਮਾਂ ਵਿੱਚ ਆਪਣੇ ਵੱਖਰੇ ਕਿਰਦਾਰਾਂ ਨਾਲ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਦਿਲ ਜਿੱਤਿਆ। ਮਹਿਮੂਦ ਦਾ ਜਨਮ 29 ਸਤੰਬਰ, 1932 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮੁਮਤਾਜ਼ ਅਲੀ ਬੰਬੇ ਟਾਕੀਜ਼ ਸਟੂਡੀਓ ਵਿੱਚ ਕੰਮ ਕਰਦੇ ਸਨ। ਮਹਿਮੂਦ ਦੇ ਅੱਠ ਭੈਣ-ਭਰਾ ਸਨ, ਜਿਨ੍ਹਾਂ ਵਿੱਚੋਂ ਭੈਣ ਮੀਨੂੰ ਮੁਮਤਾਜ਼ ਇੱਕ ਮਸ਼ਹੂਰ ਅਦਾਕਾਰਾ ਸੀ। ਬਚਪਨ ਵਿੱਚ, ਮਹਿਮੂਦ ਘਰ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਮਲਾਡ ਅਤੇ ਵਿਰਾਰ ਦੇ ਵਿਚਕਾਰ ਚੱਲਣ ਵਾਲੀ ਲੋਕਲ ਟ੍ਰੇਨਾਂ ਵਿੱਚ ਟੌਫੀਆਂ ਵੇਚਦੇ ਸੀ। ਬਚਪਨ ਦੇ ਦਿਨਾਂ ਤੋਂ ਹੀ ਮਹਿਮੂਦ ਦਾ ਅਭਿਨੈ ਵੱਲ ਝੁਕਾਅ ਸੀ। ਆਪਣੇ ਪਿਤਾ ਦੀ ਸਿਫਾਰਸ਼ ਕਾਰਨ ਉਨ੍ਹਾਂ ਨੂੰ 1943 ਵਿੱਚ ਬੰਬੇ ਟਾਕੀਜ਼ ਦੀ ਫਿਲਮ ‘ਕਿਸਮਤ’ ਵਿੱਚ ਮੌਕਾ ਮਿਲਿਆ। ਮਹਿਮੂਦ ਨੇ ਫਿਲਮ ਵਿੱਚ ਅਦਾਕਾਰ ਅਸ਼ੋਕ ਕੁਮਾਰ ਦੀ ਬਚਪਨ ਦੀ ਭੂਮਿਕਾ ਨਿਭਾਈ, ਜਿਸਨੂੰ ਖੂਬ ਸਰਾਹਿਆ ਗਿਆ।

On Punjab

KBC 2020: ਅਮਿਤਾਭ ਬੱਚਨ ਨੇ ਲੌਕਡਾਊਨ ਦੌਰਾਨ ਘਰ ‘ਚ ਕੀਤਾ ਝਾੜੂ-ਪੋਚਾ, ਖੁਦ ਦੱਸਿਆ ਅਜੇ ਵੀ ਕਰਦੇ ਕੰਮ

On Punjab

Farmer Protest: ਕਿਉਂ ਧਰਨੇ ‘ਚ ਸ਼ਾਮਲ ਨਹੀਂ ਹੋ ਸਕੇ ਗਿੱਪੀ, ਲਾਈਵ ਹੋ ਕੇ ਦੱਸੀ ਵਜ੍ਹਾ, ਕੀਤਾ ਵੱਡਾ ਐਲਾਨ

On Punjab