PreetNama
ਫਿਲਮ-ਸੰਸਾਰ/Filmy

ਸੰਜੇ ਦੱਤ ਦੇ ਫੈਨਜ਼ ਲਈ ਖੁਸ਼ਖਬਰੀ, ਜਲਦ ਰਿਲੀਜ਼ ਹੋਵੇਗੀ ‘ਮੁੰਨਾ ਭਾਈ 3’

Munna Bhai 3: ਸੰਜੇ ਦੱਤ ਬਾਲੀਵੁਡ ਦੇ ਅਜਿਹੇ ਅਦਾਕਾਰ ਹਨ ਜਿਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ। ਉਹਨਾਂ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਆ ‘ਚ ਕੰਮ ਕੀਤਾ ਹੈ ਉਹ ਸਭ ਸੁਪਰਹਿੱਟ ਸਬਾਬਿਤ ਹੋਈਆਂ ਹਨ। ਸੰਜੇ ਦੱਤ ਦੀ ਫਿਲਮ ‘ਮੁੰਨਾ ਭਾਈ ਐਮਬੀਬੀਐਸ’ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਉਹਨਾਂ ਦੀ ਫਿਲਮ ‘ਲਗੇ ਰਹੋ ਮੁੰਨਾ ਭਾਈ’ ਨੂੰ ਵੀ ਦਰਸ਼ਕਾਂ ਤੋਂ ਬਹੁਤ ਪਿਆਰ ਮਿਲਿਆ।

ਦਰਸ਼ਕ ਹੁਣ ਸੀਰੀਜ਼ ਦੀ ਤੀਸਰੀ ਕੜੀ ਦਾ ਇੰਤਜ਼ਾਰ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਹਾਲ ਹੀ ‘ਚ ਫਿਲਮ ਨਿਰਮਾਤਾ ਵਿਧੂ ਵਿਨੋਦ ਚੌਪੜਾ ਨੇ ਫਿਲਮ ਦੀ ਤੀਸਰੀ ਕੜੀ ਬਾਰੇ ਬਿਆਨ ਦਿੱਤਾ ਹੈ। ਨਿਰਦੇਸ਼ਕ ਦਾ ਕਹਿਣਾ ਹੈ ਕਿ ਉਹ ਹੁਣ ਫਿਲਮਾਂ ਦੇ ਆਪਣੇ ਜੌਨਰਾ ਨੂੰ ਸ਼ਿਫਟ ਕਰਨਾ ਚਾਹੁੰਦੇ ਹਨ। ਵਿਧੂ ਵਿਨੋਦ ਚੌਪੜਾ ਨੇ ਕਿਹਾ ਕਿ ਉਨ੍ਹਾਂ ਦੀ ਹਾਲ ਹੀ ‘ਚ ਫਿਲਮ ‘ਸ਼ਿਕਾਰਾ’ ਦਾ ਅਨੁਭਵ ਦਿਲ ਦਿਮਾਗ ਲਈ ਕਾਫੀ ਗਹਿਰਾ ਰਿਹਾ ਹੈ।
ਹੁਣ ਉਹ ਮੁੰਨਾ ਭਾਈ ਪ੍ਰਾਜੈਕਟ ਦੀ ਨਵੀਂ ਫਿਲਮ ‘ਤੇ ਧਿਆਨ ਕੇਂਦਰਿਤ ਕਰਨਗੇ ਕਿਉਂਕਿ ਉਹ ਹੁਣ ਇੱਕ ਕਮੇਡੀ ਫਿਲਮ ਬਨਾਉਣਾ ਚਾਹੁੰਦੇ ਹਨ। ਇੱਕ ਈਵੈਂਟ ਦੌਰਾਨ ਚੌਪੜਾ ਨੇ ਕਿਹਾ ਕਿ ਦਿਲ ਦੇ ਕਰੀਬ ਹੋਣ ਕਾਰਨ ਸ਼ਿਕਾਰਾ ਥਕਾ ਦੇਣ ਵਾਲੀ ਫਿਲਮ ਸੀ। ਉਹ ਹੁਣ ਕੁੱਝ ਫਨੀ ਫਿਲਮਾਂ ਬਨਾਉਣਾ ਚਾਹੁੰਦੇ ਹਨ।

ਉਹ ਮੁੰਨਾ ਭਾਈ ਸੀਰੀਜ਼ ਦੀ ਅਗਲੀ ਫਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਮੁੰਨਾ ਭਾਈ 3 ਸੰਜੇ ਦੱਤ ਦੇ ਨਾਲ ਹੀ ਬਨਾਉਣਗੇ ਤੇ ਇਹ ਉਮੀਦ ਹੈ ਕਿ ਸਾਰੇ ਇਸ ‘ਚ ਦਿਖਾਈ ਦੇਣ। ਗੱਲ ਕੀਤੀ ਜਾਏ ਸੰਜੇ ਦੱਤ ਦੀ ਤਾਂ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਕਰਦੇ ਰਹਿੰਦੇ ਹਨ।

ਸੰਜੇ ਦੱਤ ਦੀ ਪਤਨੀ ਅਕਸਰ ਹੀ ਉਹਨਾਂ ਨਾਲ ਲੰਚ ਜਾਂ ਫਿਰ ਡਿਨਰ ਲਈ ਸਪਾਟ ਕੀਤੀ ਜਾਂਦੀ ਹੈ। ਹਾਲ ਹੀ ‘ਚ ਇਹਨਾਂ ਦੇ ਪਰਿਵਾਰ ਦੀਆਂ ਕਾਫੀ ਤਸਵੀਰਾਂ ਵਾਇਰਲ ਹੋਈਆਂ ਸੀ ਜਿਸ ‘ਚ ਪੂਰਾ ਦੱਤ ਪਰਿਵਾਰ ਹਾਲੀਡੇਅਸ ਇੰਨਜੁਆਏ ਕਰਦਾ ਨਜ਼ਰ ਆ ਰਿਹਾ ਸੀ। ਸੰਜੇ ਦੱਤ ਬਾਲੀਵੁਡ ਦੇ ਬਹੁਤ ਹੀ ਫੇਮਸ ਸਿਤਾਰੇ ਹਨ।

Related posts

11 ਸਾਲ ਬਾਅਦ ਪ੍ਰਕਾਸ਼ ਰਾਜ ਨੇ ਦੁਬਾਰਾ ਕੀਤਾ ਪਤਨੀ ਪੋਨੀ ਵਰਮਾ ਨਾਲ ਵਿਆਹ, ਜਾਣੋ ਅਦਾਕਾਰ ਨੇ ਕਿਉਂ ਕੀਤਾ ਅਜਿਹਾ

On Punjab

ਦੰਗਲ’ ਵਾਲੀ ਜ਼ਾਇਰਾ ਵੱਲੋਂ ਧਰਮ ਲਈ ਬਾਲੀਵੁੱਡ ਕੁਰਬਾਨ, ਫੇਸਬੁੱਕ ‘ਤੇ ਕੀਤਾ ਐਲਾਨ

On Punjab

ਦਿਲਜੀਤ ਨੂੰ ‘ਅਰਜੁਨ ਪਟਿਆਲਾ’ ਦਾ ਝਟਕਾ, ਫਿਲਮ ਮੁੱਧੇ-ਮੂੰਹ ਡਿੱਗੀ

On Punjab