PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੋਵੀਅਤ ਦੌਰ ਦਾ ਪੁਲਾੜ ਵਾਹਨ 53 ਸਾਲ ਆਰਬਿਟ ਵਿੱਚ ਫਸਿਆ ਰਹਿਣ ਮਗਰੋਂ ਸਮੁੰਦਰ ’ਚ ਡਿੱਗਾ

ਕੇਪ ਕੈਨੇਵਰਲ- ਸ਼ੁੱਕਰ ਗ੍ਰਹਿ (Venus) ਲਈ ਅਸਫਲ ਲਾਂਚਿੰਗ ਤੋਂ ਅੱਧੀ ਸਦੀ ਤੋਂ ਵੱਧ ਸਮੇਂ ਬਾਅਦ ਸ਼ਨਿੱਚਰਵਾਰ ਨੂੰ ਸੋਵੀਅਤ ਦੌਰ ਦਾ ਇੱਕ ਪੁਲਾੜ ਵਾਹਨ ਆਖ਼ਰ ਧਰਤੀ ‘ਤੇ ਡਿੱਗ ਗਿਆ।

ਰੂਸੀ ਪੁਲਾੜ ਏਜੰਸੀ (Russian Space Agency) ਅਤੇ ਯੂਰਪੀਅਨ ਯੂਨੀਅਨ ਸਪੇਸ ਨਿਗਰਾਨੀ ਅਤੇ ਟਰੈਕਿੰਗ (European Union Space Surveillance and Tracking) ਦੋਵਾਂ ਨੇ ਇਸ ਦੇ ਬੇਕਾਬੂ ਢੰਗ ਨਾਲ ਧਰਤੀ ਦੇ ਹਵਾ ਮੰਡਲ ਵਿਚ ਦਾਖ਼ਲੇ ਦੀ ਪੁਸ਼ਟੀ ਕੀਤੀ ਹੈ। ਰੂਸੀਆਂ ਨੇ ਸੰਕੇਤ ਦਿੱਤਾ ਸੀ ਕਿ ਇਹ ਹਿੰਦ ਮਹਾਂਸਾਗਰ ਵਿਚ ਡਿੱਗਿਆ ਹੈ, ਪਰ ਕੁਝ ਮਾਹਰ ਸਹੀ ਸਥਾਨ ਬਾਰੇ ਇੰਨੇ ਪੱਕੇ ਤੌਰ ’ਤੇ ਕੁਝ ਕਹਿਣ ਲਈ ਤਿਆਰ ਨਹੀਂ ਸਨ।

ਯੂਰਪੀਅਨ ਪੁਲਾੜ ਏਜੰਸੀ ਦੇ ਪੁਲਾੜ ਮਲਬੇ ਬਾਰੇ ਦਫਤਰ ਨੇ ਵੀ ਪੁਲਾੜ ਵਾਹਨ ਦੀ ਤਬਾਹੀ ਦਾ ਪਤਾ ਲਗਾਇਆ ਜਦੋਂ ਇਹ ਇੱਕ ਜਰਮਨ ਰਾਡਾਰ ਸਟੇਸ਼ਨ ‘ਤੇ ਦਿਖਾਈ ਦੇਣੋਂ ਹਟ ਗਿਆ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਅੱਧੇ ਟਨ ਵਜ਼ਨੀ ਇਸ ਪੁਲਾੜ ਵਾਹਨ ਵਿੱਚੋਂ ਕਿੰਨਾ ਹਿੱਸਾ ਧਰਤੀ ਦੇ ਹਵਾ ਮੰਡਲ ਵਿਚ ਦਾਖ਼ਲ ਹੋਣ ਪਿੱਛੋਂ ਅੱਗ ਲੱਗਣ ਤੋਂ ਬਚਿਆ ਅਤੇ ਇਸ ਦਾ ਕਿੰਨਾ ਹਿੱਸਾ ਰਾਹ ਵਿਚ ਹੀ ਸੜ ਗਿਆ।

ਇਸ ਨੂੰ 1972 ਵਿੱਚ ਸੋਵੀਅਤ ਯੂਨੀਅਨ ਵੱਲੋਂ ਲਾਂਚ ਕੀਤਾ ਗਿਆ ਸੀ। ਕੋਸਮੋਸ 482 (Kosmos 482) ਵਜੋਂ ਜਾਣਿਆ ਜਾਂਦਾ ਇਹ ਪੁਲਾੜ ਵਾਹਨ ਸ਼ੁੱਕਰ ਗ੍ਰਹਿ ਲਈ ਜਾਣ ਵਾਲੇ ਮਿਸ਼ਨਾਂ ਦੀ ਇੱਕ ਲੜੀ ਦਾ ਹਿੱਸਾ ਸੀ। ਪਰ ਇਹ ਕਦੇ ਵੀ ਧਰਤੀ ਦੇ ਆਲੇ ਦੁਆਲੇ ਦੇ ਪੰਧ (orbit) ਤੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਇਹ ਰਾਕੇਟ ਦੀ ਇਕ ਖਰਾਬੀ ਕਾਰਨ ਉੱਥੇ ਹੀ ਫਸ ਗਿਆ।

ਅਸਫ਼ਲ ਲਾਂਚ ਦੇ ਇੱਕ ਦਹਾਕੇ ਦੇ ਅੰਦਰ ਪੁਲਾੜ ਵਾਹਨ ਦਾ ਬਹੁਤਾ ਹਿੱਸਾ ਧਰਤੀ ‘ਤੇ ਵਾਪਸ ਡਿੱਗ ਪਿਆ। ਗੁਰੂਤਾ ਖਿੱਚ ਦਾ ਸਾਹਮਣਾ ਕਰਨ ਦੇ ਯੋਗ ਨਾ ਹੋਣ ਕਰਕੇ ਇਸ ਦਾ ਪੰਧ ਘਟਦਾ ਗਿਆ ਅਤੇ ਪੁਲਾੜ ਵਾਹਨ ਦਾ ਬਾਕੀ ਬਚਿਆ ਹਿੱਸਾ ਗੋਲਾਕਾਰ ਲੈਂਡਰ, ਜੋ ਅੰਦਾਜ਼ਨ 3 ਫੁੱਟ (1 ਮੀਟਰ) ਚੌੜਾ ਸੀ, ਅੱਜ ਆਖ਼ਰ ਹੇਠਾਂ ਆ ਗਿਆ। ਮਾਹਰਾਂ ਅਨੁਸਾਰ, ਲੈਂਡਰ ਟਾਈਟੇਨੀਅਮ ਵਿੱਚ ਘਿਰਿਆ ਹੋਇਆ ਸੀ ਅਤੇ ਇਸਦਾ ਭਾਰ 1,000 ਪੌਂਡ (495 ਕਿਲੋਗ੍ਰਾਮ) ਤੋਂ ਵੱਧ ਸੀ।

Related posts

ਅੰਮ੍ਰਿਤਸਰ : ਬੇਅਦਬੀ ਕਰਨ ਵਾਲੇ ਦਾ ਅੰਤਿਮ ਸੰਸਕਾਰ, ਸਿਰ ‘ਚ ਗਹਿਰੀ ਸੱਟ ਲੱਗਣ ਕਾਰਨ ਹੋਈ ਸੀ ਮੌਤ

On Punjab

Imran khan Injured: ਇਮਰਾਨ ਖਾਨ ਨੇ ਤਿੰਨ ਲੋਕਾਂ ‘ਤੇ ਹੱਤਿਆ ਦੀ ਕੋਸ਼ਿਸ਼ ਦਾ ਲਗਾਇਆ ਦੋਸ਼, ਸ਼ਾਹਬਾਜ਼ ਸ਼ਰੀਫ ਦਾ ਵੀ ਲਿਆ ਨਾਂ

On Punjab

Indian Army Chief : ਢਾਕਾ ‘ਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਭਾਰਤੀ ਫ਼ੌਜ ਮੁਖੀ ਨੇ ਕੀਤੀ ਮੁਲਾਕਾਤ

On Punjab