30.13 F
New York, US
February 4, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੈਣੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗਿਆ

ਚੰਡੀਗਡ਼੍ਹ- ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਕਾਂਗਰਸ ਵੱਲੋਂ ਪੇਸ਼ ਕੀਤੇ ਬੇਭਰੋਸਗੀ ਮਤੇ ’ਤੇ ਸੱਤਾਧਾਰੀ ਧਿਰ ਭਾਜਪਾ ਅਤੇ ਵਿਰੋਧੀ ਧਿਰ ਵਿਚਕਾਰ ਖੂਬ ਹੰਗਾਮਾ ਹੋਇਆ। ਕਾਂਗਰਸੀ ਵਿਧਾਇਕਾਂ ਨੇ ਸਰਕਾਰ ਨੂੰ ਕਿਸਾਨੀ, ਸਿੱਖਿਆ, ਭ੍ਰਿਸ਼ਟਾਚਾਰ, ਸਿਹਤ ਤੇ ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਘੇਰਿਆ। ਭਾਜਪਾ ਕੋਲ ਵਾਧੂ ਵੋਟਾਂ ਹੋਣ ਕਰਕੇ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗ ਗਿਆ। ਵੋਟਿੰਗ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸਦਨ ’ਚੋਂ ਉੱਠ ਕੇ ਚਲੇ ਗਏ।

ਕਾਂਗਰਸੀ ਵਿਧਾਇਕ ਰਘੁਵੀਰ ਕਾਦੀਆਨ ਨੇ ਕਿਹਾ ਕਿ ਲੋਕਾਂ ਦਾ ਸਰਕਾਰ ਤੋਂ ਭਰੋਸਾ ਉੱਠ ਚੁੱਕਾ ਹੈ। ਵਾਈਸ ਚਾਂਸਲਰ ਤੱਕ ਪਰਚੀ-ਖਰਚੀ ਨਾਲ ਲੱਗ ਰਹੇ ਹਨ। ਕਾਂਗਰਸੀ ਵਿਧਾਇਕ ਅਸ਼ੋਕ ਅਰੋੜਾ ਨੇ ਝੋਨਾ ਘੁਟਾਲੇ ਦਾ ਮੁੱਦਾ ਚੁੱਕਿਆ ਤੇ ਉਸ ਦੀ ਅਦਾਲਤੀ ਜਾਂ ਸੀ ਬੀ ਆਈ ਤੋਂ ਜਾਂਚ ਮੰਗੀ। ਇਨੈਲੋ ਵਿਧਾਇਕ ਅਰਜੁਨ ਚੌਟਾਲਾ ਨੇ ਕਿਹਾ ਕਿ ਉਹ ਨਾ ਕਾਂਗਰਸ ਤੇ ਨਾ ਹੀ ਭਾਜਪਾ ਨਾਲ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਛਲੇ 11 ਸਾਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਰਿਆਣਾ ਦੇ ਦਿਹਾਤੀ ਖੇਤਰ ਵਿੱਚ ਬੇਰੁਜ਼ਗਾਰੀ ਉੱਤਰੀ ਭਾਰਤ ਦੇ ਹੋਰ ਸੂਬਿਆਂ ਨਾਲੋਂ ਘੱਟ ਹੈ। ਹਰਿਆਣਾ ਦਾ ਵਿਕਾਸ ਭਾਜਪਾ ਸਰਕਾਰ ਨੇ ਹੀ ਕੀਤਾ ਹੈ। ਵਿਧਾਨ ਸਭਾ ਦੇ ਇਜਲਾਸ ਦੇ ਦੂਜੇ ਦਿਨ 8 ਮਤੇ ਪਾਸ ਕੀਤੇ ਗਏ ਹਨ।

‘ਵੰਦੇ ਮਾਤਰਮ’ ’ਤੇ ਚਰਚਾ ਦੌਰਾਨ ਹੰਗਾਮਾ- ਵਿਧਾਨ ਸਭਾ ਵਿੱਚ ਭਾਜਪਾ ਵਿਧਾਇਕ ਵੱਲੋਂ ਕੌਮੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਚਰਚਾ ਲਈ ਮਤਾ ਪੇਸ਼ ਕੀਤਾ, ਜਿਸ ਨੂੰ ਵਿਧਾਨ ਸਭਾ ਸਪੀਕਰ ਨੇ ਮਨਜ਼ੂਰ ਕੀਤਾ। ਕੈਬਨਿਟ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਅਤੇ ਵੰਦੇ ਮਾਤਰਮ ਗੀਤ ਨੂੰ ਤੋੜਨ ਦਾ ਕੰਮ ਕੀਤਾ ਹੈ, ਜਿਸ ਦਾ ਕਾਂਗਰਸੀਆਂ ਨੇ ਵਿਰੋਧ ਕੀਤਾ। ਮੁੱਖ ਮੰਤਰੀ ਨਾਇਬ ਸੈਣੀ ਨੇ ਚਰਚਾ ਦੌਰਾਨ ਕਾਂਗਰਸ ਦੀ ਘੇਰਾਬੰਦੀ ਕੀਤੀ, ਜਿਸ ਖ਼ਿਲਾਫ਼ ਕਾਂਗਰਸੀ ਵਿਧਾਇਕਾਂ ਨੇ ਮੁਜ਼ਾਹਰਾ ਕੀਤਾ। ਹੰਗਾਮਾ ਵਧਣ ’ਤੇ ਸਪੀਕਰ ਨੇ 9 ਵਿਧਾਇਕਾਂ ਨੂੰ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ। ਇਸ ਮਗਰੋਂ ਕਾਂਗਰਸੀ ਵਿਧਾਇਕ ਨੇ ਵਾਕਆਊਟ ਕਰ ਦਿੱਤਾ।

Related posts

ਰਾਜ ਸਭਾ ਤੋਂ ਸਸਪੈਂਡ ਕੀਤੇ ਰਾਘਵ ਚੱਡਾ ਦਾ ਵੱਡਾ ਬਿਆਨ ,ਦੱਸਿਆ – ਕਿਉਂ ਕੀਤਾ ਮੈਨੂੰ ਰਾਜ ਸਭਾ ਤੋਂ ਸਸਪੈਂਡ

On Punjab

ਕਾਂਗਰਸ ਹਾਈ ਕਮਾਂਡ ਵੱਲੋਂ ਚੋਣ ਕਮੇਟੀਆਂ ਦਾ ਐਲਾਨ, ਜਾਖੜ, ਸੋਨੀ ਤੇ ਬਾਜਵਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਪੜ੍ਹੋ

On Punjab

ਟੁੱਟਣ ਕੰਢੇ ਆ ਖੜ੍ਹਦੇ ਝੂਠੀ ਬੁਨਿਆਦ ਤੇ ਬਣੇ ‘ਪਵਿੱਤਰ’ ਰਿਸ਼ਤੇ…

Pritpal Kaur