PreetNama
ਫਿਲਮ-ਸੰਸਾਰ/Filmy

ਸੋਨਮ ਨੇ ਕੀਤੇ ਬੱਪਾ ਦੇ ਦਰਸ਼ਨ, ਪੂਜਾ ਤੋਂ ਬਾਅਦ ਮੰਗੀ ਦੁਆ,

ਦੇਸ਼ਭਰ ‘ਚ ਇਨ੍ਹਾਂ ਦਿਨੀ ਗਣੇਸ਼ ਚਤੁਰਥੀ ਦੀ ਧੁਮ ਹੈ। ਅਜਿਹੇ ‘ਚ ਬਾਲੀਵੁੱਡ ਐਕਟਰਸ ਸੋਨਮ ਕਪੂਰ ਬੱਪਾ ਦੇ ਦਰਸ਼ਨ ਕਰਨ ਮੁੰਬਈ ਦੇ ਅੰਧੇਰੀਚਾ ਰਾਜਾ ਦੇ ਦਰਬਾਰ ਪਹੁੰਚੀ।ਇਸ ਦੌਰਾਨ ਸੋਨਮ ਕਪੂਰ ਨੇ ਲਾਲ ਅਤੇ ਗੋਲਡਨ ਕਲਰ ਦਾ ਸੂਟ ਪਾਇਆ ਸੀ। ਉਸ ਦਾ ਟ੍ਰੈਡਿਸ਼ਨਲ ਅੰਦਾਜ਼ ਬੇਹੱਦ ਖੂਬਸੂਰਤ ਲੱਗ ਰਿਹਾ ਸੀ।ਸੋਨਮ ਕਪੂਰ ਨੇ ਇਸ ਪੂਜਾ ਦੇ ਲਈ ਫੈਸ਼ਨ ਡਿਜ਼ਾਇਨਰ ਮਸਾਬਾ ਦਾ ਖੂਬਸੂਰਤ ਆਉਟਫਿਟ ਪਾਇਆ ਸੀ।ਤਸਵੀਰਾਂ ‘ਚ ਤੁਸੀ ਵੇਖ ਸਕਦੇ ਹੋ ਕਿ ਸੋਨਮ ਨੇ ਪੂਜਾ ਤੋਂ ਬਾਅਦ ਗਣਪਤੀ ਦੇ ਵਹਾਨ ਚੂਹੇ ਦੇ ਕੰਨ ‘ਚ ਬੋਲ ਕੇ ਆਪਣੀ ਮੰਨਤ ਮੰਗੀਸੋਨਮ ਕਪੂਰ ਦੀ ਅਪਕਮਿੰਗ ਫ਼ਿਲਮ ‘ਦ ਜੋਯਾ ਫੇਕਟਰ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਜਿਸ ਦਾ ਪਹਿਲਾ ਗਾਣਾ ‘ਲੱਕੀ ਚਾਰਮ’ ਅਤੇ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ।

ਇਸ ਫ਼ਿਲਮ ‘ਚ ਉਸ ਦੇ ਨਾਲ ਸਾਉਥ ਸਟਾਰ ਸਲਮਾਨ ਦੁਲਕਰ ਨਜ਼ਰ ਆਉਣਗੇ। ਫ਼ਿਲਮ ‘ਚ ਸੋਨਮ ਦੇ ਲਵਰ ਦਾ ਰੋਲ ਸਲਮਾਨ ਪਲੇਅ ਕਰ ਰਹੇ ਹਨ ਅਤੇ ਉਹ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦਾ ਰੋਲ ਵੀ ਕਰ ਰਹੇ ਹਨ।ਇਸ ਦੇ ਨਾਲ ਫ਼ਿਲਮ ‘ਚ ਪਹਿਲੀ ਵਾਰ ਸੋਨਮ ਆਪਣੇ ਚਾਚਾ ਸੰਜੇ ਕਪੂਰ ਨਾਲ ਸਕਰੀਨ ‘ਤੇ ਨਜ਼ਰ ਆਵੇਗੀ। ਸੋਨਮ ਅਕਸਰ ਫੈਸ਼ਨ ਸਟੇਟਮੈਂਟ ਨੂੰ ਲੈ ਕੇ ਲਾਈਮਲਾਈਟ ‘ਚ ਰਹਿੰਦੀ ਹੈ।

Related posts

Adipurush: ਹਨੂੰਮਾਨ ਜਯੰਤੀ ‘ਤੇ ਫ਼ਿਲਮ ‘ਆਦਿਪੁਰਸ਼’ ਦਾ ਨਵਾਂ ਪੋਸਟਰ ਹੋਇਆ ਰਿਲੀਜ਼

On Punjab

SHOCKING! ਅਦਾਕਾਰ ਤੇ Bigg Boss Winner ਰਹੇ Siddharth Shukla ਦੀ ਹਾਰਟ ਅਟੈਕ ਨਾਲ ਮੌਤ

On Punjab

Anupamaa : ਅਚਾਨਕ ਅਨੁਜ ਕਪੜਿਆ ਦੇ ਨਿਊਜ਼ ਪੇਪਰ ’ਚ ਲੱਗੀ ਅੱਗ, ਵੀਡੀਓ ਦੇਖ ਫੈਨਜ਼ ਦੇ ਖੜ੍ਹੇ ਹੋਏ ਰੌਂਗਟੇ

On Punjab