44.15 F
New York, US
March 29, 2024
PreetNama
ਖਾਸ-ਖਬਰਾਂ/Important News

ਸੰਸਦ ‘ਚੋਂ ਮੁਅੱਤਲ ਹੋਣ ‘ਤੇ ਟਰੂਡੋ ਨੇ ਪੂਰਿਆ ਜਗਮੀਤ ਸਿੰਘ ਦਾ ਪੱਖ

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਵਿਰੋਧੀ ਨੂੰ ਵੀ ਹਮਾਇਤ ਦੇ ਦਿੱਤੀ। ਜਗਮੀਤ ਸਿੰਘ ਨੂੰ ਸੰਸਦ ਵਿੱਚ ਦਿੱਤੇ ਬਿਆਨ ਬਦਲੇ ਇੱਕ ਦਿਨ ਲਈ ਕਾਰਵਾਈ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ ‘ਤੇ ਟਰੂਡੋ ਨੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ।ਦਰਅਸਲ, ਭਾਰਤੀ ਮੂਲ ਦੇ ਸਿੱਖ ਸੰਸਦ ਮੈਂਬਰ ਅਤੇ ਨਿਊ ਡੈਮਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਪਾਰਲੀਮੈਂਟ ਵਿੱਚ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ’ਚ ਸੰਸਥਾਗਤ ਨਸਲਵਾਦ ਖ਼ਿਲਾਫ਼ ਮਤਾ ਪੇਸ਼ ਕੀਤਾ ਸੀ। ਮਤੇ ਨੂੰ ਪ੍ਰਵਾਨ ਕਰਵਾਉਣ ਲਈ ਲੋੜੀਂਦੀ ਮਨਜ਼ੂਰੀ ਦੇਣ ਤੋਂ ਬਲੌਕ ਕਿਊਬਿਕ ਹਾਊਸ ਦੇ ਨੇਤਾ ਐਲੇਨ ਥੇਰੀਅਨ ਦੇ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਜਗਮੀਤ ਸਿੰਘ ਨੇ ਉਸ ਨੂੰ ‘ਨਸਲਵਾਦੀ’ ਆਖ ਦਿੱਤਾ ਸੀ। ਇਸ ਪੂਰੇ ਮਾਮਲੇ ‘ਤੇ ਟਰੂਡੋ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਟਰੂਡੋ ਨੇ ਕਿਹਾ ਕਿ ਬਲੌਕ ਕਿਊਬਿਕ ਵੱਲੋਂ ਇਸ ਮਤੇ ਨੂੰ ਮੰਨਣ ਤੋਂ ਇਨਕਾਰ ਕਰਦੇ ਆਏ ਹਨ ਪਰ ਫਿਰ ਵੀ ਨਸਲਵਾਦ ਹੁੰਦਾ ਰਿਹਾ ਹੈ। ਰੌਚਕ ਗੱਲ ਇਹ ਹੈ ਕਿ ਜਗਮੀਤ ਸਿੰਘ ਨੇ ਕਿਸੇ ਬਾਰੇ ਅਜਿਹੇ ਸ਼ਬਦਾਂ ਬਦਲੇ ਮੁਆਫ਼ੀ ਮੰਗਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਫਿਰ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਨ੍ਹਾਂ ਦੇ ਹੱਕ ਵਿੱਚ ਭੁਗਤੇ ਹਨ।

Prime Minister Justin Trudeau, left, poses for a photo with NDP Leader Jagmeet Singh and his wife Gurkiran Singh, centre, at the Parliamentary Press Gallery Dinner at the Museum of History in Gatineau, Que., on Saturday, May 26, 2018. THE CANADIAN PRESS/Justin Tang

Related posts

ਫਿਨਲੈਂਡ ਨੇ ਸਵੀਡਨ ਤੋਂ ਬਿਨਾਂ ਨਾਟੋ ‘ਚ ਸ਼ਾਮਲ ਹੋਣ ਦੇ ਦਿੱਤੇ ਸੰਕੇਤ, ਤੁਰਕੀ ਦੇ ਰਾਸ਼ਟਰਪਤੀ ਨੇ ਦਿੱਤੀ ਧਮਕੀ

On Punjab

ਚੱਲ ਮੇਰਾ ਪੁੱਤ 2’ ਦੇ ਟ੍ਰੇਲਰ ਨੂੰ ਮਿਲ ਰਿਹਾ ਭਰਵਾ ਹੁੰਗਾਰਾ, ਕਈ ਨਵੇਂ ਚਿਹਰੇ ਆਉਣਗੇ ਨਜ਼ਰ

On Punjab

ਅਮਰੀਕਾ ‘ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਟਰੰਪ ਪ੍ਰਸਾਸ਼ਨ ਨੇ ਰੱਦ ਕੀਤਾ ਆਪਣਾ ਇਹ ਫੈਸਲਾ

On Punjab