PreetNama
ਫਿਲਮ-ਸੰਸਾਰ/Filmy

ਸੋਨਮ ਬਾਜਵਾ ਨੇ ਕਰਵਾਇਆ ਬੋਲਡ ਫੋਟੋਸ਼ੂਟ,ਤਸਵੀਰਾਂ ਆਈਆ ਸਾਹਮਣੇ

sonam-bajwa-shares-bikini-photos: ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੂੰ ਆਪਣੀ ਹੌਟ ਲੁੱਕ ਲਈ ਜਾਣਿਆ ਜਾਂਦਾ ਹੈ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਅਜਿਹੀਆਂ ਸ਼ਾਨਦਾਰ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਸਨ ਜੋ ਬਹੁਤ ਵਾਇਰਲ ਹੋਈਆਂ ਸਨ, ਇੱਕ ਵਾਰ ਫਿਰ ਸੋਨਮ ਬਾਜਵਾ ਨੇ ਕੁਝ ਅਜਿਹੀਆਂ ਫੋਟੋ ਸ਼ੇਅਰ ਕੀਤੀਆਂ ਹਨ ਜੋ ਲਗਾਤਾਰ ਵਾਇਰਲ ਹੋ ਰਹੀਆਂ ਹਨ।

ਜੇ ਗੱਲ ਕਰੀਏ ਇਸ ਫੋਟੋਸ਼ੂਟ ਦੀ ਤਾਂ ਉਹਨਾਂ ਨੇ ਵ੍ਹਾਈਟ ਰੰਗ ਦੀ ਬਿਕਨੀ ਪਾਈ ਹੋਈ ਹੈ ਤੇ ਉਹ ਇਸ ਆਉਟ ਫਿੱਟ ਦੇ ਨਾਲ ਕਹਿਰ ਢਾਅ ਰਹੇ ਹਨ ਉਹਨਾਂ ਦੀਆ ਇਸ ਤਸਵੀਰਾਂ ਨੂੰ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਹਨਾਂ ਦੀਆ ਤਸਵੀਰਾਂ ਨੂੰ ਅਜੇ ਤੱਕ ਦੋ ਲੱਖ ਤੋਂ ਵੱਧ ਲਾਇਕਸ ਮਿਲ ਚੁੱਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਕਮੈਂਟਸ ਆ ਚੁੱਕੇ ਹਨ। ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਸੋਨਮ ਬਾਜਵਾ ਦੇ ਹਿੱਸੇ ਜਿੰਨੀਆਂ ਵੀ ਫ਼ਿਲਮਾਂ ਆਈਆਂ ਹਨ, ਸਭ ਫਿਲਮਾਂ ਕਾਫੀ ਫ਼ਿਲਮਾਂ ਹੋਈਆਂ ਹਨ।

ਉਹਨਾਂ ਦੀ ਇਸ ਵੇਲੇ ਪੂਰੀ ਡਿਮਾਂਡ ਹੈ। ਅਦਾਕਾਰ, ਗਾਇਕ ਤੇ ਡਾਇਰੈਕਟਰ ਗਿੱਪੀ ਗਰੇਵਾਲ ਅਤੇ ਗਾਇਕ ਜੈਜ਼ੀ ਬੀ ਦੀ ਫ਼ਿਲਮ ‘ਬੈਸਟ ਆਫ਼ ਲੱਕ’ ਵਿੱਚ ਪਹਿਲੀ ਵਾਰ ਨਜ਼ਰ ਆਈ ਸੋਨਮ ਨੂੰ ਪਹਿਚਾਣ ਦਿਲਜੀਤ ਦੁਸਾਂਝ ਦੀ ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਪੰਜਾਬ 1984’ ਤੋਂ ਮਿਲੀ ਸੀ। ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਆਪਣੀ ਅਦਾਕਾਰੀ ਅਤੇ ਲੁੱਕ ਦੇ ਵਿੱਚ ਹੈਰਾਨੀ ਜਨਕ ਤਬਦੀਲੀ ਲਿਆਂਦੀ। ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਫ਼ਿਲਮ ਤੋਂ ਬਾਅਦ ਸੋਨਮ ਨੇ ਆਪਣੀ ਲੁੱਕ ਨੂੰ ਹੋਰ ਖੂਬਸੂਰਤ ਬਣਾਉਣ ਲਈ ਪਲਾਸਟਿਕ ਸਰਜ਼ਰੀ ਦਾ ਵੀ ਸਹਾਰਾ ਲਿਆ ਸੀ।

ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਸੋਨਮ ਨੇ

ਆਪ ਨੂੰ ‘ਗੁੱਡੀਆਂ ਪਟੌਲੇ’ ਫਿਲਮ ਜ਼ਰੀਏ ਕਾਬਲ ਹੀਰੋਇਨ ਵਜੋਂ ਸਾਬਿਤ ਕੀਤਾ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਸਾਲ 2013 ‘ਚ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੀ ਅਤੇ ਮੂਲ ਰੂਪ ‘ਚ ਉਤਰਾਖੰਡ ਦੀ ਨਿਵਾਸੀ ਸੋਨਮ ਬਾਜਵਾ ਦਾ ਅਸਲ ਨਾਂਅ ਸੋਨਮਪ੍ਰੀਤ ਕੌਰ ਬਾਜਵਾ ਹੈ। ਦਰਜਨ ਦੇ ਕਰੀਬ ਫ਼ਿਲਮਾਂ ‘ਚ ਕੰਮ ਕਰ ਚੁੱਕੀ ਸੋਨਮ ਗਲੈਮਰ ਜਗਤ ਦਾ ਹਿੱਸਾ ਬਣਨ ਤੋਂ ਪਹਿਲਾਂ ਏਅਰ ਹੋਸਟਸ ਵਜੋਂ ਕੰਮ ਕਰ ਚੁੱਕੀ ਹੈ। ਉਹਨਾਂ ਨੇ ਅਦਾਕਾਰਾ ਵਜੋਂ ਆਪਣੀ ਸ਼ੁਰੂਆਤ ਸਾਲ 2012 ‘ਚ ਮੁੰਬਈ ਤੋਂ ਕੀਤੀ ਸੀ।

Related posts

ਫ਼ਿਲਮ ਲਾਲ ਸਿੰਘ ਚੱਢਾ ਤੋਂ ਆਮਿਰ ਦਾ ਨਵਾਂ ਲੁੱਕ ਵਾਇਰਲ

On Punjab

20ਵੀਂ ਸਦੀ ਦੀ ਸਭ ਤੋਂ ਮਹਿੰਗੀ ਬੁੱਕ Harry Potter and the Philosopher’s Stone, 3.5 ਕਰੋੜ ਤੋਂ ਜ਼ਿਆਦਾ ‘ਚ ਵਿਕਿਆ ਪਹਿਲਾ ਐਡੀਸ਼ਨ

On Punjab

Raju Srivastav Postmortem : ਆਖ਼ਰ ਕਿਉਂ ਕਰਨਾ ਪਿਆ ਰਾਜੂ ਸ਼੍ਰੀਵਾਸਤਵ ਦਾ ਪੋਸਟਮਾਰਟਮ ? ਰਿਪੋਰਟ ‘ਚ ਸਾਹਮਣੇ ਆਈ ਇਹ ਸੱਚਾਈ

On Punjab