PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੰਗਰੂਰ ਦਾ ਫ਼ੌਜੀ ਗੁਰਪ੍ਰੀਤ ਸਿੰਘ ਮਨੀਪੁਰ ‘ਚ ਸ਼ਹੀਦ

ਸੰਗਰੂਰ-  ਸੰਗਰੂਰ ਦੇ ਪਿੰਡ ਮਹਿਲਾਂ ਦਾ ਇਕ ਫ਼ੌਜੀ ਡਿਊਟੀ ਦੌਰਾਨ ਮਨੀਪੁਰ ਵਿਚ ਸ਼ਹੀਦ ਹੋ ਗਿਆ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਮਨੀਪੁਰ ‘ਚ ਦੇਸ਼ ਵਿਰੋਧੀ ਅਨਸਰਾਂ ਨਾਲ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਏ। ਉਹ ਪਿਛਲੇ 21 ਸਾਲਾਂ ਤੋਂ ਭਾਰਤੀ ਫ਼ੌਜ ਵਿਚ ਸੇਵਾਵਾਂ ਨਿਭਾਅ ਰਹੇ ਸਨ ਅਤੇ ਡਿਊਟੀ ਦੌਰਾਨ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਦੇਸ਼ ਉਤੋਂ ਆਪਣੀ ਜਾਨ ਕੁਰਬਾਨ ਕਰ ਗਏ। ਸ਼ਹੀਦ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ, ਇਕ ਪੁੱਤਰ ਅਤੇ ਇਕ ਧੀ ਛੱਡ ਗਏ। ਪੁੱਤ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ।

Related posts

ਕੋਰੋਨਾ ਵਾਇਰਸ ਲਈ ਟਰੰਪ ਨੇ ਚੀਨ ਨੂੰ ਫਿਰ ਠਹਿਰਾਇਆ ਜ਼ਿੰਮੇਵਾਰ, ਕਿਹਾ – ਦੁਨੀਆ ਦੇ ਸਾਰੇ ਦੇਸ਼ ਚੀਨ ਤੋਂ ਮੰਗਣ ਹਰਜ਼ਾਨਾ

On Punjab

ਵਿਦੇਸ਼ੀ ਹੋਟਲ ‘ਚੋਂ ਭਾਰਤੀ ਪਰਿਵਾਰ ਨੇ ਚੋਰੀ ਕੀਤੀ ਸਾਰੀਆਂ ਚੀਜ਼ਾਂ, ਫੜੇ ਜਾਂਦਿਆਂ ਦੀ ਵੀਡੀਓ ਵਾਇਰਲ

On Punjab

UK New Home Minister: ਬ੍ਰਿਟੇਨ ‘ਚ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲੇਗੀ ਭਾਰਤ ਦੀ ਧੀ, ਜਾਣੋ ਕੌਣ ਹੈ ਸੁਏਲਾ ਬ੍ਰੇਵਰਮੈਨ

On Punjab