PreetNama
ਸਮਾਜ/Social

ਹੁਣ ‘ਵਾਮਕੋ’ ਨੇ ਮਚਾਈ ਤਬਾਹੀ, 11 ਕਰੋੜਾਂ ਘਰਾਂ ਨੂੰ ਨੁਕਸਾਨ

ਮਨੀਲਾ: ਫਿਲੀਪੀਂਸ ਦੇ ਮੁੱਖ ਦੀਪ ਲੂਜਾਨ ‘ਚ ਵਾਮਕੋ ਤੂਫਾਨ ਨਾਲ ਮਰਨ ਵਾਲਿਆਂ ਦੀ ਸੰਖਿਆਂ ਵਧ ਕੇ ਸੱਤ ਹੋ ਗਈ ਹੈ। ਖਬਰ ਏਜੰਸੀ ਸਿਨਹੁਆ ਮੁਤਾਬਕ ਚਾਰ ਲੋਕ ਅਜੇ ਵੀ ਲਾਪਤਾ ਹਨ। ਫਿਲੀਪੀਂਸ ਦੇ ਮਰੀਕਿਨਾ ਸਿਟੀ ਤੇ ਰਿਜਾਲ ਸੂਬੇ ਸਭ ਤੋਂ ਜਿਆਦਾ ਪ੍ਰਭਾਵਿਤ ਖੇਤਰ ਹਨ।

ਇਸ ਇਲਾਕੇ ‘ਚ ਵੱਡੇ ਪੈਮਾਨੇ ‘ਤੇ ਹੜ੍ਹਾਂ ਕਾਰਨ ਸੈਂਕੜੇ ਲੋਕ ਫਸੇ ਹੋਏ ਹਨ। ਬੁੱਧਵਾਰ ਤੋਂ ਵੀਰਵਾਰ ਵਾਮਕੋ ਤੂਫਾਨ ਨੇ 11 ਕਰੋੜ ਘਰਾਂ ਨੂੰ ਪ੍ਰਭਾਵਿਤ ਕੀਤਾ ਹੈ। ਤੂਫਾਨ ਨੇ ਫਿਲੀਪੀਂਸ ਦੇ ਲੂਜੋਨ ਦੀਪ ਦੇ ਵੱਡੇ ਹਿੱਸੇ ‘ਚ ਤਬਾਹੀ ਮਚਾਈ ਹੈ। ਇਸ ਤੋਂ ਪਹਿਲਾਂ ਇਸ ਸਾਲ ਤੂਫਾਨ ਗੋਨੀ ਨੇ ਵੱਡੇ ਪੱਧਰ ‘ਤੇ ਜਾਨ-ਮਾਲ ਦਾ ਨੁਕਸਾਨ ਕੀਤਾ ਸੀ।

Related posts

ਤਾਲਿਬਾਨ ਨੇ ਭਾਰਤ ਨੂੰ ਲਿਖਿਆ ਪੱਤਰ- ਕਾਬੁਲ ਲਈ ਕਮਰਸ਼ੀਅਲ ਉਡਾਣਾਂ ਮੁੜ ਬਹਾਲ ਕਰਨ ਦੀ ਅਪੀਲ

On Punjab

ਵੱਡੀ ਖ਼ਬਰ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਮੁੜ ਜੇਲ੍ਹ ਤੋਂ ਭੇਜੀ ਚਿੱਠੀ, ਜਾਣੋ ਪੈਰੋਕਾਰਾਂ ਦੇ ਨਾਂ ਕੀ ਸੰਦੇਸ਼ ਭੇਜਿਆ…

On Punjab

Covid-19 pandemic China : ਚੀਨ ‘ਚ 18,000 ਤੋਂ ਵੱਧ ਆਏ ਨਵੇਂ ਕੋਰੋਨਾ ਮਾਮਲੇ, ‘ਜ਼ੀਰੋ ਕੋਵਿਡ ਨੀਤੀ’ ‘ਤੇ ਉੱਠਣ ਲੱਗੇ ਸਵਾਲ

On Punjab