PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੋਨੇ ਦੀ ਕੀਮਤ ਮੁੜ ਸਭ ਤੋਂ ਉੱਚੇ ਪੱਧਰ ’ਤੇ

ਨਵੀਂ ਦਿੱਲੀ:ਮਜ਼ਬੂਤ ਆਲਮੀ ਰੁਝਾਨਾਂ ਵਿਚਾਲੇ ਕੌਮੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀ ਕੀਮਤ 900 ਰੁਪਏ ਵਧ ਕੇ 89,400 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ 99.9 ਫੀਸਦ ਸ਼ੁੱਧਤਾ ਵਾਲਾ ਸੋਨਾ 88,500 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। 14 ਫਰਵਰੀ ਨੂੰ ਇਹ ਸਥਾਨਕ ਬਾਜ਼ਾਰਾਂ ਵਿੱਚ 1,300 ਰੁਪਏ ਵਧ ਕੇ 89,400 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ। ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ 10,010 ਰੁਪਏ ਜਾਂ 12.6 ਫੀਸਦ ਵਧ ਗਈ ਹੈ। ਪਹਿਲੀ ਜਨਵਰੀ ਨੂੰ ਇਸ ਦੀ ਕੀਮਤ 79,390 ਰੁਪਏ ਪ੍ਰਤੀ 10 ਗ੍ਰਾਮ ਸੀ। ਉਧਰ ਚਾਂਦੀ ਦੀਆਂ ਕੀਮਤ ਵੀ ਅੱਜ 600 ਰੁਪਏ ਵਧ ਕੇ 99,600 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

Related posts

Prophet Controversy : ਪਾਕਿਸਤਾਨ ਤੇ ਹੋਰ ਦੇਸ਼ਾਂ ਨੇ ਜਾਣਬੁੱਝ ਕੇ ਪੈਗੰਬਰ ਵਿਵਾਦ ਦੀ ਅੱਗ ਨੂੰ ਭੜਕਾਇਆ, ਅਜਿਹਾ ਫੈਲਾਇਆ ਭਰਮ

On Punjab

India and Iran Relation : ਈਰਾਨ ’ਚ ਨਿਯਮ ਬਦਲਦੇ ਹੀ ਉੱਠੇ ਸਵਾਲ, ਭਾਰਤ ਦੇ ਲਈ ਕਿਉਂ ਜ਼ਰੂਰੀ ਹੈ ਤਹਿਰਾਨ ਨਾਲ ਦੋਸਤੀ, ਕੀ ਹਨ ਇਸ ਵੱਡੇ ਆਧਾਰ

On Punjab

ਮਾਸਕੋ ਜਹਾਜ਼ ਹਾਦਸੇ ਵਿੱਚ 41 ਲੋਕਾਂ ਦੀ ਮੌਤ

On Punjab