62.67 F
New York, US
August 27, 2025
PreetNama
ਖੇਡ-ਜਗਤ/Sports News

ਵਿਸ਼ਵ ਕੱਪ ‘ਚ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਨੇ ਚੁੱਕਿਆ ਵੱਡਾ ਕਦਮ

ਨਵੀਂ ਦਿੱਲੀ: 12ਵੇਂ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਨਾ ਬਣਾ ਸਕਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ । ਜਿਸ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਟੀਮ ਦੇ ਮੁੱਖ ਕੋਚ ਮਿਕੀ ਆਰਥਰ, ਬੌਲਿੰਗ ਕੋਚ ਅਜਹਰ ਮਹਿਮੂਦ, ਬੈਟਿੰਗ ਕੋਚ ਗ੍ਰਾਂਟ ਫਲਾਵਰ ਦਾ ਕੌਨਟ੍ਰੈਕਟ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਹੈਦਰਅਸਲ, ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ । ਇਸ ਮੀਟਿੰਗ ਵਿੱਚ ਪੂਰੇ ਕੋਚਿੰਗ ਸਟਾਫ਼ ਨੂੰ ਬਦਲਣ ਦਾ ਫੈਸਲਾ ਕੀਤਾ ਗਿਆ । ਦੱਸ ਦੇਈਏ ਕਿ ਇਸ ਕਮੇਟੀ ਦੇ ਹੈੱਡ ਵਸੀਮ ਖ਼ਾਨ ਹਨ, ਜਦਕਿ ਵਸੀਮ ਅਕਰਮ, ਮਿਸਬਾਹ ਉਲ ਹਕ ਤੇ ਉਰੇਜ ਮੁਮਤਾਜ ਮੈਂਬਰ ਹਨ । ਇਸ ਕਮੇਟੀ ਵੱਲੋਂ ਕੋਚਿੰਗ ਸਟਾਫ਼ ਨੂੰ ਬਦਲਣ ਦੀ ਸਿਫਾਰਸ਼ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਹਿਸਾਨ ਮਨੀ ਨੂੰ ਭੇਜੀ ਗਈ ਸੀ ।ਇਆ ਮਾਮਲੇ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਕੋਚਿੰਗ ਸਟਾਫ਼ ਦਾ ਧੰਨਵਾਦ ਵੀ ਕੀਤਾ ਗਿਆ । ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਮਿਕੀ ਆਰਥਰ, ਗ੍ਰਾਂਟ ਫਲਾਵਰ ਤੇ ਅਜਹਰ ਮਹਿਮੂਦ ਦਾ ਕਰੜੀ ਮਿਹਨਤ ਲਈ ਧੰਨਵਾਦ ਕਰਦੇ ਹਨ । ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੀਮ ਦਾ ਆਪਣੀ ਜਗ੍ਹਾ ਨਾ ਬਣਾ ਪਾਉਣ ਤੋਂ ਬਾਅਦ ਇਹ ਬਦਲਾਅ ਹੋਣੇ ਜਰੂਰੀ ਸਨ ।

Related posts

CoronaVirus: ਮੇਸੀ ਨੇ ਦਿਖਾਇਆ ਵੱਡਾ ਦਿਲ, ਬਾਰਸੀਲੋਨਾ ਹਸਪਤਾਲ ਨੂੰ ਦਿੱਤੇ 8 ਕਰੋੜ ਰੁਪਏ

On Punjab

ਦੋ ਖੇਡਾਂ ਦੇ ਆਲਮੀ ਕੱਪ ਖੇਡਣ ਵਾਲੀ ਨਿਵੇਕਲੀ ਖਿਡਾਰਨ ਐਲਸੀ ਪੇਰੀ

On Punjab

ਜਸਪ੍ਰੀਤ ਬੁਮਰਾਹ ਨੇ ਘਾਤਕ ਗੇਂਦਬਾਜ਼ੀ ਨਾਲ ਕੀਤਾ ਸਭ ਨੂੰ ਹੈਰਾਨ, IPL ’ਚ ਕਾਇਮ ਕੀਤਾ ਵੱਡਾ ਰਿਕਾਰਡ

On Punjab