PreetNama
ਫਿਲਮ-ਸੰਸਾਰ/Filmy

ਸੋਨਾਕਸ਼ੀ ਸਿਨ੍ਹਾ ਨੇ ਚੱਕਿਆ ਵੱਡਾ ਕਦਮ

ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਮੁੰਬਈ ਪੁਲਿਸ ਨਾਲ ਮਿਲ ਕੇ ਆਨਲਾਈਨ ਅਸ਼ਲੀਲ ਮੈਸੇਜ ਭੇਜਣ, ਬਲਾਤਕਾਰ ਕਰਨ ਵਾਲਿਆਂ ਤੇ ਬਦਸਲੂਕੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਕੰਮ ਕਰੇਗੀ। ਸੋਨਾਕਸ਼ੀ ਸਾਈਬਰ ਬੁਲਿੰਗ ਨੂੰ ਰੋਕਣ ਲਈ ਮੁੰਬਈ ਪੁਲਿਸ ਦੇ ਮੁਹਿੰਮ ਹੈਸ਼ਟੈਗ ‘ਫੁੱਲਸਟਾਪ ਟੂ ਸਾਇਬਰ ਬੁਲਿੰਗ’ ਮੁਹਿੰਮ ਨਾਲ ਜੁੜੀ ਹੈ। ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਨੇ ਸੋਸ਼ਲ ਮੀਡੀਆ ਤੇ ਇੰਟਰਨੈੱਟ ‘ਤੇ ਸਾਈਬਰ ਬੁਲਿੰਗ ਖ਼ਿਲਾਫ਼ ਕੰਪੇਨ ਸ਼ੁਰੂ ਕੀਤੀ ਹੈ।ਮਹਾਰਾਸ਼ਟਰ ਪੁਲਿਸ ਦੇ ਵਿਸ਼ੇਸ਼ ਇੰਸਪੈਕਟਰ ਤੇ ‘ਮਿਸ਼ਨ ਜੋਸ਼’ ਨਾਲ ਹੈਸ਼ਟੈਗ ‘ਫੁੱਲਸਟਾਪ ਟੂ ਸਾਈਬਰ ਬੁਲਿੰਗ’ ਮੁਹਿੰਮ ਵਿੱਚ ਨੇੜਿਓਂ ਕੰਮ ਕਰੇਗੀ। ਉਸ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ। ਸੋਨਾਕਸ਼ੀ ਨੇ ਵੀਡਿਓ ਪੋਸਟ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ।
ਸੋਨਾਕਸ਼ੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ, “ਸਾਈਬਰ ਬੁਲਿੰਗ ਨੂੰ ਰੋਕਣਾ ਮਿਸ਼ਨ ਜੋਸ਼ ਦੀ ਇੱਕ ਪਹਿਲ ਹੈ ਤੇ ਮੈਂ ਇਸ ਨਾਲ ਮਹਾਰਾਸ਼ਟਰ ਪੁਲਿਸ ਦੇ ਵਿਸ਼ੇਸ਼ ਇੰਸਪੈਕਟਰ ਜਨਰਲ ਪ੍ਰਤਾਪ ਦਿਵਾਕਰ ਨਾਲ ਕੰਮ ਕਰਾਂਗੀ। ਸਦਾ ਉਦੇਸ਼ ਜਾਗਰੂਕਤਾ ਫੈਲਾਉਣਾ ਤੇ ਲੋਕਾਂ ਨੂੰ ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ‘ਤੇ ਆਨਲਾਈਨ ਬੁਲਿੰਗ ਤੇ ਟ੍ਰੋਲਿੰਗ ਦੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ।”

Related posts

ਬਿੱਗ ਬੌਸ ਦੇ ਫੈਨਜ਼ ਲਈ ਵੱਡੀ ਖਬਰ, ਸਲਮਾਨ ਦਾ ਸ਼ੋਅ ਹੋਵੇਗਾ ਇੱਕ ਮਹੀਨੇ ਲਈ Extend

On Punjab

Sushant Singh Case: RTI ਨੇ ਮੰਗੀ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਣਕਾਰੀ,CBI ਨੇ ਇਹ ਕਾਰਨ ਦੱਸਦੇ ਹੋਏ ਕੀਤਾ ਇਨਕਾਰ

On Punjab

ਮੁਸ਼ਕਿਲ ਵਿੱਚ ਆਈ ਇਹ ਅਦਾਕਾਰਾ, ਗਹਿਣੇ ਵੇਚ ਕੇ ਕਰ ਰਹੀ ਖਰਚੇ, ਘਰ ਵੇਚਣ ਦੀ ਆਈ ਨੌਬਤ

On Punjab