54.75 F
New York, US
April 27, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਾਦਸੇ ’ਚ ਮੌਤਾਂ ਬਾਰੇ ਸਰਕਾਰ ਨੇ ਚੁੱਪ ਧਾਰੀ; ਪੀੜਤਾਂ ਦੀ ਪਛਾਣ ਲਈ ਹੋਣਗੇ DNA ਟੈਸਟ

ਅਹਿਮਦਾਬਾਦ- ਗੁਜਰਾਤ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਦੁਪਹਿਰ ਨੂੰ ਅਹਿਮਦਾਬਾਦ ਸ਼ਹਿਰ ਵਿੱਚ ਏਅਰ ਇੰਡੀਆ ਦੇ ਜਹਾਜ਼ ਨੂੰ ਪੇਸ਼ ਆਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਕਰਨ ਲਈ DNA ਟੈਸਟ ਕੀਤੇ ਜਾਣਗੇ। ਉਂਝ ਉਨ੍ਹਾਂ ਨੇ ਇਸ ਭਿਆਨਕ ਹਾਦਸੇ ਵਿਚ ਹੋਈਆਂ ਮੌਤਾਂ ਦੇ ਅੰਕੜਿਆਂ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ।

ਏਅਰ ਇੰਡੀਆ ਦੀ ਅਹਿਮਦਾਬਾਦ-ਲੰਡਨ ਉਡਾਣ, ਜਿਸ ਵਿੱਚ 230 ਯਾਤਰੀ ਅਤੇ ਚਾਲਕ ਅਮਲੇ ਦੇ 12 ਮੈਂਬਰ ਸਵਾਰ ਸਨ, ਬਾਅਦ ਦੁਪਹਿਰ 1:39 ਵਜੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਉਚਾਈ ਗੁਆ ਰਿਹਾ ਸੀ ਤੇ ਥੱਲੇ ਨੂੰ ਆ ਰਿਹਾ ਸੀ। ਇਸ ਤੋਂ ਬਾਅਦ ਹਾਦਸੇ ਵਾਲੀ ਥਾਂ ਤੋਂ ਅੱਗ ਦਾ ਗੋਲਾ ਉੱਠਦਾ ਦਿਖਾਈ ਦਿੱਤਾ। ਉਸ ਤੋਂ ਬਾਅਦ ਅਸਮਾਨ ਵਿੱਚ ਧੂੰਏਂ ਦੇ ਸੰਘਣੇ ਗ਼ੁਬਾਰ ਉੱਠ ਰਹੇ ਸਨ।

ਗੁਜਰਾਤ ਸੂਬਾਈ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਧਨੰਜੈ ਦਿਵੇਦੀ (Gujarat state health department principal secretary Dhananjay Dwivedi) ਨੇ ਇੱਥੇ ਕਿਹਾ, “ਜਹਾਜ਼ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਪਛਾਣ ਕਰਨ ਲਈ ਅਹਿਮਦਾਬਾਦ ਸਿਵਲ ਹਸਪਤਾਲ ਵੱਲੋਂ ਡੀਐਨਏ ਨਮੂਨੇ ਇਕੱਠੇ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਮ੍ਰਿਤਕਾਂ ਦੇ ਨਜ਼ਦੀਕੀ ਰਿਸ਼ਤੇਦਾਰ, ਜਿਵੇਂ ਕਿ ਮਾਪੇ ਜਾਂ ਬੱਚੇ, ਅਹਿਮਦਾਬਾਦ ਸਿਵਲ ਹਸਪਤਾਲ ਦੇ ਬੀਜੇ ਮੈਡੀਕਲ ਕਾਲਜ ਦੇ ਕਸੋਤੀ ਭਵਨ (Kasoti Bhavan of BJ Medical College of Ahmedabad Civil Hospital) ਵਿੱਚ ਡੀਐਨਏ ਨਮੂਨੇ ਦੇ ਸਕਣਗੇ।”

ਉਨ੍ਹਾਂ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਦਿਵੇਦੀ ਨੇ ਕਿਹਾ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਪਿੱਛੋਂ ਸਿਵਲ ਹਸਪਤਾਲ ਵਿੱਚ ਸੇਵਾ ਨਿਭਾ ਰਹੇ ਅਤੇ ਬੀਜੇ ਮੈਡੀਕਲ ਕਾਲਜ ਵਿੱਚ ਪੜ੍ਹ ਰਹੇ ਡਾਕਟਰਾਂ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਜਾ ਟਕਰਾਇਆ। ਇਸ ਕਾਰਨ ਜਹਾਜ਼ ਦੇ ਮੁਸਾਫ਼ਰਾਂ ਤੋਂ ਇਲਾਵਾ ਰਿਹਾਇਸ਼ੀ ਇਮਾਰਤ ਵਿਚੋਂ ਵੀ ਕਈ ਲੋਕ ਜ਼ਖਮੀ ਹੋ ਗਏ ਹਨ। ਦਿਵੇਦੀ ਨੇ ਕਿਹਾ, “ਘਟਨਾ ਵਿੱਚ ਜ਼ਖਮੀ ਹੋਏ ਪੰਜਾਹ ਵਿਅਕਤੀਆਂ ਦਾ ਇਸ ਸਮੇਂ ਸਿਵਲ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਸਾਰੇ ਮਰੀਜ਼ ਸਥਿਰ ਹਨ।”

Related posts

ਡੇਰਾ ਮੁਖੀ ਰਾਮ ਰਹੀਮ ਦੀ ਫਰਲੋ ‘ਤੇ SGPC ਨੇ ਕਿਹਾ, ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੀ ਹੈ ਭਾਜਪਾ

On Punjab

ਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਬੰਦ ਕੀਤਾ ਕਾਬੁਲ ਏਅਰਪੋਟ, ਹੁਣ ਬਾਰਡਰ ਵੱਲੋ ਭੱਜ ਰਹੇ ਲੋਕ

On Punjab

ਛੱਤੀਸਗੜ੍ਹ ਦੇ ਕੋਰਬਾ ਵਿੱਚ 37 ਬੱਚਿਆਂ ਸਮੇਤ 51 ਵਿਅਕਤੀ ਭੋਜਨ ਜ਼ਹਿਰਵਾਦ ਦਾ ਸ਼ਿਕਾਰ

On Punjab