PreetNama
ਰਾਜਨੀਤੀ/Politics

ਹੇਮੰਤ ਸੋਰੇਨ ਨੇ ਸੰਭਾਲੀ ਝਾਰਖੰਡ ਦੀ ਕਮਾਨ

ਰਾਂਚੀ: ਜੇਐਮਐਮ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਅੱਜ ਝਾਰਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਹਲਫ ਲਿਆ। ਸੋਰੇਨ 2013 ਤੋਂ ਬਾਅਦ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ।
ਮੋਹਰਾਬਾਦੀ ਮੈਦਾਨ ਵਿੱਚ ਦੁਪਹਿਰ ਸਵਾ ਦੋ ਵਜੇ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਡਾ. ਰਮੇਸ਼ਵਰ ਓਰਾਂਤ, ਕਾਂਗਰਸੀ ਵਿਧਾਇਕ ਦਲ ਦੇ ਲੀਡਰ ਆਲਮਗੀਰ ਆਲਮ ਤੇ ਰਾਸ਼ਟਰੀ ਜਨਤਾ ਦਲ ਦੇ ਇੱਕਲੌਤੇ ਵਿਧਾਇਕ ਸੱਤਿਆਨੰਦ ਨੇ ਵੀ ਸਹੁੰ ਚੁੱਕੀ।

ਯਾਦ ਰਹੇ ਜੇਐਮਐਮ, ਕਾਂਗਰਸ ਤੇ ਆਰਜੇਡੀ ਦੇ ਗੱਠਜੋੜ ਨੇ ਸੂਬੇ ਵਿੱਚੋਂ ਬੀਜੇਪੀ ਨੂੰ ਹਰਾ ਕੇ ਸੱਤਾ ਹਾਸਲ ਕੀਤੀ ਹੈ। ਅੱਜ ਕੈਬਨਿਟ ਦੀ ਪਹਿਲੀ ਬੈਠਕ ਵੀ ਬੁਲਾਈ ਗਈ ਹੈ।

Related posts

ਪਟਿਆਲਾ: ਇੱਕ ਦਿਨ ਵਿੱਚ 391 ਥਾਵਾਂ ’ਤੇ ਮਿਲਿਆ ਡੇਂਗੂ ਦਾ ਲਾਰਵਾ

On Punjab

ਮੁਹੰਮਦ ਯੂਨਸ ਨੇ ਅੰਤਰਿਮ ਸਰਕਾਰ ਦੀ ਕਮਾਨ ਸੰਭਾਲੀ

On Punjab

ਚੀਨ ਦਾ ਮੁੜ ਉਭਾਰ ਰੋਕਿਆ ਨਹੀਂ ਜਾ ਸਕਦਾ: ਜਿਨਪਿੰਗ

On Punjab