81.63 F
New York, US
September 19, 2026
PreetNama
ਸਮਾਜ/Social

ਹੁਣ ਕੋਰੋਨਾਵਾਇਰਸ ਨੇ ਦਿੱਲੀ ‘ਚ ਵੀ ਦਿੱਤੀ ਆਪਣੀ ਦਸਤਕ

Dehli corona virus: ਕੋਰੋਨਾਵਾਇਰਸ ਚੀਨ ਸਮੇਤ ਪੂਰੇ ਦੇਸ਼ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਖਤਰਨਾਕ ਵਾਇਰਸ ਨੇ ਦਿੱਲੀ ‘ਚ ਵੀ ਦਸਤਕ ਦਿੱਤੀ ਹੈ। ਰਾਸ਼ਟਰੀ ਰਾਜਧਾਨੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ 5 ਮਰੀਜ਼ਾਂ ਵਿੱਚ ਕੋਰੋਨਵਾਇਰਸ ਦੇ ਲੱਛਣ ਪਾਏ ਗਏ। ਇਨ੍ਹਾਂ ‘ਚ 4 ਆਦਮੀ ਅਤੇ ਇਕ ਔਰਤ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਸ਼ੱਕੀ ਕਾਰੋਨੋਵਾਇਰਸ ਮਾਮਲੇ ‘ਚ ਦਾਖਲ ਕੀਤਾ ਗਿਆ ਹੈ। ਉਹਨਾਂ ਨੂੰ ਹਸਪਤਾਲ ਦੇ ਵੱਖ-ਵੱਖ ਵਾਰਡਾ ‘ਚ ਰੱਖਿਆ ਗਿਆ ਹੈ।

ਦੂਜੇ ਪਾਸੇ 28 ਜਨਵਰੀ ਤੱਕ ਮੁੰਬਈ ਕੌਮਾਂਤਰੀ ਹਵਾਈ ਅੱਡੇ ‘ਤੇ 4846 ਵਿਅਕਤੀਆਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। ਇਨ੍ਹਾਂ ‘ਚੋ 28 ਯਾਤਰੀ ਮਹਾਰਾਸ਼ਟਰ ਦੇ ਹਨ, ਜਿਨ੍ਹਾਂ ‘ਚੋਂ 12 ਲੋਕਾਂ ਤੋਂ ਬੁਖਾਰ ਦੇ ਲੱਛਣ ਮਿਲੇ ਹਨ। ਇਨ੍ਹਾਂ ਲੋਕਾਂ ਨੂੰ ਆਈਸੋਲੇਸ਼ਨ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਵਿੱਚੋਂ 8 ਮਰੀਜ਼ਾਂ ਦੀ ਜਾਂਚ ਨਕਾਰਾਤਮਕ ਪਾਈ ਗਈ ਹੈ, ਜਦ ਕਿ 4 ਟੈਸਟਾਂ ਦਾ ਨਤੀਜਾ ਅਜੇ ਤੱਕ ਪ੍ਰਾਪਤ ਨਹੀਂ ਹੋਇਆ ਹੈ। 12 ਮਰੀਜ਼ਾਂ ‘ਚੋਂ ਤਿੰਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਕ ਰਿਪੋਰਟ ਨੇ ਦੱਸਿਆ ਹੈ ਕਿ ਬੁੱਧਵਾਰ ਨੂੰ 38 ਮੌਤਾਂ ਦਰਜ ਕੀਤੀਆਂ ਗਈਆਂ ਅਤੇ 1737 ਨਵੇਂ ਕੇਸਾਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 131 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ 21 ਲੋਕਾਂ ਦਾ ਇਲਾਜ ਕੀਤਾ ਗਿਆ। ਹੁਣ ਤੱਕ 12,167 ਸ਼ੱਕੀ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਕਾਰੋਨਾਵਾਇਰਸ ਵਰਗੇ ਲੱਛਣ ਪਾਏ ਗਏ ਹਨ। ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਉਹ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ ਜਾਂ ਨਹੀਂ।

Related posts

ਹਰਿਆਣਾ ’ਚ ਕਾਂਗਰਸ ਸਰਕਾਰ ਬਣਨ ’ਤੇ ਓਪੀਐੱਸ ਲਾਗੂ ਕੀਤੀ ਜਾਵੇਗੀ: ਦੀਪੇਂਦਰ ਹੁੱਡਾ

On Punjab

ਇਸ ਸਾਲ ਦੇ ਮਾਨਸੂਨ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ…

On Punjab

ਪਤਨੀ ਨੂੰ ਪ੍ਰਭਾਵਿਤ ਕਰਨ ਲਈ ਖਿੱਚੀ 218 ਟਨ ਵਜ਼ਨੀ ਟ੍ਰੇਨ, ਬਣਾਇਆ ਰਿਕਾਰਡ

On Punjab