PreetNama
ਖਾਸ-ਖਬਰਾਂ/Important News

6 ਭੈਣਾਂ ਦਾ ਇਕਲੌਤਾ ਭਰਾ 10 ਸਾਲਾਂ ਮਗਰੋਂ ਲਾਸ਼ ਬਣ ਕੇ ਪਹੁੰਚ ਰਿਹੈ ਘਰ

UK stabbing victim Narinder Singh: ਹੁਸ਼ਿਆਰਪੁਰ: ਪਿਛਲੇ ਦਿਨੀਂ ਲੰਡਨ ਵਿੱਚ ਵੱਡੀ ਵਾਰਦਾਤ ਵਾਪਰੀ ਸੀ , ਜਿਥੇ ਆਪਸੀ ਝਗੜੇ ਵਿੱਚ ਤਿੰਨ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ । ਇਹ ਤਿੰਨੇ ਨੌਜਵਾਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਨਾਲ ਸਬੰਧ ਰੱਖਦੇ ਸਨ । ਇਹ ਤਿੰਨੋਂ ਨੌਜਵਾਨ ਪਟਿਆਲਾ, ਕਪੂਰਥਲਾ ਤੇ ਹੁਸ਼ਿਆਰਪੁਰ ਨਾਲ ਸਬੰਧਿਤ ਸਨ। ਮ੍ਰਿਤਕਾਂ ਨੌਜਵਾਨਾਂ ਵਿਚੋਂ ਹੁਸ਼ਿਆਰਪੁਰ ਨਾਲ ਸਬੰਧਿਤ ਨਰਿੰਦਰ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ, ਜੋ ਕਿ 10 ਸਾਲ ਪਹਿਲਾਂ ਸਟਡੀ ਵੀਜ਼ਾ ‘ਤੇ ਲੰਡਨ ਗਿਆ ਸੀ ।

ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਨਰਿੰਦਰ ਸਿੰਘ ਦੇ ਨਾਲ-ਨਾਲ ਪਟਿਆਲਾ ਤੋਂ ਰਹਿਣ ਵਾਲੇ ਹਰਿੰਦਰ ਕੁਮਾਰ ਤੇ ਕਪੂਰਥਲਾ ਦੇ ਰਹਿਣ ਵਾਲੇ ਮਲਕੀਤ ਸਿੰਘ ਦਾ ਵੀ ਕਤਲ ਕਰ ਦਿੱਤਾ । ਦੂਜੇ ਪਾਸੇ ਨਰਿੰਦਰ ਦੀ ਹੱਤਿਆ ਦਾ ਸਮਾਚਾਰ ਸੁਣਦੇ ਹੋਏ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਛਾ ਗਿਆ ।

ਮਿਲੀ ਜਾਣਕਾਰੀ ਅਨੁਸਾਰ ਨਰਿੰਦਰ 6 ਭੈਣਾਂ ਦਾ ਇਕਲੌਤਾ ਭਰਾ ਸੀ ਤੇ 2 ਸਾਲ ਪਹਿਲਾਂ ਹੀ ਉਸਦੀ ਮਾਂ ਦਾ ਦਿਹਾਂਤ ਹੋਇਆ ਸੀ । ਮ੍ਰਿਤਕ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਨਾਲ 9 ਜਨਵਰੀ ਨੂੰ ਨਰਿੰਦਰ ਦੇ ਨਾਲ ਫੋਨ ਤੇ ਗੱਲ੍ਹ ਹੋਈ ਸੀ । ਇਸ ਦੌਰਾਨ ਉਸਨੇ ਕਿਹਾ ਸੀ ਕਿ ਉਹ ਅਗਲੇ ਮਹੀਨੇ ਪੱਕਾ ਹੋ ਜਾਵੇਗਾ।

ਨਾਲ ਹੀ ਉਹ ਅਗਲੇ ਮਹੀਨੇ ਭਾਰਤ ਆਏਗਾ, ਪਰ 19 ਜਨਵਰੀ ਨੂੰ ਉਸਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ । ਮ੍ਰਿਤਕ ਦੇ ਪਿਤਾ ਨੇ ਹਰਜੀਤ ਸਿੰਘ ਨੇ ਨਮ ਅੱਖਾਂ ਦੇ ਨਾਲ ਸਰਕਾਰ ਤੋਂ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਉਣ ਦੀ ਮੰਗ ਕੀਤੀ ਹੈ । ਦੱਸ ਦੇਈਏ ਕਿ ਇੰਗਲੈਂਡ ਪੁਲਿਸ ਵੱਲੋਂ ਸ਼ੱਕ ਦੇ ਆਧਾਰ ‘ਤੇ 2 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Related posts

ਸ੍ਰੀਗੰਗਾਨਗਰ ਦੀ ਮਨਿਕਾ ਵਿਸ਼ਵਕਰਮਾ ਬਣੀ ਮਿਸ ਯੂਨੀਵਰਸ ਇੰਡੀਆ 2025

On Punjab

ਅੰਮ੍ਰਿਤਪਾਲ ਸਿੰਘ ਤੇ ਵੱਡਾ ਐਕਸ਼ਨ, ਸੋਸ਼ਲ ਮੀਡੀਆ ਖਾਤੇ ਕੀਤੇ ਬੈਨ

On Punjab

ਕ੍ਰਿਪਟੋ ਕਰੰਸੀ ਰਾਹੀਂ ਵੱਧ ਕਮਾਈ ਦੇ ਲਾਲਚ ’ਚ 47.47 ਲੱਖ ਗੁਆਏ

On Punjab