PreetNama
ਸਿਹਤ/Health

Zika Virus : ਕਿੱਥੋਂ ਆਇਆ ਹੈ ਜ਼ੀਕਾ ਵਾਇਰਸ, ਜਾਣੋਂ ਕਿਵੇਂ ਬੱਚ ਸਕਦੇ ਹਾਂ ਇਸ ਬਿਮਾਰੀ ਤੋਂ

ਨਵੀਂ ਦਿੱਲੀ : Zika Virus 2019 : ਜ਼ੀਕਾ ਵਾਇਰਸ ਕਈ ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਚੁੱਕਾ ਹੈ ਅਤੇ ਤੇਜ਼ੀ ਨਾਲ ਇਕ ਗਲੋਬਲ ਖ਼ਤਰਾ ਬਣਦਾ ਜਾ ਰਿਹਾ ਹੈ। ਇਸ ਦੇ ਖ਼ਤਰੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕੱਲੇ ਬ੍ਰਾਜ਼ੀਲ ‘ਚ 15 ਲੱਖ ਲੋਕ ਇਸ ਵਾਇਰਸ ਦੇ ਖ਼ਤਰੇ ਦੇ ਘੇਰੇ ‘ਚ ਹਨ। ਇਕ ਵਾਇਰਸ ਜੋ ਏਡੀਜ਼, ਐਜਿਪਟੀ ਤੇ ਹੋਰਨਾਂ ਮੱਛਰਾਂ ਤੋਂ ਫੈਲਦਾ ਹੈ। ਇਹ ਚਿਕਨਗੁਨੀਆ ਤੇ ਡੇਂਗੂ ਵੀ ਫੈਲਾਉਂਦੇ ਹਨ।
ਕੀ ਹਨ ਇਸ ਦੇ ਲੱਛਣ
  • ਬੁਖ਼ਾਰ
  • ਜੋੜਾਂ ਦਾ ਦਰਦ
  • ਸਰੀਰ ‘ਚ ਲਾਲ ਧੱਬੇ
  • ਥਕਾਵਟ
  • ਸਿਰਦਰਦ
  • ਅੱਖਾਂ ਲਾਲ ਹੋਣੀਆਂ
ਜ਼ੀਕਾ ਵਾਇਰਸ ਤੋਂ ਬਚਣ ਲਈ ਕੀ ਕਰੀਏ ?
ਜ਼ੀਕਾ ਵਾਇਰਸ ਫੈਲਾਉਣ ਵਾਲੇ ਮੱਛਰ ਤੋਂ ਬਚਣ ਲਈ ਉਹੀ ਉਪਾਅ ਹਨ ਜੋ ਤੁਸੀਂ ਡੇਂਗੂ ਤੋਂ ਬਚਣ ਲਈ ਕਰਦੇ ਆਏ ਹੋ। ਜਿਵੇਂ ਮੱਛਰਦਾਨੀ ਦੀ ਵਰਤੋਂ, ਪਾਣੀ ਜਮ੍ਹਾਂ ਨਾ ਹੋਣ ਦੇਣਾ, ਆਲੇ-ਦੁਆਲੇ ਦੀ ਸਫ਼ਾਈ ਰੱਖਣੀ, ਮੱਛਰ ਵਾਲੇ ਏਰੀਆ ‘ਚ ਪੂਰੇ ਕੱਪੜੇ ਪਾਉਣੇ, ਮੱਛਰਾਂ ਨੂੰ ਮਾਰਨ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਅਤੇ ਖ਼ੂਨ ਨੂੰ ਜਾਂਚੇ ਬਗ਼ੈਰ ਨਾ ਚੜ੍ਹਵਾਉਣਾ।
ਜ਼ੀਕਾ ਵਾਇਰਸ ਦਾ ਇਤਿਹਾਸ
ਇਸ ਦਾ ਸਬੰਧ ਅਫ਼ਰੀਕਾ ਦੇ ਜ਼ਿਕਾ ਜੰਗਲ ਨਾਲ ਹੈ। ਜਿੱਥੋਂ 1947 ‘ਚ ਅਫ਼ਰੀਕੀ ਵਿਸ਼ਾਣੂ ਖੋਜ ਸੰਸਥਾ ਦੇ ਵਿਗਿਆਨੀ ਪੀਲੇ ਬੁਖਾਰ ‘ਤੇ ਸਰਚ ਕਰਨ ਰੀਸਸ ਮਕਾਕ (ਇਕ ਤਰ੍ਹਾਂ ਦਾ ਲੰਗੂਰ) ਨੂੰ ਲਿਆਂਦਾ। ਇਸ ਲੰਗੂਰ ਨੂੰ ਹੋਏ ਬੁਖਾਰ ਦੀ ਜਾਂਚ ਕੀਤੀ ਗਈ, ਜਿਸ ਵਿਚ ਪਾਏ ਗਏ ਸੰਕ੍ਰਾਮਕ ਤੱਤ (Infectious component) ਨੂੰ ਜੰਗਲ ਦਾ ਹੀ ਨਾਂ ‘ਜ਼ਿਕਾ’ ਦਿੱਤਾ ਗਿਆ। ਇਸ ਦੇ ਸੱਤ ਸਾਲ ਬਾਅਦ 1954 ‘ਚ ਨਾਈਜੀਰੀਆ ਦੇ ਇਕ ਵਿਅਤੀ ‘ਚ ਇਹ ਵਾਇਰਸ ਪਾਇਆ ਗਿਆ। ਇਸ ਵਾਇਰਸ ਦੇ ਜ਼ਿਆਦਾ ਮਾਮਲੇ ਪਹਿਲੀ ਵਾਰ 2007 ‘ਚ ਅਫ਼ਰੀਕਾ ਅਤੇ ਏਸ਼ੀਆ ਦੇ ਬਾਹਰ ਦੇਖਣ ਨੂੰ ਮਿਲੇ ਅਤੇ ਪਿਛਲੇ ਸਾਲ 2018 ‘ਚ ਰਾਜਸਥਾਨ ਦੇ ਜੈਪੁਰ ‘ਚ ਜ਼ੀਕਾ ਵਾਇਰਸ ਦੇ 22 ਮਾਮਲੇ ਸਾਹਮਣੇ ਆਏ ਹਨ।

Related posts

ਪਾਕਿਸਤਾਨ ਦੀ ਟੀਮ ਨੇ T20 ਵਰਲਡ ਕੱਪ ‘ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਪਹਿਲੀ ਟੀਮ

On Punjab

XE ਵੇਰੀਐਂਟ ਦੇ ਖ਼ਤਰੇ ਦੌਰਾਨ ਬੱਚਿਆਂ ਲਈ ਇਸ Diet Chart ਨੂੰ ਕਰੋ ਫਾਲੋ ਤੇ ਵਧਾਓ ਇਮਿਊਨਿਟੀ

On Punjab

ਵੇਰੀਐਂਟ ’ਤੇ ਨਿਰਭਰ ਕਰਦਾ ਹੈ ਕੋਵਿਡ ਦੇ ਲੱਛਣਾਂ ਦਾ ਸੰਭਾਵਿਤ ਕ੍ਰਮ, ਖੋਜ ਦਾ ਦਾਅਵਾ

On Punjab