29.19 F
New York, US
December 16, 2025
PreetNama
ਫਿਲਮ-ਸੰਸਾਰ/Filmy

ਹੁਣ ਦਿਲਜੀਤ ਹੋ ਗਏ ਕ੍ਰਿਤੀ ਸੈਨਨ ਦੇ ਦੀਵਾਨੇ, ਪਾਰਟੀ ਮੂਡ ‘ਚ ਆਏ ਨਜ਼ਰ

ਬਈਕੌਪ ਕਾਮੇਡੀ ਫ਼ਿਲਮ ਅਰਜੁਨ ਪਟਿਆਲਾ‘ ਦਾ ਫਸਟ ਸੌਂਗ ਰਿਲੀਜ਼ ਹੋ ਗਿਆ ਹੈ। ਗਾਣੇ ਨੂੰ ਦਿਲਜੀਤ ਦੋਸਾਂਝ ਤੇ ਕ੍ਰਿਤੀ ਸੈਨਨ ‘ਤੇ ਫ਼ਿਲਮਾਇਆ ਗਿਆ ਹੈ। ਗਾਣੇ ‘ਚ ਵਰੁਣ ਸ਼ਰਮਾ ਵੀ ਨਜ਼ਰ ਆ ਰਹੇ ਹਨ। ਫ਼ਿਲਮ ਦਾ ਟਾਇਟਲ ਹੈ ‘ਮੈਂ ਤੇਰਾ ਦੀਵਾਨਾ’। ਇਸ ਨੂੰ ਗਾਇਆ ਤੇ ਲਿਖਿਆ ਗੁਰੂ ਰੰਧਾਵਾ ਨੇ ਹੈ। ਇਸ ਨੂੰ ਮਿਊਜ਼ਿਕ ਸਚਿਨਜਿਗਰ ਤੇ ਰੰਧਾਵਾ ਨੇ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਗਾਣੇ ਨੂੰ ਪਸੰਦ ਕੀਤਾ ਜਾ ਰਿਹਾ ਹੈ। ਗਾਣਾ ਫੁੱਲ ਆਨ ਐਂਟਰਟੇਨਿੰਗ ਹੈ।ਇਸ ਗਾਣੇ ਨਾਲ ਗੁਰੂ ਤੇ ਦਿਲਜੀਤ ਦਾ ਕੌਂਬੀਨੇਸ਼ਨ ਹਿੱਟ ਹੈ। ਗਾਣੇ ਦੀ ਸ਼ੁਰੂਆਤ ਡਾਇਲੌਗ ਨਾਲ ਹੁੰਦੀ ਹੈ। ਫ਼ਿਲਮ ਦੇ ਟ੍ਰੇਲਰ ਨੂੰ ਔਡੀਅੰਸ ਖੂਬ ਪਸੰਦ ਕਰ ਰਹੀ ਹੈ। ਹੁਣ ਵੀ ਇਸ ਨੂੰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।ਲੋਕਾਂ ਦਾ ਕਹਿਣਾ ਹੈ ਕਿ ਹੁਣ ਫ਼ਿਲਮਾਂ ਨੂੰ ਹਿੱਟ ਕਰਵਾਉਣ ਲਈ ਦਿਲਜੀਤ ਦਾ ਨਾਂ ਹੀ ਕਾਫੀ ਹੈ। ਇਸ ਦਾ ਪ੍ਰੋਡਕਸ਼ਨ ਦਿਨੇਸ਼ ਵਿਜਾਨਭੂਸ਼ਨ ਕੁਮਾਰਸੰਦੀਪ ਲੇਜਲ ਤੇ ਕ੍ਰਿਸ਼ਨਾ ਕੁਮਾਰ ਨੇ ਕੀਤਾ ਹੈ। ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਜਿਸ ‘ਚ ਦਿਲਜੀਤ ਤੇ ਵਰੁਣ ਪੁਲਿਸ ਦੇ ਰੋਲ ‘ਚ ਨਜ਼ਰ ਆਉਣਗੇ।

Related posts

Surekha Sikri ਦੇ ਦੇਹਾਂਤ ਤੋਂ ਬਾਲਿਕਾ ਵਧੂ ਦੀ ‘ਆਨੰਦੀ’ ਹੋਈ ਦੁਖੀ, ਕਹੀ ਇਹ ਗੱਲ

On Punjab

ਰੌਸ਼ਨ ਪ੍ਰਿੰਸ ਦਾ 3 ਮਹੀਨੇ ਦਾ ਪੁੱਤਰ ਇੰਝ ਦਿੰਦਾ ਹੈ ਹਰ ਗੱਲ ਦਾ ਜਵਾਬ,

On Punjab

ਐਮੀ ਵਿਰਕ ਬਣੇਗਾ ‘ਸ਼ੇਰ ਬਗਾ’

On Punjab