PreetNama
ਸਮਾਜ/Social

ਹਵਾਈ ਸੈਕਟਰ ਨਾਲ ਜੁੜੇ ਸੰਗਠਨਾਂ ਦੀ ਬਾਈਡਨ ਪ੍ਰਸ਼ਾਸ਼ਨ ਨੂੰ ਅਪੀਲ, ਹਟਾਈਆਂ ਜਾਣ ਯਾਤਰਾ ਸੰਬੰਧੀ ਪਾਬੰਦੀਆਂ

ਯਾਤਰਾ ਤੇ ਹਵਾਈ ਸੈਕਟਰ ਨਾਲ ਜੁਡ਼ੇ ਸੰਗਠਨਾਂ ਨੇ ਬਾਈਡਨ ਪ੍ਰਸ਼ਾਸ਼ਨ ਨੂੰ ਅਮਰੀਕਾ ਜਾਣ ਵਾਲੇ ਯਾਤਰੀਆਂ, ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੈ ਉਨ੍ਹਾਂ ਲਈ ਕੋਰੋਨਾ ਟੈਸਟ ਦੀ ਜ਼ਰੂਰਤ ਨੂੰ ਖਤਮ ਕਰਨ ਲਈ ਅਪੀਲ ਕੀਤੀ ਹੈ।

ਸੰਗਠਨਾਂ ਨੇ ਇਕ ਅਰਜ਼ੀ ‘ਚ ਕਿਹਾ ਹੈ ਕਿ ਯਾਤਰਾ ਤੇ ਹਵਾਈ ਉਦਯੋਗਾਂ ਦੇ ਕਈ ਖੇਤਰਾਂ ਵਲੋਂ ਅਸੀਂ ਅਪੀਲ ਕਰਦੇ ਹਾਂ ਕਿ ਪ੍ਰਸ਼ਾਸ਼ਨ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕਰਨ ਵਾਲੇ ਟੀਕਾਕਰਨ ਯਾਤਰੀਆਂ ਲਈ ਕੋਰੋਨਾ ਟੈਸਟ ਦੀ ਜ਼ਰੂਰਤ ਨੂੰ ਹਟਾ ਦੇਵੇ। ਅਰਜ਼ੀ ‘ਚ ਏਅਰਲਾਈਨਜ਼ ਫਾਰ ਅਮਰੀਕਾ, ਯੂਐੱਸ ਟਰੈਵਲ ਐਸੋਸੀਏਸ਼ਨ, ਯੂਐੱਸ ਚੈਂਬਰ ਆਫ ਕਮਰਸ,ਏਅਰਲਾਈਨਜ਼ ਫਾਰ ਯੂਰਪ, ਗਲੋਬਲ ਬਿਜ਼ਨਸ ਟਰੈਵਲ ਐਸੋਸੀਏਸ਼ਨ ਤੇ ਕਈ ਹੋਰ ਸੰਸਥਾਵਾਂ ਸ਼ਾਮਲ ਹਨ। ਅਰਜ਼ੀ ‘ਚ ਇਹ ਵੀ ਕਿਹਾ ਗਿਆ ਹੈ ਕਿ ਉਦੋਂ ਤੱਕ ਯਾਤਰਾ ਤੇ ਹਵਾਈ ਉਦਯੋਗ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦਾ ਜਦ ਤੱਕ ਅਮਰੀਕੀ ਸਰਕਾਰ ਯਾਤਰਾ ਪਾਬੰਦੀਆਂ ਨੂੰ ਹਟਾਉਣ ਲਈ ਕਦਮ ਨਹੀਂ ਚੁੱਕਦੀ।

ਦਸੰਬਰ ‘ਚ ਬਾਈਡਨ ਪ੍ਰਸ਼ਾਸ਼ਨ ਨੇ ਓਮੀਕ੍ਰੋਨ ਵੇਰੀਐਂਟ ਦੇ ਪ੍ਰਸਾਰ ਦੇ ਵਿਚਕਾਰ ਯੂਐਸ-ਬਾਊਂਡ ਯਾਤਰੀਆਂ ਲਈ ਯਾਤਰੀ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰ ਦਿੱਤਾ ਸੀ। ਜਿਸ ‘ਚ ਸੰਯੁਕਤ ਰਾਜ ਅਮਰੀਕਾ ਜਾਣ ਵਾਲੇ ਯਾਤਰੀਆਂ ਲਈ ਇਕ ਦਿਨ ਪਹਿਲਾਂ ਕੋਰੋਨਾ ਟੈਸਟ ਨੈਗੇਟਿਵ ਹੋਣਾ ਜ਼ਰੂਰੀ ਸੀ।

Related posts

ਅਤਿਵਾਦ ਜੇ ਹਲਕਿਆ ਕੁੱਤਾ, ਤਾਂ ਪਾਕਿ ਉਸਦਾ ਪਾਲਣਹਾਰ: ਅਭਿਸ਼ੇਕ ਬੈਨਰਜੀ

On Punjab

ਸਾਡਾ ਸੁਫਨਾ ਹੈ, ਦੁਨੀਆ ਦੇ ਹਰੇਕ ਉਪਕਰਨ ਵਿੱਚ ਹੋਵੇ ਭਾਰਤ ’ਚ ਬਣੀ ਚਿੱਪ: ਮੋਦੀ ਗ੍ਰੇਟਰ ਨੋਇਡਾ ਵਿੱਚ ਹੋਏ ‘ਸੈਮੀਕੌਨ-2024’ ਸੰਮੇਲਨ ਨੂੰ ਸੰਬੋਧਨ ਕੀਤਾ

On Punjab

ਸਾਲਾ-ਸਾਲੀ ਕਹਿਣਾ ਮਲਵੱਈਆਂ ਦੀ ਭਾਸ਼ਾ ‘ਚ ਸ਼ਾਮਲ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਅਕਾਲੀ ਆਗੂ ਕਰਵਾ ਰਹੇ ਮੇਰੀ ਕਿਰਦਾਰਕੁਸ਼ੀ

On Punjab