PreetNama
ਰਾਜਨੀਤੀ/Politics

ਸੋਸ਼ਲ ਮੀਡੀਆ ‘ਤੇ ਭੜਕਾਊ ਭਾਸ਼ਣ ਦੇਣ ‘ਤੇ BKU ਸੂਬਾ ਪ੍ਰਧਾਨ ਰਵੀ ਆਜ਼ਾਦ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸੋਸ਼ਲ ਮੀਡੀਆ ‘ਤੇ ਭੜਕਾਊ ਭਾਸ਼ਣ ਦੇਣ ਦੇ ਮਾਮਲੇ ‘ਚ ਸਥਾਨਕ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਦੇ ਯੂਥ ਚਾਂਸਲਰ ਰਵੀ ਆਜ਼ਾਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਰਵੀ ਨੂੰ ਹੁੱਲੜਬਾਜ਼ ਕਰਨ ਤੇ ਕਾਨੂੰਨ ਖ਼ਿਲਾਫ਼ ਲੋਕਾਂ ਨੂੰ ਇਕੱਠਾ ਕਰਨ ਸਮੇਤ ਬਹਿਲ ਤੇ ਤੋਸ਼ਾਮ ਥਾਣੇ ‘ਚ ਦਰਜ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕਿਸਾਨ ਆਗੂ ਨੂੰ ਅਦਾਲਤ ‘ਚ ਪੇਸ਼ ਕੀਤਾ ਜਿੱਥੇ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ।

ਪੁਲਿਸ ਬੁਲਾਰਾ ਨੇ ਦੱਸਿਆ ਕਿ ਪੁਲਿਸ ਨੇ ਰਵੀ ਆਜ਼ਾਦ ਨੂੰ ਬੁੱਧਵਾਰ ਦੇਰ ਸ਼ਾਮ ਬਹਿਲ ਤੋਂ ਗ੍ਰਿਫ਼ਤਾਰ ਕੀਤਾ ਹੈ। ਰਵੀ ‘ਤੇ ਦੋਸ਼ ਸੀ ਕਿ ਉਹ ਪਿਛਲੇ ਕੁਝ ਸਮੇਂ ਤੋਂ ਭੜਕਾਊ ਭਾਸ਼ਣ ਦੇ ਕੇ ਸ਼ਾਂਤੀ ਭੰਗ ਕਰਨ ਦਾ ਕੰਮ ਕਰ ਰਿਹਾ ਹੈ। ਉਹ ਆਪਣੇ ਫੇਸਬੁੱਕ ਪੇਜ਼ ਰਵੀ ਆਜ਼ਾਦ ਬੀਕੇਯੂ ‘ਤੇ ਲਾਈਵ ਹੋ ਕੇ ਆਮ ਜਨਤਾ ਵਿਚਕਾਰ ਭੜਕਾਊ ਭਾਸ਼ਣ ਦੇ ਰਹੇ ਹਨ। ਆਜ਼ਾਦ ਤੇ ਹੋਲੀ ਦੇ ਦਿਨ ਐੱਫਆਈਆਰ ਦਰਜ ਕਰ ਲਈ ਗਈ ਸੀ।

Related posts

‘ਐਮਰਜੈਂਸੀ’ ਵਿਰੁੱਧ ਵਿਰੋਧ ਪ੍ਰਦਰਸ਼ਨ’ ਫਿਲਮ ‘ਐਮਰਜੈਂਸੀ’ ਦੇ ਪ੍ਰਦਰਸ਼ਨ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਐੱਸਜੀਪੀਸੀ ਵੱਲੋਂ ਮੁਜ਼ਾਹਰੇ

On Punjab

ਕੇਂਦਰੀ ਸਿਹਤ ਮੰਤਰਾਲਾ ਮੋਟਾਪਾ ਘਟਾਉਣ ਬਾਰੇ ਕਰੇਗਾ ਜਾਗਰੂਕ

On Punjab

ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ

On Punjab