PreetNama
ਸਮਾਜ/Social

21 ਜੂਨ ਤਕ ਕੈਨੇਡਾ ਨਹੀਂ ਜਾ ਸਕਣਗੀਆਂ ਭਾਰਤ ਤੇ ਪਾਕਿਸਤਾਨ ਦੀਆਂ ਉਡਾਣਾਂ, ਕਾਰਗੋ ਜਹਾਜ਼ਾਂ ਨੂੰ ਹੋਵੇਗੀ ਛੋਟ

ਓਟਾਵਾ, ਏਐਨਆਈ : ਹਾਲੇ 21 ਜੂਨ ਤਕ ਭਾਰਤ ਤੇ ਪਾਕਿਸਤਾਨ ਤੋਂ ਕੈਨੇਡਾ ਲਈ ਉਡਾਣਾਂ ਦਾ ਸੰਚਾਲਨ ਨਹੀਂ ਹੋਵੇਗਾ। ਕੋਵਿਡ-19 ਦੇ ਨਵੇਂ ਵੇਰੀਐਂਟ ਦੇ ਕਹਿਰ ਭਾਰਤ ਤੇ ਪਾਕਿਸਤਾਨ ‘ਚ ਦੇਖਦੇ ਹੋਏ ਕੈਨੇਡਾ ਨੇ ਇਹ ਫੈਸਲਾ ਲਿਆ ਹੈ। ਹਾਲਾਂਕਿ ਕਾਰਗੋ ਜਹਾਜ਼ਾਂ ਨੂੰ ਛੋਟ ਦਿੱਤੀ ਗਈ ਹੈ। ਸਪੂਤਨਿਕ ਦੀ ਰਿਪੋਰਟ ਮੁਤਾਬਕ ਕਾਰਗੋ ਜਹਾਜ਼ਾਂ ਨੂੰ ਇਸ ਤੋਂ ਛੋਟ ਹੋਵੇਗੀ। ਇਸ ਤੋਂ ਇਲਾਵਾ ਤਕਨੀਕੀ ਕਾਰਨਾਂ ਕਾਰਨ ਭਾਰਤ ਜਾਂ ਪਾਕਿਸਤਾਨ ‘ਚ ਰੁਕਣ ਵਾਲੇ ਜਹਾਜ਼ ਵੀ ਇਸ ਪਾਬੰਦੀ ਦੇ ਦਾਇਰੇ ‘ਚ ਨਹੀਂ ਆਉਣਗੇ।

ਕੋਵਿਡ ਦੇ ਨਵੇਂ ਵੇਰੀਐਂਟ ਦੇ ਬਚਾਅ ਲਈ ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀ ਜਹਾਜ਼ਾਂ ‘ਤੇ 21 ਜੂਨ ਤਕ ਰੋਕ ਵਧਾ ਦਿੱਤੀ। ਭਾਰਤ ਤੇ ਪਾਕਿਸਤਾਨ ਦੋਵੇਂ ਹੀ ਦੇਸ਼ਾਂ ‘ਚ ਕੋਰੋਨਾ ਸੰਕ੍ਰਮਣ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੈਨੇਡਾ ਨੇ ਸ਼ਨੀਵਾਰ ਨੂੰ ਇਹ ਫੈਸਲਾ ਕੀਤਾ ਹੈ। ਕੈਨੇਡੇ ਦੇ ਫੇਡਰਲ ਵਿਭਾਗ ਨੇ ਇਕ ਨੋਟਿਸ ‘ਚ ਕਿਹਾ ਹੈ ਕਿ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਨਿਰਧਾਰਿਤ ਯਾਤਰੀ ਜਹਾਜ਼ਾਂ ਨਾਲ ਹੀ ਨਿੱਜੀ ਤੇ ਚਾਰਟਿਡ ਜਹਾਜ਼ਾਂ ‘ਤੇ ਵੀ ਇਹ ਰੋਕ ਲਾਗੂ ਰਹੇਗੀ।

Related posts

ਹੁਣ ‘ਵਾਮਕੋ’ ਨੇ ਮਚਾਈ ਤਬਾਹੀ, 11 ਕਰੋੜਾਂ ਘਰਾਂ ਨੂੰ ਨੁਕਸਾਨ

On Punjab

ਇਜ਼ਰਾਈਲ-ਇਰਾਨ ਜੰਗ ’ਚ ਕੁੱਦਿਆ ਅਮਰੀਕਾ; ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ

On Punjab

ਕੋਰੋਨਾ ਕਾਰਨ ਦੁਨੀਆ ਦਾ ਚੀਨ ਨਾਲੋਂ ਹੋਇਆ ਮੋਹ ਭੰਗ, ਹੁਣ ਭਾਰਤ ਇਸ ਤਰ੍ਹਾਂ ਕਰੇਗਾ ਡਰੈਗਨ ਨੂੰ ਹੈਰਾਨ

On Punjab