PreetNama
ਫਿਲਮ-ਸੰਸਾਰ/Filmy

ਮਿਆਰੀ ਗਾਇਕੀ ਲਈ ਹਰਭਜਨ ਮਾਨ ਦਾ ਪਾਰਲੀਮੈਂਟ ‘ਚ ਸਨਮਾਨ

ਚੰਡੀਗੜ੍ਹ: ਪੰਜਾਬੀ ਗਾਇਕ ਹਰਭਜਨ ਮਾਨ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ‘ਚ ਸਨਮਾਨਿਤ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਹਰਭਜਨ ਮਾਨ ਨੇ ਖ਼ੁਦ ਆਪਣੇ ਫੇਸਬੁੱਕ ਪੇਜ ‘ਤੇ ਦਿੱਤੀ। ਮਾਨ ਨੂੰ ਇਹ ਸਨਮਾਨ ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਅਤੇ ਪੰਜਾਬੀ ਗਾਇਕੀ ‘ਚ ਪਾਏ ਯੋਗਦਾਨ ਕਰਕੇ ਦਿੱਤਾ ਗਿਆ। ਹਰਭਜਨ ਮਾਨ ਨੇ ਇਸ ਸਨਮਾਨ ਲਈ ਉਥੋਂ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਪੋਸਟ ਵੀ ਕੀਤਾ ਹੈ।ਹਰਭਜਨ ਮਾਨ ਨੂੰ ਮਿਲੇ ਇਸ ਸਨਮਾਨ ਨੂੰ ਲੈ ਕੇ ਉਹਨਾਂ ਦੇ ਫੈਨਸ ਕਾਫੀ ਖੁਸ਼ ਹਨ।  ਮਾਨ ਦੇ ਪ੍ਰਸ਼ੰਸਕ ਉਨ੍ਹਾਂ ਵੱਲੋਂ ਪਾਈ ਪੋਸਟ ਨੂੰ ਲਗਾਤਾਰ ਸ਼ੇਅਰ ਅਤੇ ਲਾਈਕ ਕਰ ਰਹੇ ਹਨ। ਇਸ ਪੋਸਟ ‘ਤੇ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ।ਹਰਭਜਨ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਮਾਨ ਹਮੇਸ਼ਾ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਹੀ ਗਾਉਂਦੇ ਹਨ।  ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਰਿਲੀਜ਼ ਹੋਇਆ ਗਾਣਾ ‘ਤੇਰੇ ਪਿੰਡ ਗਈ ਸਾਂ ਵੀਰਾ ਵੇ’ ਲੋਕਾਂ ਨੂੰ ਕਾਫੀ ਪਸੰਦ ਆਇਆ।

Related posts

On Punjab

Exclusive: ਸ਼ਰਲੀਨ ਚੋਪੜਾ ਦਾ ਵੱਡਾ ਖੁਲਾਸਾ – ਵੱਡੇ ਕ੍ਰਿਕਟਰਾਂ ਦੀਆਂ ਪਤਨੀਆਂ ਵੀ ਲੈਂਦੀਆਂ ਡਰੱਗਸ

On Punjab

ਕਿਰਨ ਖੇਰ ਨੇ ਪਤੀ ਅਨੁਪਮ ਖੇਰ ਨੂੰ ਜਨਮ-ਦਿਨ ਦੀਆਂ ਦਿੱਤੀਆਂ ਵਧਾਈਆਂ , ਲਿਖੀ-ਪਿਆਰੀ ਭਰੀ ਪੋਸਟ

On Punjab