PreetNama
ਖੇਡ-ਜਗਤ/Sports News

2019 ਵਿਸ਼ਵ ਕੱਪ: ਭਾਰਤ ਲਈ ਵੱਡਾ ਝਟਕਾ, ਕੋਹਲੀ ਨੇ ਖਾਧੀ ਸੱਟ, ਸ਼ੰਕਰ ਤੇ ਜਾਧਵ ਦਾ ਵੀ ਪੱਕਾ ਨਹੀਂ

ਨਵੀਂ ਦਿੱਲੀ: ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਪੰਜ ਜੂਨ ਨੂੰ ਦੱਖਣੀ ਅਫ਼ਰੀਕਾ ਨਾਲ ਹੋਣਾ ਹੈ ਪਰ ਇਸ ਤੋਂ ਤਿੰਨ ਦਿਨ ਪਹਿਲਾਂ ਭਾਰਤੀ ਟੀਮ ਤੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਰਿਪੋਰਟਾ ਮੁਤਾਬਕ ਕਪਤਾਨ ਵਿਰਾਟ ਕੋਹਲੀ ਦੇ ਅਭਿਆਸ ਸੈਸ਼ਨ ਦੌਰਾਨ ਸੱਟ ਲੱਗਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ ਵਿਜੇ ਸ਼ੰਕਰ ਤੇ ਕੇਦਾਰ ਜਾਧਵ ਵੀ ਜ਼ਖ਼ਮੀ ਹੋ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਨੂੰ ਫਿੱਟ ਐਲਾਨ ਦਿੱਤਾ ਗਿਆ ਹੈ ਪਰ ਦੋਵਾਂ ਨੂੰ ਵਾਰਮ ਅੱਪ ਮੈਚ ਵਿੱਚੋਂ ਬਾਹਰ ਰੱਖਿਆ ਗਿਆ।

ਕਪਤਾਨ ਕੋਹਲੀ ਸੱਟ ਵੱਜਣ ਮਗਰੋਂ ਕਾਫੀ ਸਮੇਂ ਤਕ ਫਿਜ਼ੀਓ ਪੈਟ੍ਰਿਕ ਫਾਰਹਾਰਟ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਇਲਾਜ ਕਰਵਾਉਂਦੇ ਵੀ ਦਿਖਾਈ ਦਿੱਤੇ। ਫਾਰਹਾਰਟ ਨੇ ਪਹਿਲਾਂ ਕੋਹਲੀ ਦੇ ਅੰਗੂਠੇ ‘ਤੇ ਸਪਰੇਅ ਕੀਤਾ ਤੇ ਫਿਰ ਅਭਿਆਸ ਸੈਸ਼ਨ ਵਿੱਚ ਕੋਹਲੀ ਅੰਗੂਠੇ ਨੂੰ ਬਰਫ ਨਾਲ ਟਕੋਰ ਕਰਦੇ ਵਿਖਾਈ ਦਿੱਤੇ। ਮੈਦਾਨ ਤੋਂ ਬਾਹਰ ਜਾਂਦਿਆਂ ਵੀ ਕੋਹਲੀ ਨੇ ਆਪਣਾ ਅੰਗੂਠਾ ਬਰਫ ਨਾਲ ਭਰੇ ਗਲਾਸ ਵਿੱਚ ਪਾਇਆ ਹੋਇਆ ਸੀ।

ਹਾਲਾਂਕਿ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕੋਹਲੀ ਦੀ ਸੱਟ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਇਹ ਨਹੀਂ ਪਤਾ ਲੱਗਾ ਕਿ ਕੋਹਲੀ ਨੂੰ ਸੱਟ ਫੀਲਡਿੰਗ ਦੌਰਾਨ ਵੱਜੀ ਜਾਂ ਬੱਲੇਬਾਜ਼ੀ ਦੌਰਾਨ।

Related posts

ਭਾਰਤ-ਪਾਕਿਸਤਾਨ ਨੂੰ ਯੂਏਈ ਦੇ ਤਜਰਬੇ ਦਾ ਫ਼ਾਇਦਾ : ਗਾਵਸਕਰ

On Punjab

ਵਾਇਨਾਡ ਹਾਦਸਾ: ਕੇਰਲ ਹਾਈ ਕੋਰਟ ਵੱਲੋਂ ਕੇਸ ਦਰਜ

On Punjab

T20 World Cup : ਟੀਮ ਇੰਡੀਆ ਦੀ ਨਵੀਂ ਜਰਸੀ ਲਾਂਚ, ਇੰਝ ਦਿਸੇਗੀ ਭਾਰਤੀ ਟੀਮ, ਦੇਖੋ Photo

On Punjab