PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

10ਵੀਂ ਜਮਾਤ ਦੇ ਸਰਟੀਫਿਕੇਟ ਬਦਲੇ ਹਜ਼ਾਰਾਂ ਦੀ ਰਿਸ਼ਵਤ ਲੈਂਦਾ ਪ੍ਰਿੰਸੀਪਲ ਰੰਗੇ ਹੱਥੀਂ ਕਾਬੂ

ਲੁਧਿਆਣਾ- ਵਿਜੀਲੈਂਸ ਬਿਊਰੋ ਲੁਧਿਆਣਾ ਨੇ ਬਲਾਕ ਸੁਧਾਰ ਦੇ ਕੈਂਪ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਅਜੀਤਸਰ ਮੋਹੀ (ਪੰਜਾਬ ਸਰਕਾਰ ਤੋਂ ਸਹਾਇਤਾ ਪ੍ਰਾਪਤ) ਦੇ ਪ੍ਰਿੰਸੀਪਲ ਨੂੰ 10ਵੀਂ ਜਮਾਤ ਦਾ ਡੁਪਲੀਕੇਟ ਸਰਟੀਫਿਕੇਟ ਜਾਰੀ ਕਰਨ ਬਦਲੇ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪ੍ਰਿੰਸੀਪਲ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ ਜੋ ਕਿ ਜਿਓਤੀ ਕਲੋਨੀ ਜਮਾਲਪੁਰ ਦਾ ਰਹਿਣ ਵਾਲਾ ਹੈ। ਉਸ ਨੂੰ ਪਿੰਡ ਮੋਹੀ ਦੇ ਇਕਬਾਲ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਕਬਾਲ ਸਿੰਘ ਨੇ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਦੇ ਦਫ਼ਤਰ ਵਿੱਚ ਪਹੁੰਚ ਕੇ ਡੀ ਐੱਸ ਪੀ ਸ਼ਿਵ ਚੰਦ ਕੋਲ ਬਿਆਨ ਦਰਜ ਕਰਵਾਇਆ ਕਿ 6 ਅਪਰੈਲ 2026 ਨੂੰ ਪਿੰਡ ਮੋਹੀ ਦਾ ਰਹਿਣ ਵਾਲਾ ਬਲਰਾਜ ਸਿੰਘ ਉਸ ਕੋਲ ਆਇਆ ਅਤੇ ਦੱਸਿਆ ਕਿ ਉਸ ਨੇ ਸਾਲ 2020 ਵਿੱਚ ਕੋਰੋਨਾ ਕਾਲ ਦੌਰਾਨ 10ਵੀਂ ਜਮਾਤ ਪਾਸ ਕੀਤੀ ਸੀ। ਜਿਸ ਕਾਰਨ ਉਸ ਨੂੰ ਆਪਣਾ ਸਰਟੀਫਿਕੇਟ ਨਹੀਂ ਮਿਲਿਆ ਅਤੇ ਹੁਣ ਉਹ ਪੰਜਾਬ ਪੁਲੀਸ ਵਿੱਚ ਭਰਤੀ ਹੋਣ ਲਈ 10ਵੀਂ ਜਮਾਤ ਦਾ ਸਰਟੀਫਿਕੇਟ ਚਾਹੁੰਦਾ ਹੈ।

ਲੁਧਿਆਣਾ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਬਲਰਾਜ ਨੇ 18 ਅਪਰੈਲ, 2026 ਨੂੰ ਇੰਟਰਨੈਟ ਕੈਫੇ ਤੋਂ ਡੁਪਲੀਕੇਟ ਸਰਟੀਫਿਕੇਟ ਲਈ ਅਪਲਾਈ ਕੀਤਾ ਸੀ, ਜੋ ਉਸ ਨੂੰ ਪ੍ਰਾਪਤ ਨਹੀਂ ਹੋਇਆ। ਇਕਬਾਲ ਸਿੰਘ 6 ਅਪਰੈਲ ਨੂੰ ਬਲਰਾਜ ਸਿੰਘ ਅਤੇ ਉਸ ਦੇ ਨਾਨਾ ਬਲਜਿੰਦਰ ਸਿੰਘ ਦੇ ਨਾਲ ਪ੍ਰਿੰਸੀਪਲ ਗੁਰਮੀਤ ਸਿੰਘ ਨੂੰ ਮਿਲਿਆ, ਜਿੱਥੇ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਵਾਧੂ ਫੀਸ ਦੇ ਕੇ ਬਲਰਾਜ ਸਿੰਘ ਦਾ ਸਰਟੀਫਿਕੇਟ ਇੱਕ ਹਫ਼ਤੇ ਵਿੱਚ ਬਣਵਾ ਦੇਵੇਗਾ, ਜਿਸ ਤਰ੍ਹਾਂ ਪਾਸਪੋਰਟ ਥੋੜ੍ਹੇ ਸਮੇਂ ਵਿੱਚ ਬਣ ਜਾਂਦਾ ਹੈ, ਕਿਉਂਕਿ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿੱਚ ਉ ਦੀ ਚੰਗੀ ਜਾਣ-ਪਛਾਣ ਹੈ।
ਪ੍ਰਿੰਸੀਪਲ ਗੁਰਮੀਤ ਸਿੰਘ ਨੇ 10ਵੀਂ ਜਮਾਤ ਦਾ ਸਰਟੀਫਿਕੇਟ ਦਿਵਾਉਣ ਬਦਲੇ ਉਸ ਤੋਂ 15,800 ਰੁਪਏ ਦੀ ਮੰਗ ਕੀਤੀ ਅਤੇ 10,000 ਰੁਪਏ ਪੇਸ਼ਗੀ ਵਜੋਂ ਪ੍ਰਾਪਤ ਕੀਤੇ ਅਤੇ ਬਾਕੀ ਰਹਿੰਦੇ 5,800 ਰੁਪਏ ਦੀ ਬਜਾਏ 6,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਲੈਂਦੇ ਸਮੇਂ ਦੀ ਵੀਡੀਓ ਰਿਕਾਰਡਿੰਗ ਆਪਣੇ ਫੋਨ ਵਿੱਚ ਕਰ ਲਈ ਸੀ। ਜਦਕਿ ਡੁਪਲੀਕੇਟ ਸਰਟੀਫਿਕੇਟ ਲੈਣ ਦੀ ਸਰਕਾਰੀ ਫੀਸ ਕਰੀਬ 900 ਰੁਪਏ ਅਤੇ ਤਤਕਾਲ ਸਰਕਾਰੀ ਫੀਸ ਕਰੀਬ 2,000 ਰੁਪਏ ਹੈ।

ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਲਿਖਣ ਤੋਂ ਬਾਅਦ ਢੁਕਵੇਂ ਤਰੀਕਿਆਂ ਨਾਲ ਜਾਲ ਵਿਛਾ ਕੇ ਮੁਲਜ਼ਮ ਪ੍ਰਿੰਸੀਪਲ ਗੁਰਮੀਤ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸਕੂਲ ਤੋਂ 6,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ ਗਿਆ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Related posts

Suicide attack in Pakistan: ਪਾਕਿਸਤਾਨ ‘ਚ ਕਾਫ਼ਲੇ ‘ਤੇ ਆਤਮਘਾਤੀ ਹਮਲਾ, 5 ਚੀਨੀ ਨਾਗਰਿਕਾਂ ਦੀ ਗਈ ਜਾਨ

On Punjab

ਪੀਓਕੇ ‘ਚ ਭਾਰਤੀ ਸੈਨਾ ਦੀ ਇੱਕ ਹੋਰ ਵੱਡੀ ਸਟ੍ਰਾਇਕ, ਕਈ ਅੱਤਵਾਦੀ ਕੈਂਪ ਢੇਰ

On Punjab

ਰਾਸ਼ਟਰਪਤੀ ਟਰੰਪ ਵੱਲੋਂ ਆਪਣੇ ਹੀ ਦੇਸ਼ ਨੂੰ ਧਮਕੀ!

On Punjab