PreetNama
ਸਮਾਜ/Social

6 ਮਹੀਨੇ ਦੇ ਬੱਚੇ ਨੇ ਨਦੀ ‘ਚ ਵਾਟਰ ਸਕੀਇੰਗ ਕਰਕੇ ਬਣਾਇਆ ਵਿਸ਼ਵ ਰਿਕਾਰਡ, ਵੀਡੀਓ ਹੋ ਰਿਹਾ ਵਾਇਰਲ

ਅਮਰੀਕਾ ਦੇ ਓਟਾਹ ਦੇ ਰਹਿਣ ਵਾਲੇ ਛੇ ਮਹੀਨੇ ਦੇ ਇਕ ਬੱਚੇ ਦਾ ਵਾਟਰ ਸਕੀਇੰਗ ਕਰਦਿਆਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇੰਸਟਾਗ੍ਰਾਮ ‘ਤੇ ਬੱਚੇ ਦੇ ਮਾਤਾ-ਪਿਤਾ ਵੱਲੋਂ ਅਪਲੋਡ ਕੀਤੇ ਗਏ ਵੀਡੀਓ ਦੇ ਨਾਲ ਦਾਅਵਾ ਕੀਤਾ ਗਿਆ ਹੈ। ਸਭ ਤੋਂ ਘੱਟ ਉਮਰ ‘ਚ ਸਕੀਇੰਗ ਕਰਨ ਦਾ ਇਹ ਵਿਸ਼ਵ ਰਿਕਾਰਡ ਹੈ। ਹਾਲਾਂਕਿ ਇਸ ਨੂੰ ਲੈਕੇ ਸੋਸ਼ਲ ਮੀਡੀਆ ‘ਤੇ ਬਹਿਸ ਸ਼ੁਰੂ ਹੋ ਗਈ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਨੇ ਬੋਟ ‘ਚ ਲੱਗੀ ਸੇਫਟੀ ਆਇਰਨ ਰੌਡਸ ਨੂੰ ਮਜ਼ਬੂਤੀ ਨਾਲ ਫੜਿਆ ਹੋਇਆ ਹੈ। ਬੱਚੇ ਨੇ ਲਾਈਫ ਜੈਕੇਟ ਪਹਿਨੀ ਹੋਈ ਹੈ। ਦੂਜੀ ਬੋਟ ‘ਤੇ ਬੱਚੇ ਦੇ ਪਿਤਾ ਵੀ ਹਨ ਜੋ ਉਸ ਦਾ ਧਿਆਨ ਰੱਖ ਰਹੇ ਹਨ। ਵੀਡੀਓ ਸ਼ੇਅਰ ਕਰਦਿਆਂ ਮਾਤਾ-ਪਿਤਾ ਨੇ ਕੈਪਸ਼ਨ ‘ਚ ਲਿਖਿਆ, ‘ਮੈਂ ਆਪਣੇ ਛੇਵੇਂ ਜਨਮ ਦਿਨ ‘ਤੇ ਵਾਟਰ ਸਕੀਇੰਗ ਕਰਨ ਗਿਆ। ਇਹ ਬਹੁਤ ਵੱਡਾ ਕੰਮ ਹੈ, ਕਿਉਂਕਿ ਮੈਂ ਵਰਲਡ ਰਿਕਾਰਡ ਬਣਾਇਆ ਹੈ।’

ਇਸ ਵੀਡੀਓ ਨੂੰ ਲੈਕੇ ਸੋਸ਼ਲ ਮੀਡੀਆ ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕਾਂ ਨੇ ਕਿਹਾ ਵਾਟਰ ਸਕੀਇੰਗ ਕਰਨ ਲਈ ਉਸ ਦੀ ਉਮਰ ਬਹੁਤ ਘੱਟ ਹੈ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਪੂਰੀ ਸੁਰੱਖਿਆ ਨਾਲ ਨਦੀ ਚ ਉਤਾਰਿਆ ਗਿਆ ਹੈ।

Related posts

ਸ਼ਿਵਰਾਤਰੀ ਮੌਕੇ ਮਹਾਂਕੁੰਭ ਲਈ ਆਖਰੀ ‘ਇਸ਼ਨਾਨ’ ਸ਼ੁਰੂ

On Punjab

ਕਸ਼ਮੀਰੀ ਧੀਆਂ-ਭੈਣਾਂ ਵੱਲ ‘ਅੱਖ ਚੁੱਕਣ’ ਵਾਲਿਆਂ ਦੀ ਖ਼ੈਰ ਨਹੀਂ, ਅਕਾਲ ਤਖ਼ਤ ਸਾਹਿਬ ਤੋਂ ਫੁਰਮਾਨ ਜਾਰੀ

On Punjab

ਭਾਰਤ ਵੱਲੋਂ ਹਮਲਾ ਕਰਨ ਜਾਂ ਪਾਣੀ ਰੋਕਣ ’ਤੇ ਪਾਕਿ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

On Punjab