36.12 F
New York, US
January 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਥਿਆਰਾਂ ਨਾਲ ਲੈਸ ਵਿਅਕਤੀਆਂ ਦੇ ਹਮਲੇ ’ਚ ਬਜ਼ੁਰਗ ਹਲਾਕ, ਚਾਰ ਜ਼ਖ਼ਮੀ

ਭਵਾਨੀਗੜ੍ਹ- ਨੇੜਲੇ ਪਿੰਡ ਘਰਾਚੋਂ ਵਿਖੇ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਇਕ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਉਪਰ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਸਿਰ ਵਿੱਚ ਕੁਹਾੜੀ ਵੱਜਣ ਕਾਰਨ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਔਰਤ ਸਣੇ ਪਰਿਵਾਰ ਦੇ 4 ਹੋਰ ਜੀਅ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ।

ਇਸ ਸਬੰਧੀ ਸਤਗੁਰ ਸਿੰਘ ਵਾਸੀ ਪਿੰਡ ਘਰਾਚੋਂ ਨੇ ਪੁਲੀਸ ਨੂੰ ਸ਼ਿਕਾਇਤ ਲਿਖਾਈ ਕਿ ਬੀਤੀ ਰਾਤ ਕਰੀਬ ਸਾਢੇ ਕੁ 9 ਵਜੇ ਕਾਰ ਵਿੱਚ ਸਵਾਰ ਹੋ ਕੇ ਆਏ ਉਨ੍ਹਾਂ ਦੇ ਘਰ ਦੇ ਗੁਆਂਢੀ ਕੁਲਦੀਪ ਸਿੰਘ, ਉਸ ਦੇ ਪਿਤਾ ਦਰਸ਼ਨ ਸਿੰਘ ਤੋਂ ਇਲਾਵ‍ਾ ਸੁਖਵੀਰ ਸਿੰਘ, ਪ੍ਰਦੀਪ ਸਿੰਘ ਦੋਵੇਂ ਵਾਸੀ ਪਿੰਡ ਭੁੱਲਰਹੇੜੀ ਸਮੇਤ ਲਗਭਗ 5 ਹੋਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੱਤਾ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕੁਲਦੀਪ ਸਿੰਘ ਨੇ ਉਸ ਦੇ ਚਾਚਾ ਲਾਭ ਸਿੰਘ ਦੇ ਸਿਰ ਵਿਚ ਕੁਹਾੜੀ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸਦਾ ਚਾਚਾ ਬੇਹੋਸ਼ ਹੋ ਕੇ ਡਿੱਗ ਪਿਆ। ਹਮਲਾਵਰਾਂ ਵਿੱਚੋਂ ਦਰਸ਼ਨ ਸਿੰਘ, ਸੁਖਵੀਰ ਸਿੰਘ, ਪ੍ਰਦੀਪ ਸਿੰਘ ਤੇ ਅਣਪਛਾਤੇ ਵਿਅਕਤੀਆਂ ਨੇ ਉਸਦੇ ਭਰਾ ਗੁਰਦੀਪ ਸਿੰਘ, ਪਿਤਾ ਕੌਰ ਸਿੰਘ ਤੇ ਮਾਤਾ ਬਲਜੀਤ ਕੌਰ ਸਮੇਤ ਉਸਨੂੰ ਵੀ ਲੋਹੇ ਦੀ ਪਾਈਪ ਤੇ ਸੋਟੀਆਂ ਨਾਲ ਵਾਰ ਕਰਕੇ ਜੰਖ਼ਮੀ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਪਰਿਵਾਰ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੁੰਦਿਆਂ ਦੇਖ ਉਕਤ ਸਾਰੇ ਵਿਅਕਤੀ ਆਪਣੀ ਕਾਰ ਵਿੱਚ ਸਵਾਰ ਹੋ ਕੇ ਹਥਿਆਰਾਂ ਸਮੇਤ ਭੱਜ ਗਏ। ਸਤਗੁਰ ਸਿੰਘ ਨੇ ਦੱਸਿਆ ਕਿ ਬਾਅਦ ਵਿਚ ਉਸਦੇ ਭਤੀਜੇ ਪਰਮਜੀਤ ਸਿੰਘ ਨੇ ਪਰਿਵਾਰ ਦੇ ਜ਼ਖ਼ਮੀ ਮੈਂਬਰਾਂ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਇਲਾਜ ਲਈ ਦਾਖਲ ਕਰਵਾਇਆ, ਜਿੱਥੋਂ ਸਾਰਿਆਂ ਨੂੰ ਸੰਗਰੂਰ ਲਈ ਰੈਫਰ ਕੀਤਾ ਗਿਆ, ਜਦੋਂਕਿ ਡਾਕਟਰ ਨੇ ਉਸਦੇ ਚਾਚਾ ਲਾਭ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਮਾਮਲੇ ਵਿਚ ਮੁਲਜ਼ਮਾਂ ਦੀ ਗ੍ਰਿਫਤਾਰੀ ਫਿਲਹਾਲ ਬਾਕੀ ਹੈ, ਜਿਨ੍ਹਾਂ ਨੂੰ ਫੜਨ ਲਈ ਪੁਲੀਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

Related posts

ਚੀਨ ਦੀਆਂ ਹਰਕਤਾਂ ‘ਤੇ ਭਾਰਤੀ ਜਲ ਸੈਨਾ ਚੌਕਸ, ਪਾਕਿਸਤਾਨ ਨਾਲ ਅਭਿਆਸ ਲਈ ਜੰਗੀ ਬੇੜੇ ਅਤੇ ਲੜਾਕੂ ਜਹਾਜ਼ ਲੈ ਕੇ ਰਵਾਨਾ ਹੋਇਆ ‘ਡਰੈਗਨ’

On Punjab

ਹਿੰਸਾ ‘ਚ ਸ਼ਾਮਲ 500 ਤੋਂ ਵੱਧ ਲੋਕ ਗ੍ਰਿਫਤਾਰ, PTI ‘ਤੇ ਬੈਨ ਲਾਉਣ ਦੀ ਕੀਤੀ ਮੰਗ

On Punjab

ਹਸਪਤਾਲਾਂ ’ਚ ਚਾਰ-ਪਰਤੀ ਬੈਕਅੱਪ ਸਿਸਟਮ ਲਾਗੂ ਕੀਤਾ ਜਾਵੇਗਾ: ਬਲਬੀਰ ਸਿੰਘ

On Punjab