67.37 F
New York, US
September 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਓਟੀਟੀ ਪਲੇਟਫਾਰਮ Chaupal ਦਾ ਬਦਲਿਆ ਰੂਪ

ਚੰਡੀਗੜ੍ਹ- ਓਟੀਟੀ ਪਲੇਟਫਾਰਮ ਚੌਪਾਲ ਦੀ ਦਿੱਖ ਬਦਲ ਗਈ ਹੈ। ਇਸ ਦਾ ਨਵਾਂ ਬਰਾਂਡ ਲੋਗੋ ਤੇ ਬਰਾਂਡ ਕਲਰ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦੇਣ ਲਈ ਇਕ ਸਮਾਗਮ ਚੰਡੀਗੜ੍ਹ ਵਿਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ।ਇਸ ਮੌਕੇ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ, ਐਮੀ ਵਿਰਕ, ਸਤਿੰਦਰ ਸਰਤਾਜ, ਨੀਰੂ ਬਾਜਵਾ, ਤਰਸੇਮ ਜੱਸੜ, ਨਿਮਰਤ ਖਹਿਰਾ, ਜੱਸੀ ਗਿੱਲ, ਬੀ ਪਰਾਕ, ਬਿੰਨੂ ਢਿੱਲੋਂ, ਗੁੱਗੂ ਗਿੱਲ, ਬੱਬਲ ਰਾਏ, ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ ਅਤੇ ਗੁਰਨਾਮ ਭੁੱਲਰ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਸਮਾਗਮ ਵਿੱਚ ਹਰਿਆਣਵੀ ਫਿਲਮ ਇੰਡਸਟਰੀ ਦੇ ਗੁਲਜ਼ਾਰ, ਐੱਮ ਸੀ ਸਕੁਏਅਰ, ਹਰੀਓਮ ਕੌਸ਼ਿਕ ਅਤੇ ਗੋਵਿੰਦ ਯਾਦਵ ਵੀ ਸ਼ਾਮਲ ਹੋਏ।

ਸਮਾਗਮ ਦੀ ਮੇਜ਼ਬਾਨੀ ਅਦਾਕਾਰਾ ਈਸ਼ਾ ਮਾਲਵੀਆ ਨੇ ਕੀਤੀ ਜਦਕਿ ਕਾਮੇਡੀਅਨ ਕੌਮਿਕ ਸਿੰਘ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸਮਾਗਮ ਵਿੱਚ ਪੰਜਾਬੀ ਸਭਿਆਚਾਰ ਅਤੇ ਸੰਗੀਤ ਵਿੱਚ ਯੋਗਦਾਨ ਪਾਉਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਰਾਜਵੀਰ ਜਵੰਦਾ, ਜਸਵਿੰਦਰ ਭੱਲਾ ਅਤੇ ਸੰਗੀਤਕਾਰ ਚਰਨਜੀਤ ਆਹੂਜਾ ਦੀ ਵਿਰਾਸਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਚੌਪਾਲ ਨੇ ਆਪਣੇ ਨਵੇਂ ਬ੍ਰਾਂਡ ਲੋਗੋ ਅਤੇ ਅਪਡੇਟ ਕੀਤੇ ਬ੍ਰਾਂਡ ਰੰਗ ਦਾ ਐਲਾਨ ਕੀਤਾ।

ਚੌਪਾਲ ਦੇ ਸਰਪ੍ਰਸਤ ਸੰਦੀਪ ਬਾਂਸਲ ਨੇ ਕਿਹਾ, “ਸਾਡੀਆਂ ਖੇਤਰੀ ਕਹਾਣੀਆਂ ਲੰਬੇ ਸਮੇਂ ਤੋਂ ਲੋਕਾਂ ਦੇ ਦਿਲਾਂ ਨਾਲ ਜੁੜੀਆਂ ਹੋਈਆਂ ਹਨ। ‘ਚੌਪਾਲ’ ਦਾ ਹਮੇਸ਼ਾ ਇਹੀ ਮਕਸਦ ਰਿਹਾ ਹੈ ਕਿ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਫ਼ਿਲਮਾਂ ਦੇ ਕਲਾਕਾਰਾਂ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਜਾਵੇ। ਅੱਜ ਜੋ ਅਸੀਂ ਦੇਖ ਰਹੇ ਹਾਂ, ਇਹ ਸਿਰਫ਼ ਇੱਕ ਬਦਲਾਅ ਨਹੀਂ ਸਗੋਂ ਇੱਕ ਵੱਡੀ ਲਹਿਰ ਹੈ, ਜਿੱਥੇ ਸਾਡਾ ਖੇਤਰੀ ਕੰਮ ਹੁਣ ਦੁਨੀਆ ਭਰ ਵਿੱਚ ਮੁੱਖ ਧਾਰਾ ਬਣ ਚੁੱਕਾ ਹੈ।” ਚੌਪਾਲ ਦੇ ਬੁਲਾਰਿਆਂ ਅਨੁਸਾਰ ਇਹ ਪਲੇਟਫਾਰਮ ਭਾਸ਼ਾ, ਸਭਿਆਚਾਰ ਅਤੇ ਸੱਚਾਈ ਨੂੰ ਪਹਿਲ ਦੇਣ ਲਈ ਬਣਾਇਆ ਗਿਆ ਸੀ। ਕਲਾਕਾਰਾਂ ਅਤੇ ਨਿਰਮਾਤਾਵਾਂ ਦੀ ਇਸ ਸਾਂਝੀ ਹਾਜ਼ਰੀ ਨੇ ਸਾਬਤ ਕਰ ਦਿੱਤਾ ਕਿ ਖੇਤਰੀ ਮਨੋਰੰਜਨ ਦਾ ਭਵਿੱਖ ਬਹੁਤ ਵਧੀਆ ਹੈ।

Related posts

ਗੈਂਗਰੇਪ ਮਗਰੋਂ ਵੀਡੀਓ ਵਾਇਰਲ ਕਰਨ ‘ਤੇ ਸਰਕਾਰ ਦਾ ਵੱਡਾ ਐਕਸ਼ਨ, ਐਸਪੀ ਨੂੰ ਹਟਾਇਆ

On Punjab

Ukraine Crisis :ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੀ ਹੱਤਿਆ ਦੀ ਸਾਜ਼ਿਸ਼, ਸੁਰੱਖਿਆ ਕਾਰਨ ਗੂਗਲ ਮੈਪਸ ਸੇਵਾਵਾਂ ਬੰਦ

On Punjab

ਨਹਿਰੂ ਲੋਕਾਂ ਦੇ ਪੈਸੇ ਨਾਲ ਬਣਾਉਣਾ ਚਾਹੁੰਦੇ ਸਨ ਬਾਬਰੀ ਮਸਜਿਦ ; ਸਰਦਾਰ ਪਟੇਲ ਨੇ ਯੋਜਨਾ ਕੀਤੀ ਨਾਕਾਮ

On Punjab