PreetNama
ਰਾਜਨੀਤੀ/Politics

ਅੱਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ, ਰਾਸ਼ਟਰਪਤੀ, ਮੋਦੀ ਅਤੇ ਅਮਿਤ ਸ਼ਾਹ ਨੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੀਜੇਪੀ ਦੇ ਮਰਹੂਮ ਸੀਨੀਅਰ ਨੇਤਾ ਅੱਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਸ਼ੱਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਦੇ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਅੱਟਲ ਜੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਮੋਦੀ ਦੇ ਨਾਲ ਅਮਿਤ ਸ਼ਾਹਪੀਊਸ਼ ਗੋਇਲ ਅਤੇ ਜੇਪੀ ਨੱਡਾ ਸਣੇ ਕਈ ਬੀਜੇਪੀ ਨੇਤਾ ‘ਸਦੈਵ ਅੱਟਲ’ ਸਮਾਰਕ ਪਹੁੰਚੇ।ਸਾਬਕਾ ਪ੍ਰਧਾਨ ਮੰਤਰੀ ਅੱਟਲ ਬਿਹਾਰੀ ਵਾਜਪਾਈ 16 ਅਗਸਤ 2018 ਨੂੰ ਅਕਾਲ ਚਲਾਣਾ ਕਰ ਗਏ ਦੀ। ਉਹ ਲੰਬੇ ਸਮੇਂ ਤੋਂ ਬੀਮਾਰ ਸੀ। ਬੀਜੇਪੀ ਨੇ ਅੱਟਲ ਜੀ ਨੂੰ ਯਾਦ ਕਰ ਟਵੀਟ ‘ਤੇ ਇੱਕ ਪੋਸਟ ਨੂੰ ਸ਼ੇਅਰ ਕੀਤਾ ਹੈ। ਜਿਸ ‘ਚ ਲਿਖੀਆ ਹੈ, “ਭਾਰਤੀ ਜਨਤਾ ਪਾਰਟੀ ਦੇ ਸੰਸਥਾਪਕਅਣਗਿਣਤ ਸਮਰੱਥਕਾਂ ਦੇਗਾਈਡ ਅਤੇ ਸਾਡੀ ਪ੍ਰੇਰਣਾ ਸ੍ਰੋਤ ਭਾਰਤ ਰਤਨ, ਸਾਬਕਾ ਪ੍ਰਧਾਨ ਮੰਤਰੀ ਸਤਿਕਾਰਯੋਗ ਅੱਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦੇ ਹੋਏ”। ਇਸ ਦੇ ਨਾਲ ਬੀਜੇਪੀ ਵੱਲੋਂ ਅੱਟਲ ਜੀ ਦੀ ਯਾਦ ‘ਚ ਇੱਕ ਪ੍ਰਾਰਥਨਾ ਸਭਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

Related posts

UU Lalit: ਜਾਣੋ ਕੌਣ ਹਨ ਜਸਟਿਸ ਯੂਯੂ ਲਲਿਤ, ਤਿੰਨ ਤਲਾਕ ਤੋਂ ਇਲਾਵਾ ਇਨ੍ਹਾਂ ਮਾਮਲਿਆਂ ‘ਤੇ ਦਿੱਤੇ ਅਹਿਮ ਫੈਸਲੇ

On Punjab

ਚੀਨ ਨੇ ਮਾਊਂਟ ਐਵਰੇਸਟ ਦੇ ਖੇਤਰਾਂ ਨੂੰ ਸੈਲਾਨੀਆਂ ਲਈ ਬੰਦ ਕੀਤਾ

On Punjab

ਮੋਦੀ ਦੇ ਵੱਡੇ ਐਲਾਨ ਤੋਂ ਵੀ ਨਹੀਂ ਖੁਸ਼ ਪੰਜਾਬ ਦੇ ਕਿਸਾਨ, ਦਿੱਤੀ ਚੇਤਾਵਨੀ

On Punjab