65.16 F
New York, US
October 11, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

6 ਕਿਲੋ ਹੈਰੋਇਨ ਸਣੇ ਇੱਕ ਗ੍ਰਿਫਤਾਰ, ਦੁਬਈ ਤੱਕ ਜੁੜੇ ਤਾਰ

ਅੰਮ੍ਰਿਤਸਰ- ਪੰਜਾਬ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਵਿੰਗ ਨੇ ਨਸ਼ਾ ਤਸਕਰੀ ਵਿਰੁੱਧ ਚਲਾਈ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ-ਜਲੰਧਰ ਹਾਈਵੇਅ ‘ਤੇ ਅੱਡਾ ਮਾਨਾਵਾਲਾ ਨੇੜੇ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 6 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਇਸ ਕਾਰਵਾਈ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜਿਆ ਗਿਆ ਮੁਲਜ਼ਮ ਦੁਬਈ (ਯੂ.ਏ.ਈ.) ਵਿੱਚ ਬੈਠੇ ਇੱਕ ਨਸ਼ਾ ਤਸਕਰ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ। ਇਹ ਹੈਂਡਲਰ ਪਹਿਲਾਂ ਹੀ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ ਅਤੇ ਵਿਦੇਸ਼ ਤੋਂ ਬੈਠ ਕੇ ਭਾਰਤ ਵਿੱਚ ਨਸ਼ਿਆਂ ਦੀ ਸਪਲਾਈ ਦਾ ਜਾਲ ਵਿਛਾ ਰਿਹਾ ਹੈ। ਪੁਲੀਸ ਅਨੁਸਾਰ, ਇਹ ਬਰਾਮਦਗੀ ਨਸ਼ਾ ਤਸਕਰਾਂ ਦੇ ਅੰਤਰਰਾਸ਼ਟਰੀ ਸਬੰਧਾਂ ਨੂੰ ਸਪੱਸ਼ਟ ਕਰਦੀ ਹੈ। ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ. (NDPS) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਡੀਜੀਪੀ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ, ਪੈਸੇ ਦੇ ਲੈਣ-ਦੇਣ (ਮਨੀ ਟ੍ਰੇਲ) ਅਤੇ ਇਸ ਵਿੱਚ ਸ਼ਾਮਲ ਹੋਰ ਸਥਾਨਕ ਮੈਂਬਰਾਂ ਦਾ ਪਤਾ ਲਗਾਇਆ ਜਾ ਸਕੇ।

Related posts

ਚੀਨ ਨਾਲ ਤਨਾਅ ਦੇ ਵਿਚਕਾਰ ਚਾਰ ਦਿਨਾਂ ਆਰਮੀ ਕਮਾਂਡਰਾਂ ਦੀ ਕਾਨਫਰੰਸ, ਰੱਖਿਆ ਮੰਤਰੀ ਵੀ ਕਰਨਗੇ ਕਾਨਫਰੰਸ ਨੂੰ ਸੰਬੋਧਨ

On Punjab

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਉਨ੍ਹਾਂ ਦਾ ਸੱਤਵਾਂ ਗੀਤ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ ‘ਡਾਇਲੇਮਾ’ ਬ੍ਰਿਟਿਸ਼ ਗਾਇਕਾ ਸਟੀਫਲੋਨ ਡੌਨ ਨਾਲ ਹੈ ਅਤੇ ਉਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਸਟੀਫਲੋਨ ਡੌਨ ਗੀਤ ਵਿੱਚ ਮੁੱਖ ਗਾਇਕਾ ਦੀ ਭੂਮਿਕਾ ਨਿਭਾ ਰਹੀ ਹੈ, ਜਦੋਂਕਿ ਮੂਸੇਵਾਲਾ ਦੀਆਂ ਕੁਝ ਸਤਰਾਂ ਜੋੜੀਆਂ ਗਈਆਂ ਹਨ। ਹਾਲਾਂਕਿ ਇਹ ਸਾਰਾ ਗੀਤ ਪਿੰਡ ਮੂਸਾ ਵਿੱਚ ਹੀ ਸ਼ੂਟ ਕੀਤਾ ਗਿਆ ਹੈ ਅਤੇ ਇਹ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਾ ਹੈ। ਗੀਤ ਉਦੋਂ ਸ਼ੂਟ ਕੀਤਾ ਗਿਆ ਸੀ, ਜਦੋਂ ਪਿਛਲੇ ਸਾਲ ਸਿੱਧੂ ਮੂਸੇਵਾਲਾ ਦੇ ਜਨਮ ਦਿਨ ’ਤੇ ਸਟੀਫਲੋਨ ਡੌਨ ਪੰਜਾਬ ਆਈ ਸੀ ਅਤੇ ਇਸ ਦੌਰਾਨ ਉਹ ਮੂਸੇਵਾਲਾ ਦੀ ਹਵੇਲੀ ਵਿੱਚ ਰਹੀ। ਉਸ ਨੇ ਗੀਤ ਵਿੱਚ ਪੰਜਾਬ ਦੌਰੇ ਦੇ ਸ਼ਾਟ ਸ਼ਾਮਲ ਕੀਤੇ ਹਨ। ਅੰਤ ਵਿੱਚ, ਸਟੀਫਲੋਨ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੀ ਨਜ਼ਰ ਆ ਰਹੀ ਹੈ। ਗੀਤ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦੀਆਂ ਲਾਈਨਾਂ ਜੋੜੀਆਂ ਗਈਆਂ ਹਨ, ਉੱਥੇ ਮੂਸੇਵਾਲਾ ਨੂੰ ਵੀ ਏਆਈ ਤਕਨੀਕ ਦੀ ਵਰਤੋਂ ਕਰਦੇ ਹੋਏ ਸਟੀਫਲੋਨ ਨਾਲ ਆਪਣੇ ਸਿਗਨੇਚਰ ਸਟਾਈਲ ਵਿੱਚ ਦਿਖਾਇਆ ਗਿਆ ਹੈ। ਗੀਤ ਵਿੱਚ ਸਟੀਫਲੋਨ ਡੌਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਨਜ਼ਰ ਆ ਰਹੀ ਹੈ। ਵਿਚਕਾਰ ਮੂਸੇਵਾਲਾ ਦੀ ਮਾਂ ਚਰਨ ਕੌਰ ਦੀਆਂ ਤਸਵੀਰਾਂ ਵੀ ਹਨ, ਜਿਸ ਵਿੱਚ ਉਹ ਆਪਣੇ ਪੁੱਤਰ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ।

On Punjab

Yasin Malik in Tihar : ਤਿਹਾੜ ਜੇਲ੍ਹ ਦੀ ਕੋਠੜੀ ‘ਚ ਇਕੱਲਾ ਬੈਠਾ ਯਾਸੀਨ ਮਲਿਕ, ਨਹੀਂ ਮਿਲਿਆ ਕੋਈ ਕੰਮ

On Punjab