PreetNama
ਫਿਲਮ-ਸੰਸਾਰ/Filmy

15 ਸਾਲ ਬਾਅਦ ਭੈਣਾਂ ਨਾਲ ਇਕੱਠੇ ਬੈਠੇ ਜੱਸੀ ਗਿੱਲ, ਸ਼ੇਅਰ ਕੀਤੀ ਇਹ ਖ਼ਾਸ ਤਸਵੀਰ

ਰੱਖੜੀ ਦਾ ਤਿਉਹਾਰ ਹਰ ਭੈਣ ਭਰਾ ਲਈ ਖ਼ਾਸ ਹੁੰਦਾ ਹੈ। ਹਰ ਕਿਸੇ ਨੇ ਵੱਖਰੇ ਤਰੀਕੇ ਨਾਲ ਇਹ ਤਿਉਹਾਰ ਮਨਾਇਆ। ਇਸ ਮੌਕੇ ਸੇਲੀਬ੍ਰਿਟੀਜ਼ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ‘ਚ ਉਹ ਆਪਣੇ ਭੈਣ-ਭਰਾਵਾਂ ਨਾਲ ਨਜ਼ਰ ਆ ਰਹੇ ਹਨ। ਸਿੰਗਰ ਤੇ ਐਕਟਰਸ ਨੇ ਆਪਣੇ ਸੋਸ਼ਲ ਮੀਡੀਆ ‘ਤੇ ਭੈਣ-ਭਰਾਵਾਂ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ।

ਪੰਜਾਬੀ ਸਿੰਗਰ ਤੇ ਐਕਟਰ ਜੱਸੀ ਗਿੱਲ ਨੇ ਵੀ ਇਸ ਦਿਨ ਖਾਸ ਤਰੀਕੇ ਨਾਲ ਮਨਾਇਆ। ਜੱਸੀ ਨੇ ਆਪਣੀਆਂ ਭੈਣਾਂ ਨਾਲ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ‘ਚ ਉਹ ਆਪਣੀਆਂ ਭੈਣਾਂ ਨਾਲ ਨਜ਼ਰ ਆ ਰਹੇ ਹਨ। ਇਹ ਤਸਵੀਰ ਰੱਖਦੀ ਬੰਨਣ ਵੇਲੇ ਦੀ ਲਗ ਰਹੀ ਹੈ।

ਜੱਸੀ ਨੇ ਇਸ ਦੇ ਕੈਪਸ਼ਨ ‘ਚ ਲਿਖਿਆ, “15 ਸਾਲਾਂ ਬਾਅਦ ਇਸ ਖ਼ਾਸ ਦਿਨ ‘ਤੇ ਅਸੀਂ ਇਕੱਠੇ ਹੋਏ ਹਾਂ।” ਜੱਸੀ ਆਪਣੀਆਂ ਭੈਣਾਂ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦਸ ਦਈਏ ਕਿ ਜੱਸੀ ਗਿੱਲ ਪੰਜਾਬੀ ਫ਼ਿਲਮਾਂ ਦੇ ਨਾਲ ਬਾਲੀਵੁਡ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ।

Related posts

ਗਾਇਕ ਬੀ ਪਰਾਕ ਨੇ ਰਣਵੀਰ ਅਲਾਹਬਾਦੀਆ ਨਾਲ ਪੋਡਕਾਸਟ ਰੱਦ ਕੀਤਾ

On Punjab

ਉਰਵਸ਼ੀ ਰੌਤੇਲਾ ਵੀ ਵਿਰਾਟ ਕੋਹਲੀ ਵਾਂਗ ਪੀਂਦੀ ‘Black water’, ਪਾਣੀ ਦੀ ਕੀਮਤ 3000 ਰੁਪਏ ਲੀਟਰ

On Punjab

ਕਰਨ ਜੌਹਰ ਦੀ ਫਿਲਮ ‘ ਬੇਧੜਕ’ ਦੇ ਪੋਸਟਰ ‘ਚ ਸ਼ਨਾਇਆ ਕਪੂਰ ਨੂੰ ਦੇਖ ਕੇ ਗੁੱਸੇ ‘ਚ ਆਏ ਲੋਕ, ਕਿਹਾ- ‘ਉਨ੍ਹਾਂ ਨੂੰ ਟੈਲੇਂਟਿਡ ਐਕਟਰਸ ਨਹੀਂ ਮਿਲਦੀਆਂ”

On Punjab