PreetNama
ਖੇਡ-ਜਗਤ/Sports News

ਸੰਭਲ ਕੇ ਕਰਨਾ ਹੁਣ ‘MS Dhoni’ ਨੂੰ ਸਰਚ, ਉੱਡ ਜਾਣਗੇ ਹੋਸ਼

ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਬੇਸ਼ੱਕ ਮੈਦਾਨ ‘ਤੇ ਨਜ਼ਰ ਨਹੀਂ ਆ ਰਹੇ, ਪਰ ਕਿਸੇ ਨਾ ਕਿਸੇ ਕਾਰਨ ਉਹ ਖ਼ਬਰਾਂ ‘ਚ ਬਣੇ ਰਹਿੰਦੇ ਹਨ। ਹੁਣ ਧੋਨੀ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਗੂਗਲ ‘ਤੇ ‘MS Dhoni’ ਨੂੰ ਸਰਚ ਕਰਦੇ ਹੋ ਤੇ ਉਨ੍ਹਾਂ ਦੇ ਫੈਨ ਹੋ ਤਾਂ ਇਹ ਰਿਪੋਰਟ ਤੁਹਾਨੂੰ ਵੀ ਪੜ੍ਹਨੀ ਚਾਹੀਦੀ ਹੈ।

ਅਸਲ ‘ਚ ਧੋਨੀ ਦੀ ਪੌਪਲੈਰਿਟੀ ਹੁਣ ਇੰਟਰਨੈੱਟ ਯੂਜ਼ਰਸ ਲਈ ਵੱਡੀ ਮੁਸ਼ਕਲ ਸਾਬਤ ਹੋ ਸਕਦੀ ਹੈ। ਸਾਫਟਵੇਅਰ ਸੈਕਿਊਰਿਟੀ ਸੋਲਿਊਸ਼ਨ ਮੁਹੱਈਆ ਕਰਵਾਉਣ ਵਾਲੀ ਕੰਪਨੀ ਮੈਕਫੇ ਦੀ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਧੋਨੀ ਨੂੰ ਆਨ-ਲਾਈਨ ਸਰਚ ਕਰਨ ਦੌਰਾਨ ਖ਼ਤਰੇ ਨਾਲ ਭਰੇ ਲਿੰਕ ਆਉਂਦੇ ਹਨ। ਇਨ੍ਹਾਂ ਨਾਲ ਯੂਜ਼ਰਸ ਦਾ ਕੰਪਿਊਟਰ ਜਾਂ ਸਿਸਟਮ ਖ਼ਤਰਨਾਕ ਵਾਈਰਲ ਦੀ ਚਪੇਟ ‘ਚ ਆ ਸਕਦਾ ਹੈ।

ਵੱਡੀ ਗੱਲ ਹੈ ਕਿ ਮੈਕਫੇ ਦੀ ‘ਇੰਡੀਆਜ਼ ਮੋਸਟ ਡੇਂਜਰਸ ਸੈਲੀਬ੍ਰਿਟੀ 2019’ ਦੀ ਲਿਸਟ ‘ਚ ਧੋਨੀ ਦਾ ਵੀ ਨੰਬਰ ਹੈ। ਲਿਸਟ ‘ਚ ਭਾਰਤ ਤੋਂ ਹੋਰ ਕੌਣ-ਕੌਣ ਸ਼ਾਮਲ ਹਨ?- ਸਚਿਨ ਤੇਂਦੁਲਕਰ ਦੂਜੇ ਨੰਬਰ ‘ਤੇ, ਐਕਟਰ ਗੌਤਮ ਗੁਲਾਟੀ ਤੀਜੇ ਨੰਬਰ ‘ਤੇ, ਸੰਨੀ ਲਿਓਨ ਚੌਥੇ ਤੇ ਅੱਗੇ ਰੈਪਰ ਬਾਦਸ਼ਾਹ, ਐਕਟਰਸ ਰਾਧਿਕਾ ਆਪਟੇ, ਸ਼੍ਰੱਧਾ ਕਪੂਰ, ਭਾਰਤੀ ਮਹਿਲਾ ਕ੍ਰਿਕਟ ਪਲੇਅਰ ਹਰਮਨਪ੍ਰੀਤ ਕੌਰ, ਪੀਵੀ ਸਿੰਧੂ ਵੀ ਹਨ।

Related posts

ਭਾਰਤ ਦੀ ਨਿਊਜ਼ੀਲੈਂਡ ਹੱਥੋਂ ਲਗਾਤਾਰ ਦੂਜੀ ਹਾਰ, ਵਨਡੇ ਸੀਰੀਜ਼ ਵੀ ਗਵਾਈ

On Punjab

Dream 11 IPL 2020 Sponsors: Dream 11 ਬਣਿਆ ਆਈਪੀਐਲ 2020 ਦਾ ਟਾਈਟਲ ਸਪਾਂਸਰ, ਲਏਗਾ ਵੀਵੋ ਦੀ ਥਾਂ

On Punjab

Exclusive Interview: ਗੋਲਡਨ ਬੁਆਏ ਨੀਰਜ ਚੋਪੜਾ ਬੋਲੇ- ਕਦੇ -ਕਦੇ ਕਮੀ ਵੀ ਬਣ ਜਾਂਦੀ ਹੈ ਵਰਦਾਨ,ਪ੍ਰਤਿਭਾ ਦੀ ਸ਼ਲਾਘਾ ਜ਼ਰੂਰੀ

On Punjab