PreetNama
ਸਮਾਜ/Social

ਫ਼ੋਨ ‘ਤੇ ਗੱਲ ਕਰਦੀ-ਕਰਦੀ ਸੱਪਾਂ ਦੇ ਜੋੜੇ ‘ਤੇ ਬੈਠ ਗਈ ਮਹਿਲਾ, ਫਿਰ ਵਰਤਿਆ ਭਾਣਾ

ਗੋਰਖਪੁਰ: ਯੂਪੀ ਦੇ ਗੋਰਖਪੁਰ ਜ਼ਿਲ੍ਹੇ ਤੋਂ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੀ ਇਕ ਮਹਿਲਾ ਫੋਨ ‘ਤੇ ਗੱਲ ਕਰਦੀ ਹੋਈ ਸੱਪਾਂ ਦੀ ਜੋੜੀ ‘ਤੇ ਬੈਠ ਗਈ। ਗੁੱਸੇ ਵਿੱਚ ਆਏ ਸੱਪਾਂ ਨੇ ਉਸ ਨੂੰ ਡੰਗ ਲਿਆ ਤੇ ਕੁਝ ਹੀ ਦੇਰ ਬਾਅਦ ਮਹਿਲਾ ਦੀ ਮੌਤ ਹੋ ਗਈ। ਇਹ ਘਟਨਾ ਗੋਰਖਪੁਰ ਜ਼ਿਲ੍ਹੇ ਦੇ ਪਿੰਡ ਰਿਆਂਵ ਦੀ ਦੱਸੀ ਜਾ ਰਹੀ ਹੈ। ਮਹਿਲਾ ਦਾ ਪਤੀ ਵਿਦੇਸ਼ ਵਿੱਚ ਕੰਮ ਕਰਦਾ ਹੈ। ਇਹ ਸਾਰੀ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੀਤਾ ਦਾ ਪਤੀ ਥਾਈਲੈਂਡ ਵਿੱਚ ਕੰਮ ਕਰਦਾ ਹੈ। ਉਹ ਆਪਣੇ ਪਤੀ ਨਾਲ ਫੋਨ ‘ਤੇ ਗੱਲ ਕਰ ਰਹੀ ਸੀ। ਇਸੇ ਦੌਰਾਨ ਸੱਪਾਂ ਦਾ ਜੋੜਾ ਉਸ ਦੇ ਘਰ ਦਾਖਲ ਹੋਇਆ ਤੇ ਬੈੱਡ ‘ਤੇ ਬੈਠ ਗਿਆ। ਬੈੱਡ ਉੱਤੇ ਇੱਕ ਪ੍ਰਿੰਟਿਡ ਬੈੱਡਸ਼ੀਟ ਵਿਛੀ ਹੋਈ ਸੀ। ਗੀਤਾ ਫੋਨ ‘ਤੇ ਗੱਲ ਕਰਦਿਆਂ ਕਮਰੇ ਵਿੱਚ ਆਈ ਤੇ ਸੱਪਾਂ ਨੂੰ ਵੇਖੇ ਬਗੈਰ ਬੈੱਡ ‘ਤੇ ਬੈਠ ਗਈ।

ਗੁੱਸੇ ਵਿੱਚ ਆਏ ਸੱਪਾਂ ਨੇ ਗੀਤਾ ਨੂੰ ਡੰਗ ਮਾਰਿਆ ਤੇ ਕੁਝ ਹੀ ਮਿੰਟਾਂ ਵਿੱਚ ਉਹ ਬੇਹੋਸ਼ ਹੋ ਗਈ। ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਦੋਂ ਪਰਿਵਾਰ ਤੇ ਗੁਆਂ
ਢੀ ਮਹਿਲਾ ਦੇ ਘਰ ਵਾਪਸ ਆਏ, ਤਾਂ ਸੱਪ ਅਜੇ ਵੀ ਬੈੱਡ ‘ਤੇ ਮੌਜੂਦ ਸਨ। ਗੁੱਸੇ ਵਿੱਚ ਆਏ ਗੁਆਂਢੀਆਂ ਨੇ ਸੱਪਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

Related posts

WHO ਨੇ ਬੁਲਾਈ ਐਮਰਜੈਂਸੀ ਬੈਠਕ, ਵਿਸ਼ਵ ਭਰ ‘ਚ ਕੋਰੋਨਾ ਦੀ ਸਥਿਤੀ ਬਾਰੇ ਹੋਵੇਗੀ ਚਰਚਾ…

On Punjab

8 ਸਾਲਾ ਲਵਲੀਨ ਕੌਰ ਨੇ ਬਾਕਸਿੰਗ ‘ਚ ਕੀਤਾ ਜ਼ਿਲ੍ਹੇ ਦਾ ਨਾਂ ਰੌਸ਼ਨ

On Punjab

ਮਹਾਂਕੁੰਭ: ਬਸੰਤ ਪੰਚਮੀ ’ਤੇ ਬਿਨਾਂ ਵਿਘਨ ਦੇ ਤੀਜਾ ‘ਅੰਮ੍ਰਿਤ ਇਸ਼ਨਾਨ’

On Punjab