PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸੈਫ਼ ’ਤੇ ਹਮਲਾ ਕਰਨ ਵਾਲੇ ਦਾ ਰਿਮਾਂਡ 29 ਤੱਕ ਵਧਿਆ

ਮੁੰਬਈ: ਇਥੋਂ ਦੀ ਅਦਾਲਤ ਨੇ ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਹਮਲਾ ਕਰਨ ਵਾਲੇ ਬੰਗਲਾਦੇਸ਼ੀ ਸ਼ਰੀਫ਼ਉਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹਿਲਾ ਅਮੀਨ ਫ਼ਕੀਰ (30) ਦਾ ਪੁਲੀਸ ਰਿਮਾਂਡ 29 ਜਨਵਰੀ ਤੱਕ ਵਧਾ ਦਿੱਤਾ ਹੈ। ਰਿਮਾਂਡ ਖ਼ਤਮ ਹੋਣ ਮਗਰੋਂ ਮੁਲਜ਼ਮ ਨੂੰ ਬਾਂਦਰਾ ’ਚ ਮੈਜਿਸਟਰੇਟ ਅਦਾਲਤ ਅੱਗੇ ਪੇਸ਼ ਕੀਤਾ ਗਿਆ ਸੀ। ਪੁਲੀਸ ਨੇ ਕੇਸ ਨਾਲ ਜੁੜੇ ਅਹਿਮ ਪੱਖਾਂ ਦੀ ਹੋਰ ਜਾਂਚ ਲਈ ਉਸ ਦਾ ਸੱਤ ਹੋਰ ਦਿਨਾਂ ਦਾ ਰਿਮਾਂਡ ਮੰਗਿਆ ਸੀ। ਪੁਲੀਸ ਮੁਤਾਬਕ ਬੰਗਲਾਦੇਸ਼ੀ ਨੇ ਪਿਛਲੇ ਸਾਲ ਭਾਰਤ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਮਗਰੋਂ ਆਪਣਾ ਨਾਮ ਬਦਲ ਕੇ ਵਿਜੇ ਦਾਸ ਰੱਖ ਲਿਆ ਸੀ।

Related posts

ਅਗਲੇ ਮਹੀਨੇ ਸਾਹਮਣੇ ਆਏਗਾ ਟਰੰਪ ਦਾ ‘ਟਰੁੱਥ ਸੋਸ਼ਲ’

On Punjab

ਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀ

On Punjab

UAE ਨਹੀਂ ਜਾ ਸਕਣਗੇ 12 ਮੁਲਕਾਂ ਦੇ ਨਾਗਰਿਕ, ਭਾਰਤ ਸੂਚੀ ‘ਚੋਂ ਬਾਹਰ

On Punjab