ਸਮਾਜ/Social11 ਘੰਟਿਆਂ ਤੋਂ ਪਾਣੀ ‘ਚ ਫਸੀ ਰੇਲ, 600 ਯਾਤਰੀ ਫਸੇ, ਵੇਖੋ ਬਚਾਅ ਕਾਰਜ ਦੀਆਂ ਤਸਵੀਰਾਂ July 27, 2019978 ਨਵੀਂ ਦਿੱਲੀ: ਮੁੰਬਈ ਤੇ ਆਸਪਾਸ ਦੇ ਇਲਾਕੇ ਬਾਰਸ਼ ਨਾਲ ਬੇਹਾਲ ਹਨ। ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਸੜਕਾਂ ਸਮੁੰਦਰ ਬਣ ਗਈਆਂ ਹਨ। ਰਾਤ 12 ਵਜੇ ਤੋਂ ਸਵੇਰ ਸਾਢੇ 10 ਵਜੇ ਤਕ 11 ਉਡਾਣਾਂ ਰੱਦ ਕੀਤੀਆਂ ਗਈਆਂ ਤੇ 9 ਦੇ ਰੂਟ ਬਦਲੇ ਗਏ। ਇਸੇ ਦੌਰਾਨ ਬਦਲਾਪੁਰ ਵਿੱਚ ਰੇਲਵੇ ਟਰੈਕ ਵਿੱਚ ਪਾਣੀ ਸਮਾ ਗਿਆ ਜਿਸ ਕਰਕੇ ਰੇਲ ਪਾਣੀ ਵਿੱਚ ਫਸ ਗਈ।100 ਯਾਤਰੀ ਹਾਲੇ ਵੀ ਰੇਲ ਅੰਦਰ ਫਸੇ ਹੋਏ ਹਨ। ਕੁੱਲ 700 ਯਾਤਰੀ ਰੇਲ ਵਿੱਚ ਫਸੇ ਹੋਏ ਸੀ।