PreetNama
ਖਾਸ-ਖਬਰਾਂ/Important News

ਫ਼ਤਹਿਵੀਰ ਦੀ ਪੋਸਟ ਮਾਰਟਮ ਰਿਪੋਰਟ ‘ਚ PGI ਦੇ ਡਾਕਟਰਾਂ ਦਾ ਵੱਡਾ ਖ਼ੁਲਾਸਾ

ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਸੰਗਰੂਰ ਦੇ ਭਗਵਾਨਪੁਰਾ ਵਿੱਚ ਦੋ ਸਾਲਾ ਫ਼ਤਹਿਵੀਰ ਸਿੰਘ ਦੀ ਮੌਤ ਬਾਰੇ ਖ਼ੁਲਾਸਾ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਛੇ ਦਿਨਾਂ ਬਾਅਦ ਬੋਰਵੈੱਲ ਵਿੱਚੋਂ ਕੱਢੇ ਫ਼ਤਹਿਵਾਰ ਨੂੰ ਤੁਰੰਤ ਐਂਬੂਲੈਂਸ ਰਾਹੀਂ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਿਆਂਦਾ ਗਿਆ ਸੀ। ਪੋਸਟ ਮਾਰਟਮ ਮਗਰੋਂ ਡਾਕਟਰਾਂ ਨੇ ਹੁਣ ਫ਼ਤਹਿਵੀਰ ਬਾਰੇ ਮੈਡੀਕਲ ਬੁਲਿਟਨ ਜਾਰੀ ਕੀਤਾ ਹੈ।

ਪੋਸਟ ਮਾਰਟਮ ਦੀ ਰਿਪੋਰਟ ਮੁਤਾਬਕ ਜਦੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੇ ਸਾਹ ਰੁਕੇ ਹੋਏ ਸਨ। ਦਿਲ ਵੀ ਨਹੀਂ ਧੜਕ ਰਿਹਾ ਸੀ ਜਿਸ ਮਗਰੋਂ ਡਾਕਟਰਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਪੁਲਿਸ ਨੇ ਉਸ ਦਾ ਪੋਸਟ ਮਾਰਟਮ ਕਰਵਾਉਣ ਲਈ ਕਿਹਾ। ਇਸ ਮਗਰੋਂ ਡਾਕਟਰਾਂ ਦੇ ਪੈਨਲ ਨੇ ਫ਼ਤਹਿਵੀਰ ਦਾ ਪੋਸਟਮਾਰਟਮ ਕੀਤਾ।

ਇਹ ਵੀ ਪੜ੍ਹੋ: ਫ਼ਤਹਿਵੀਰ ਨੂੰ ਹਜ਼ਾਰਾਂ ਲੋਕਾਂ ਦਿੱਤੀ ਵਿਦਾਈ, ਅਫਸਰਾਂ ਨੂੰ ਵੇਖ ਭੜਕੀ ਜਨਤਾ

ਇਸ ਤੋਂ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਹੀ ਫ਼ਤਹਿ ਦੇ ਸਾਹਾਂ ਨਾਲ ਜੰਗ ਲੜਦਾ-ਲੜਦਾ ਜੀਵਨ ਦੀ ਲੜਾਈ ਹਾਰ ਚੁੱਕਾ ਸੀ। ਦੱਸ ਦੇਈਏ ਪ੍ਰਸ਼ਾਸਨ ਪਰਿਵਾਰ ਨੂੰ ਲਗਾਤਾਰ ਦਿਲਾਸਾ ਦੇ ਰਿਹਾ ਸੀ ਕਿ ਫ਼ਤਹਿਵੀਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਏਗਾ ਪਰ ਡਾਕਟਰਾਂ ਦੇ ਖ਼ੁਲਾਸੇ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਹੈ।

ਇਹ ਵੀ ਪੜ੍ਹੋ: ਫਤਹਿਵੀਰ ਦੀ ਮੌਤ ‘ਤੇ ਗੁੱਸੇ ਦੀ ਲਹਿਰ, ਕਈ ਥਾਵਾਂ ‘ਤੇ ਰੋਡ ਜਾਮ ਤੇ ਬਾਜ਼ਾਰ ਬੰਦ

ਫ਼ਤਹਿਵੀਰ ਦੇ ਪਿੰਡ ਭਗਵਾਨਪੁਰਾ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਆਈਜੀ ਮੌਕੇ ‘ਤੇ ਆਈ ਪਰ ਲੋਕਾਂ ਵੱਲੋਂ ਕੀਤੀ ਨਾਅਰੇਬਾਜ਼ੀ ਬਾਅਦ ਚਲੇ ਗਏ। ਹੁਣ ਲੋਕਾਂ ਦਾ ਸਰਕਾਰ ਖਿਲਾਫ ਢਿੱਲੀ ਕਾਰਵਾਈ ਵਿਰੁੱਧ ਗੁੱਸਾ ਫੁੱਟ ਰਿਹਾ ਹੈ।

ਇਹ ਵੀ ਪੜ੍ਹੋ: ਜ਼ਿੰਦਗੀ ਦੀ ਲੜਾਈ ਆਖ਼ਰ ਹਾਰ ਹੀ ਗਿਆ ਫ਼ਤਹਿਵੀਰ..!

ਸੋਸ਼ਲ ਮੀਡੀਆ ‘ਤੇ ਲਗਾਤਾਰ ਸਰਕਾਰ ਖਿਲਾਫ ਰੋਸ ਕੱਢਿਆ ਜਾ ਰਿਹਾ ਹੈ। ਛੇ ਦਿਨਾਂ ਬਾਅਦ ਫਤਿਹ ਨੂੰ ਉਸੇ ਬੋਰਵੈੱਲ ਵਿੱਚੋਂ ਦੇਸੀ ਤਰੀਕੇ ਨਾਲ ਬਾਹਰ ਕੱਢਿਆ ਗਿਆ ਜਿਸ ਵਿੱਚ ਉਹ ਫਸਿਆ ਸੀ। ਵੱਖ-ਵੱਖ ਇਲਾਕਿਆਂ ‘ਚ ਬਾਜ਼ਾਰ ਬੰਦ ਹਨ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

Related posts

ਦੇਖੋ ਆਪਣਾ ਦੇਸ਼ 2024 ਵਿੱਚ ਤੁਸੀਂ ਆਪਣੇ ਮਨਪਸੰਦ ਸੈਰ-ਸਪਾਟਾ ਸਥਾਨ ਲਈ ਕਰ ਸਕਦੇ ਹੋ ਵੋਟ, ਕਰਨਾ ਹੋਵੇਗਾ ਇਹ ਕੰਮ

On Punjab

ਹਸਪਤਾਲ ‘ਚ 14 ਸਾਲ ਤੋਂ ਬੇਸੁਰਤ ਪਈ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ਜਿਣਸੀ ਸੋਸ਼ਣ ਦਾ ਖ਼ਦਸ਼ਾ

On Punjab

ਗੁਰੂ ਨਾਨਕ ਦੇਵ ਯੂਨੀਰਵਸਿਟੀ ਦੇ ਉਪ ਕੁਲਪਤੀ ਅਕਾਲ ਤਖ਼ਤ ਵਿਖੇ ਤਲਬ

On Punjab