36.12 F
New York, US
January 22, 2026
PreetNama
ਸਿਹਤ/Health

ਜਾਣੋ ਮੱਛਰ ਦੇ ਕੱਟਣ ਤੋਂ ਬਾਅਦ ਖਾਰਿਸ਼ ਕਿਉਂ ਹੋਣ ਲੱਗਦੀ ਹੈ

ਨਵੀਂ ਦਿੱਲੀ : ਮੱਛਰ ਦੇ ਕੱਟਣ ‘ਤੇ ਹੋਣ ਵਾਲੀਆਂ ਬਿਮਾਰੀਆਂ ਨੂੰ ਲੈ ਕੇ ਤੁਸੀਂ ਚਿੰਤਾ ‘ਚ ਰਹਿੰਦੇ ਹੋ, ਪਰ ਕਈ ਲੋਕ ਮੱਛਰ ਦੇ ਕੱਟਣ ਤੋਂ ਹੋਣ ਵਾਲੀ ਖਾਰਿਸ਼ ਤੋਂ ਪਰੇਸ਼ਾਨ ਰਹਿੰਦੇ ਹਨ। ਵਾਤਾਵਰਨ ‘ਚ ਕੁਝ ਮੱਛਰ ਇਸ ਤਰ੍ਹਾਂ ਦੇ ਹਨ ਜਿਸ ਦੇ ਕੱਟਣ ਨਾਲ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਇਸ ਬਾਰੇ ‘ਚ ਸੋਚਿਆ ਹੈ ਕੀ ਆਖਿਰ ਮੱਛਰ ਦੇ ਕੱਟਣ ‘ਤੇ ਹੀ ਖਾਰਿਸ਼ ਕਿਉਂ ਹੁੰਦੀ ਹੈ?

ਮੱਛਰ ਦੇ ਕੱਟਣ ਦੇ ਬਾਅਦ ਖਾਰਿਸ਼ ਹੋਣ ਦਾ ਰਾਜ਼, ਕੇਵਲ ਮਾਦਾ ਮੱਛਰ ਹੀ ਇਨਸਾਨਾਂ ਦਾ ਖ਼ੂਨ ਚੂਸਦਾ ਹੈ ਤੇ ਨਰ ਮੱਛਰ ਇਸ ਤਰ੍ਹਾਂ ਨਹੀਂ ਕਰਦਾ। ਦੁਨੀਆ ਭਰ ‘ਚ ਮੱਛਰ 3 ਹਜ਼ਾਰ 500 ਨਸਲਾਂ ਪਾਈਆਂ ਜਾਂਦੀਆਂ ਹਨ ਪਰ ਇਨ੍ਹਾਂ ‘ਚੋਂ ਜ਼ਿਆਦਤਰ ਨਸਲਾਂ ਇਨਸਾਨਾਂ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕਰਦੀਆਂ। ਇਹ ਉਹ ਮੱਛਰ ਹੈ ਜੋ ਸਿਰਫ਼ ਫਲ਼ਾਂ ਵਾਲੇ ਪੌਦਿਆਂ ਦੇ ਰਸ ‘ਤੇ ਹੀ ਜ਼ਿੰਦਾ ਰਹਿੰਦੇ ਹਨ।

ਧੁੱਪ ਹੋ ਸਕਦੀ ਹੈ ਖ਼ਤਰਨਾਕ, ਇੱਥੇ ਜਾਣੋ ਸਕਿੱਨ ਕੈਂਸਰ ਦੀਆਂ ਕਿਸਮਾਂ ਬਾਰੇ, ਕਿਤੇ ਤੁਸੀਂ ਵੀ ਤਾਂ ਨਹੀਂ ਇਸ ਦੀ ਜ਼ੱਦ ‘ਚ?

ਮੱਛਰ ਆਪਣੇ ਡੰਗ ਨਾਲ ਕੱਟਦਾ ਹੈ, ਜਿਸ ਕਰਕੇ ਚਮੜੀ ‘ਚ ਸ਼ੇਕ ਹੋ ਜਾਂਦੇ ਹਨ ਤੇ ਨਾੜਾਂ ਪ੍ਰਭਾਵਿਤ ਹੋ ਜਾਂਦੀਆਂ ਹਨ ਤਾਂਕਿ ਵਧੀਆ ਢੰਗ ਨਾਲ ਖ਼ੂਨ ਚੂਸ ਸਕੇ ਤੇ ਖ਼ੂਨ ਦਾ ਕਲੋਟ ਨਾ ਜੰਮੇ ਇਸ ਕਰਕੇ ਉਹ ਸਰੀਰ ‘ਚ ਆਪਣੀ ਲਾਰ ਛੱਡ ਦਿੰਦੇ ਹਨ। ਇਹ ਲਾਰ ਅੰਦਰ ਜਾਣ ਨਾਲ ਇਨਸਾਨ ਦੇ ਸਰੀਰ ‘ਤੇ ਖਾਰਿਸ਼ ਹੁੰਦੀ ਹੈ ਤੇ ਉਹ ਜਗ੍ਹਾ ਲਾਲ ਹੋ ਜਾਂਦੀ ਹੈ। ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਮੱਛਰ ਦੇ ਕੱਟਣ ਨਾਲ ਜੋ ਖਾਰਿਸ਼ ਹੁੰਦੀ ਹੈ ਉਸ ਦੇ ਪਿੱਛੇ ਮੱਛਰ ਦੀ ਲਾਰ ਮੌਜੂਦ ਖ਼ਾਸ ਕਾਰਨ ਹੁੰਦਾ ਹੈ।

ਜੇ ਮੱਛਰ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਮੱਛਰ 2 ਮਹੀਨੇ ਤੋਂ ਜ਼ਿਆਦਾ ਜ਼ਿੰਦਾ ਨਹੀਂ ਰਹਿੰਦਾ।

ਮਾਦਾ ਮੱਛਰ, ਨਰ ਮੱਛਰ ਦੇ ਅਨੁਸਾਰ ਜ਼ਿਆਦਾ ਦਿਨਾਂ ਤਕ ਜ਼ਿੰਦਾ ਰਹਿੰਦਾ ਹੈ। ਜੇ ਨਰ ਮੱਛਰਾਂ ਦੀ ਲਾਈਫ ਦੇ ਬਾਰੇ ‘ਚ ਗੱਲ ਕਰੀਏ ਤਾਂ ਕੁਝ ਕੁ ਦਿਨ ਹੀ ਜ਼ਿੰਦਾ ਰਹਿ ਪਾਉਂਦੇ ਹਨ ਤੇ ਮਾਦਾ ਮੱਛਰ 6 ਤੋਂ 8 ਹਫ਼ਤੇ ਤਕ ਹੀ ਜ਼ਿੰਦਾ ਰਹਿੰਦੇ ਹਨ। ਮਾਦਾ ਮੱਛਰ ਹਰ ਤਿੰਨ ਦਿਨ ‘ਚ ਅੰਡੇ ਦਿੰਦੀ ਹੈ ਤੇ ਮਾਦਾ ਮੱਛਰ ਕਰੀਬ 2 ਮਹੀਨੇ ਤਕ ਜ਼ਿੰਦਾ ਰਹਿੰਦੀ ਹੈ।

Related posts

ਜਾਣੋ ਭਿੰਡੀ ਦੇ ਫਾਇਦਿਆਂ ਬਾਰੇ

On Punjab

Benefits of Carrot Juice: ਗਾਜਰ ਦੇ ਜੂਸ ਦੇ ਹਨ ਕਈ ਫ਼ਾਇਦੇ

On Punjab

Garlic Health Benefits: ਕੀ ਤੁਹਾਨੂੰ ਗਰਮੀਆਂ ‘ਚ ਲਸਣ ਖਾਣਾ ਚਾਹੀਦਾ ਹੈ? ਜਾਣੋ ਇਸਦੇ ਨੁਕਸਾਨ ਤੇ ਫਾਇਦੇ

On Punjab