PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

12 ਲੱਖ ਰੁਪਏ ਦੀ ਸਾਈਬਰ ਇਨਵੈਸਟਮੈਂਟ ਧੋਖਾਧੜੀ ਸਬੰਧੀ ਕੇਸ ਦਰਜ

ਨਕੋਦਰ- ਸ਼ਾਹਕੋਟ ਪੁਲੀਸ ਨੇ 12.17 ਲੱਖ ਰੁਪਏ ਦੀ ਕਥਿਤ ਸਾਈਬਰ ਇਨਵੈਸਟਮੈਂਟ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਹ ਕੇਸ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਅਨੁਸਾਰ ਸ਼ਾਹਕੋਟ ਦੀ ਜੈਨ ਕਲੋਨੀ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ‘ਨਿਓ ਵੈਲਥ’ (Neo Wealth) ਨਾਮ ਦੀ ਇੱਕ ਆਨਲਾਈਨ ਐਪ ਰਾਹੀਂ ਨਿਵੇਸ਼ ਕਰਨ ਲਈ ਲੁਭਾਇਆ ਗਿਆ ਸੀ, ਜੋ 13 ਅਕਤੂਬਰ ਤੋਂ ਸ਼ੁਰੂ ਹੋਇਆ ਸੀ।

ਸ਼ੁਰੂ ਵਿੱਚ ਉਸ ਨੇ ਐਪ ਰਾਹੀਂ ਕਰੀਬ 7.5 ਲੱਖ ਰੁਪਏ ਜਮ੍ਹਾ ਕਰਵਾਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬਾਅਦ ਵਿੱਚ ਐਪ ‘ਤੇ 82.36 ਲੱਖ ਰੁਪਏ ਦਾ ਕਥਿਤ ਮੁਨਾਫਾ ਦਿਖਾਇਆ ਗਿਆ, ਪਰ ਜਦੋਂ ਉਸ ਨੇ ਰਕਮ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਰਵਿਸ ਟੈਕਸ ਅਤੇ ਹੋਰ ਖਰਚਿਆਂ ਦੇ ਨਾਂ ‘ਤੇ ਵਾਧੂ ਰਕਮ ਅਦਾ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਉਸ ਨੇ 4.67 ਲੱਖ ਰੁਪਏ ਹੋਰ ਟਰਾਂਸਫਰ ਕਰ ਦਿੱਤੇ।

ਠੱਗੀ ਦਾ ਅਹਿਸਾਸ ਹੋਣ ‘ਤੇ ਸ਼ਿਕਾਇਤਕਰਤਾ ਨੇ 26 ਨਵੰਬਰ ਨੂੰ ਕਾਰਵਾਈ ਲਈ ਪੁਲੀਸ ਕੋਲ ਪਹੁੰਚ ਕੀਤੀ। ਪੁਲੀਸ ਨੇ ਮੁਢਲੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ ਅਤੇ ਕਿਹਾ ਹੈ ਕਿ ਡਿਜੀਟਲ ਸੁਰਾਗ ਲੱਭਣ, ਦੋਸ਼ੀਆਂ ਦੀ ਪਛਾਣ ਕਰਨ ਅਤੇ ਪੈਸੇ ਦੀ ਬਰਾਮਦਗੀ ਲਈ ਕੋਸ਼ਿਸ਼ਾਂ ਜਾਰੀ ਹਨ। ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਆਨਲਾਈਨ ਨਿਵੇਸ਼ ਕਰਦੇ ਸਮੇਂ ਸਾਵਧਾਨ ਰਹਿਣ, ਡਿਜੀਟਲ ਪਲੇਟਫਾਰਮਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਅਤੇ ਸ਼ੱਕੀ ਗਤੀਵਿਧੀਆਂ ਦੀ ਤੁਰੰਤ ਰਿਪੋਰਟ ਕਰਨ ਦੀ ਸਲਾਹ ਦਿੱਤੀ ਹੈ।

Related posts

Israel Hamas Conflict: ਇਜ਼ਰਾਈਲ ਦਾ ਵੱਡਾ ਐਕਸ਼ਨ, ਗਾਜ਼ਾ ‘ਚ ਹਾਮਾਸ ਚੀਫ਼ Yehiyeh Sinwar ਦੇ ਘਰ ਸੁੱਟੇ ਬੰਬ

On Punjab

ਮੱਧ ਪ੍ਰਦੇਸ਼: ਅੱਜ ਹੋਏਗਾ ਸ਼ਿਵਰਾਜ ਸਰਕਾਰ ਦੀ ਕੈਬਨਿਟ ਦਾ ਵਿਸਤਾਰ, 10 ਮੰਤਰੀ ਸਿੰਧੀਆ ਖੇਮੇ ਤੋਂ

On Punjab

ਪਟਿਆਲਾ ਦਾ ਵਿਰਾਸਤੀ ਮਾਰਗ ਪ੍ਰਾਜੈਕਟ ਅਧੂਰਾ

On Punjab