PreetNama
ਫਿਲਮ-ਸੰਸਾਰ/Filmy

ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਸ਼ਿਲਪਾ ਸ਼ੈਟੀ ਦੀ ਇਹ ਯੋਗਾ ਵੀਡਿੳ

Shilpa Shetty Viral Video: ਕੋਰੋਨਾ ਵਾਇਰਸ’ ਦੇ ਚਲਦਿਆਂ ਪੂਰੇ ਦੇਸ਼ ਵਿਚ ‘ਲੌਕ ਡਾਊਨ’ ਲੱਗਾ ਹੋਇਆ ਹੈ। ਕੋਰੋਨਾ ਵਾਇਰਸ’ ਦਾ ਸੰਕਟ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ। ‘ਕੋਰੋਨਾ ਵਾਇਰਸ’ ਤੋਂ ਬਚਣ ਲਈ ਸਰਕਾਰ ਸਮੇਤ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਘਰਾਂ ਵਿਚ ਰਹਿਣ ਦੀ ਸਲਾਹ ਦੇ ਰਹਿਣ ਹਨ। ਫ਼ਿਲਮੀ ਸਿਤਾਰੇ ਵੀ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਫੈਨਜ਼ ਅਤੇ ਲੋਕਾਂ ਨੂੰ ਸਰਕਾਰ ਵਲੋਂ ਲਾਗੂ ਕੀਤੇ ‘ਲੌਕ ਡਾਊਨ’ ਦਾ ਪਾਲਣ ਕਰਨ ਨੂੰ ਕਹਿ ਰਹੇ ਹਨ। ਇਸੇ ਦੌਰਾਨ ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈਟੀ ਦੀ ਇੱਕ ਵੀਡਿੳ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜੀ ਹਾਂ ਸ਼ਿਲਪਾ ਸ਼ੈਟੀ ਨੇ ਇਸ ਵੀਡਿੳ ਨੂੰ ਆਪਣੇ ਇੰਸਟਾਗ੍ਰਾਮ ਅਕਾਊਟ ‘ਤੇ ਸਾਂਝਾ ਕੀਤਾ ਹੈ। ਇਸ ਵੀਡਿੳ ਵਿੱਚ ਸ਼ਿਲਪਾ ਯੋਗਾ ਕਰਦੀ ਨਜ਼ਰ ਰਹੀ ਹੈ। ਇਸ ਵੀਡੀਓ ਦੇ ਕੈਪਸ਼ਨ ਵਿੱਚ ਉਹਨਾਂ ਨੇ ਲਿਖਿਆ, “ਘਰ ਵਿੱਚ ਰਹਿੰਦੇ ਹੋਏ ਤੰਦਰੁਸਤ ਰਹੋ।”

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਹਾਲ ਹੀ ਵਿੱਚ ਸ਼ਿਲਪਾ ਨੇ ਪਹਿਲੀ ਵਾਰ ਬੇਟੀ ਸਮੀਸ਼ਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।ਵੀਡੀਓ ਦੇ ਵਿਚ ਸ਼ਿਲਪਾ ਦੱਸਦੀ ਹੈ ਕਿ ਸਮੀਸ਼ਾ ਦੋ ਮਹੀਨੇ ਦੀ ਹੋ ਗਈ ਹੈ।

ਨਾਲ ਹੀ ਉਹ ਇਹ ਵੀ ਖੁਲਾਸਾ ਕਰਦੀ ਨਜ਼ਰ ਆ ਰਹੀ ਹੈ ਕਿ ਉਨ੍ਹਾਂ ਦੇ ਲਈ 15 ਨੰਬਰ ਕਾਫੀ ਲੱਕੀ ਹੈ।ਸਾਡੀ ਬੇਟੀ ਸਮੀਸ਼ਾ ਸ਼ੈੱਟੀ ਕੁੰਦਰਾ 15 ਫਰਵਰੀ ਨੂੰ ਸਾਡੀ ਜ਼ਿੰਦਗੀ ਵਿੱਚ ਆਈ ਅਤੇ 15 ਅਪ੍ਰੈਲ ਨੂੰ ਉਹ ਦੋ ਮਹੀਨੇ ਦੀ ਪੂਰੀ ਹੋ ਚੁੱਕੀ ਹੈ। ਇਹ ਵੀ ਬਹੁਤ ਖਾਸ ਹੈ ਕਿ 15 ਅਪ੍ਰੈਲ ਨੂੰ ਹੀ ਟਿਕ ਟਾਕ ‘ਤੇ ਮੇਰਾ ਪਰਿਵਾਰ 15 ਮਿਲੀਅਨ ਦਾ ਹੋ ਚੁੱਕਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਸੇਰੋਗੇਸੀ ਦੇ ਜ਼ਰੀਏ ਦੂਸਰੀ ਵਾਰ ਮਾਂ ਬਣੀ ਹੈ।

Related posts

ਮੋਹਿਤ ਰੈਨਾ ਨੇ ਸਾਰਾ ਸ਼ਰਮਾ ਸਣੇ ਚਾਰ ਲੋਕਾਂ ਖ਼ਿਲਾਫ਼ ਦਰਜ ਕਰਵਾਇਆ ਕੇਸ, ਸੁਸ਼ਾਂਤ ਦੀ ਰਾਹ ‘ਤੇ ਜਾਣ ਦਾ ਜਤਾਇਆ ਸੀ ਅਨੁਮਾਨ

On Punjab

Alia Bhatt-Ranbir Kapoor Baby: ਆਲੀਆ ਭੱਟ ਬਣੀ ਮਾਂ, ਇਨ੍ਹਾਂ 5 ਅਦਾਕਾਰਾਂ ਨੇ ਵੀ ਵਿਆਹ ਤੋਂ ਬਾਅਦ ਜਲਦ ਦਿੱਤੀ ਖੁਸ਼ਖਬਰੀ

On Punjab

ਕਿਸਾਨਾਂ ਨੇ ਗੁੱਸੇ ‘ਚ ਆ ਕੇ ਡੀਸੀ ਦਫਤਰ ਸਾਹਮਣੇ ਛੱਡੇ ਅਵਾਰਾ ਪਸ਼ੂ.!!

PreetNama