PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੋਨੀਆ ਗਾਂਧੀ ਨੇ ਗਾਜ਼ਾ ਤੇ ਇਰਾਨ ਜੰਗ ਬਾਰੇ ਸਰਕਾਰ ਦੀ ਖਾਮੋਸ਼ੀ ’ਤੇ ਚੁੱਕੇ ਸਵਾਲ

ਨਵੀਂ ਦਿੱਲੀ- ਕਾਂਗਰਸ ਸੰਸਦੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਗਾਜ਼ਾ ਅਤੇ ਇਰਾਨ ਵਿੱਚ ਵਧਦੇ ਤਣਾਅ ’ਤੇ ਭਾਰਤ ਦੀ ਖਾਮੋਸ਼ੀ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਅੰਗਰੇਜ਼ੀ ਅਖ਼ਬਾਰ ‘ਦਿ ਹਿੰਦੂ’ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਉਨ੍ਹਾਂ ਕਿਹਾ ਹੈ ਕਿ ਇਹ ਸਿਰਫ ਆਵਾਜ਼ ਦਾ ਗੁੰਮ ਹੋਣਾ ਨਹੀਂ, ਸਗੋਂ ਸਿਧਾਤਾਂ ਦਾ ਆਤਮ-ਸਮਰਪਣ ਵੀ ਹੈ।

ਇਸ ਲੇਖ ਵਿਚ ਉਨ੍ਹਾਂ ਗਾਜ਼ਾ ਸੰਕਟ ’ਤੇ ਕਾਂਗਰਸ ਪਾਰਟੀ ਦੇ ਲਗਾਤਾਰ ਸਟੈਂਡ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਭਾਰਤ ਦੀ ਆਵਾਜ਼ ਸੁਣਾਉਣ ਵਿੱਚ ਬਹੁਤੀ ਦੇਰ ਨਹੀਂ ਹੋਈ। ਸਰਕਾਰ ਦੀ ਖਾਮੋਸ਼ੀ ਦੇਸ਼ ਦੀ ਰਵਾਇਤੀ, ਨੈਤਿਕ ਅਤੇ ਕੂਟਨੀਤਕ ਸਥਿਤੀ ’ਤੇ ਚਿੰਤਾਜਨਕ ਤਬਦੀਲੀ ਨੂੰ ਦਰਸਾਉਂਦੀ ਹੈ।

ਕਾਂਗਰਸ ਆਗੂ ਨੇ ਸਰਕਾਰ ਨੂੰ ਆਪਣੀ ਆਵਾਜ਼ ਚੁੱਕਣ ਅਤੇ ਗੱਲਬਾਤ ਰਾਹੀਂ ਸ਼ਾਂਤੀ ਲਿਆਉਣ ਲਈ ਬੇਨਤੀ ਕੀਤੀ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਦੇਸ਼ ਲਈ ਜ਼ਿੰਮੇਵਾਰੀ ਵਾਲੀ ਕਾਰਵਾਈ ਕਰਨ ਅਤੇ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਅਜੇ ਬਹੁਤੀ ਦੇਰ ਨਹੀਂ ਹੋਈ ਹੈ।

ਇਸ ਦੌਰਾਨ ਪਾਰਟੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਸੋਨੀਆ ਗਾਂਧੀ ਵੱਲੋਂ ਲਿਖਿਆ ਨੋਟ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ, ਜਿਸ ਵਿੱਚ ਲਿਖਿਆ ਹੈ ਕਿ ਗਾਜ਼ਾ ਵਿੱਚ ਹੋ ਰਹੀ ਤਬਾਹੀ ਅਤੇ ਇਰਾਨ ਵਿੱਚ ਚੱਲ ਰਹੇ ਤਣਾਅ ’ਤੇ ਭਾਰਤ ਦੀ ਖਾਮੋਸ਼ੀ ਸਾਡੇ ਨੈਤਿਕ ਅਤੇ ਕੂਟਨੀਤਿਕ ਸਟੈਂਡ ’ਤੇ ਸਵਾਲ ਖੜ੍ਹੇ ਕਰਦੀ ਹੈ।

Related posts

LIVE Kisan Andolan : ਯੂਪੀ ਗੇਟ ‘ਤੇ ਦਿੱਲੀਓਂ ਆਉਣ ਵਾਲੇ ਹਾਈਵੇਅ ਦੀ ਲੇਨ ਤੋਂ ਹਟੇ ਕਿਸਾਨ

On Punjab

ਪੰਜਾਬ ਦੇ ਸਾਬਕਾ ਡਿਪਟੀ CM ਤੋਂ ਗੈਂਗਸਟਰ ਨੇ ਮੰਗੀ 20 ਲੱਖ ਰੁਪਏ ਦੀ ਫਿਰੌਤੀ, ਜਾਨੋਂ ਮਾਰਨ ਦੀ ਦਿੱਤੀ ਧਮਕੀ

On Punjab

ਭਾਰਤ ਨੇ ਪਾਕਿ ਨਾਲ ਸਾਰੇ ਜਹਾਜ਼ਰਾਨੀ ਤੇ ਡਾਕ ਰਿਸ਼ਤੇ ਵੀ ਤੋੜੇ

On Punjab