PreetNama
ਖਾਸ-ਖਬਰਾਂ/Important News

ਅਮਰੀਕਾ ਦੀ ਕਸ਼ਮੀਰ ‘ਤੇ ਪੂਰੀ ਨਜ਼ਰ, ਭਾਰਤ-ਪਾਕਿ ਨੂੰ ਅਪੀਲ

ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਸਰਕਾਰ ਵੱਲੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਜੰਮੂ–ਕਸ਼ਮੀਰ ‘ਤੇ ਕਾਫੀ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਸਾਰੇ ਪੱਖਾਂ ਤੋਂ ਐਲਓਸੀ ‘ਤੇ ਸ਼ਾਂਤੀ ਤੇ ਸਥਿਰਤਾ ਬਣਾਏ ਰੱਖਣ ਨੂੰ ਕਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਬਲਾਰੇ ਮੋਰਗਨ ਓਟਰਗਸ ਨੇ ਪਾਕਿਸਤਾਨ ਦਾ ਨਾਂ ਲਏ ਬਿਨਾ ਪੀਟੀਆਈ–ਭਾਸ਼ਾ ਨੂੰ ਕਿਹਾ, “ਅਸੀਂ ਨਿਯੰਤਰਨ ਸੀਮਾ ‘ਤੇ ਸਾਰੇ ਪੱਖਾਂ ਤੋਂ ਸ਼ਾਂਤੀ ਤੇ ਸਥਿਰਤਾ ਬਣਾਏ ਰੱਖਣ ਦੀ ਅਪੀਲ ਕਰਦੇ ਹਾਂ।”

ਜੰਮੂ–ਕਸ਼ਮੀਰ ਦੇ ਵਿਸ਼ੇਸ਼ ਸੂਬੇ ਦੇ ਦਰਜੇ ਨੂੰ ਖ਼ਤਮ ਕੀਤੇ ਜਾਣ ਸਬੰਧ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ, “ਅਸੀਂ ਜੰਮੂ–ਕਸ਼ਮੀਰ ਦੀਆਂ ਘਟਨਾਵਾਂ ‘ਤੇ ਕਰੀਬ ਤੋਂ ਨਜ਼ਰ ਰੱਖ ਰਹੇ ਹਾਂ। ਅਸੀਂ ਜੰਮੂ ਕਸ਼ਮੀਰ ਦੇ ਸੰਵਿਧਾਨਕ ਦਰਜੇ ‘ਚ ਤਬਦੀਲੀ ਬਾਰੇ ਭਾਰਤ ਦੇ ਐਲਾਨ ਤੇ ਸੂਬੇ ਨੂੰ ਦੋ ਕੇਂਦਰ ਪ੍ਰਸਾਸ਼ਿਤ ਪ੍ਰਦੇਸ਼ਾਂ ‘ਚ ਵੰਡਣ ਦੀ ਪਲਾਨਿੰਗ ਨੂੰ ਮੁੱਖ ਰੱਖਿਆ ਹੈ।”

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਜੰਮੂ–ਕਸ਼ਮੀਰ ‘ਚ ਕਾਰਵਾਈ ਨੂੰ ‘ਪੂਰੀ ਤਰ੍ਹਾਂ ਤੋਂ ਅੰਦਰੂਨੀ ਮਾਮਲਾ’ ਦੱਸਿਆ ਹੈ। ਜਦਕਿ ਉਨ੍ਹਾਂ ਨੇ ਜੰਮੂ–ਕਸ਼ਮੀਰ ‘ਚ ਮੱਨੁਖੀ ਅਧਿਕਾਰਾਂ ਦਾ ਉਲੰਘਣ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਬੁਲਾਰੇ ਨੇ ਕਿਹਾ, “ਅਸੀਂ ਜੰਮੂ–ਕਸ਼ਮੀਰ ਦੀਆਂ ਖ਼ਬਰਾਂ ਬਾਰੇ ਫਿਕਰਮੰਦ ਹਾਂ ਤੇ ਲੋਕਾਂ ਦੇ ਅਧਿਕਾਰਾਂ ਦੇ ਸਨਮਾਨ ਤੇ ਪ੍ਰਭਾਵਿਤ ਸਮੂਹਾਂ ਨਾਲ ਚਰਚਾ ਦੀ ਅਪੀਲ ਕਰਦੇ ਹਾਂ।”

Related posts

ਐਸਸੀ ਕਾਲਜੀਅਮ ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਸਥਾਈ ਜੱਜਾਂ ਵਜੋਂ ਪੰਜ ਨਾਵਾਂ ਨੂੰ ਮਨਜ਼ੂਰੀ

On Punjab

ਡੀਜੀਪੀ ਗੌਰਵ ਯਾਦਵ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਿਆਰੀਆਂ ਦਾ ਲਿਆ ਜਾਇਜ਼ਾ… ਜਾਰੀ ਕੀਤੇ ਨਿਰਦੇਸ਼

On Punjab

MP ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ’ਚ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ’ਤੇ ਪ੍ਰਗਟਾਈ ਚਿੰਤਾ

On Punjab