27.27 F
New York, US
December 16, 2025
PreetNama
ਖਬਰਾਂ/News

ਸੈਂਸੈਕਸ ਵਿੱਚ 1,390 ਅੰਕਾਂ ਦੀ ਵੱਡੀ ਗਿਰਾਵਟ

ਮੁੰਬਈ- ਆਈਟੀ ਅਤੇ ਪ੍ਰਾਈਵੇਟ ਬੈਂਕ ਸ਼ੇਅਰਾਂ ਵਿਚ ਵਿਕਰੀ ਕਾਰਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਵੱਡੀ ਗਿਰਾਵਟ ਸਾਹਮਣੇ ਆਈ। ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਘਾਟੇ ਦੇ ਨੋਟ ’ਤੇ ਕਰਦੇ ਹੋਏ 30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,390.41 ਅੰਕ ਜਾਂ 1.80 ਪ੍ਰਤੀਸ਼ਤ ਡਿੱਗ ਕੇ 76,024.51 ’ਤੇ ਬੰਦ ਹੋਇਆ ਕਿਉਂਕਿ ਇਸਦੇ 28 ਸ਼ੇਅਰ ਹੇਠਾਂ ਬੰਦ ਹੋਏ ਅਤੇ ਸਿਰਫ ਦੋ ਹੀ ਵਧੇ। ਦਿਨ ਦੌਰਾਨ ਸੂਚਕ 1,502.74 ਅੰਕ ਜਾਂ 1.94 ਪ੍ਰਤੀਸ਼ਤ ਡਿੱਗ ਕੇ 75,912.18 ‘ਤੇ ਆ ਗਿਆ ਸੀ। ਉਧਰ ਐੱਨਐੱਸਈ ਨਿਫਟੀ 353.65 ਅੰਕ ਜਾਂ 1.50 ਪ੍ਰਤੀਸ਼ਤ ਡਿੱਗ ਕੇ 23,165.70 ’ਤੇ ਆ ਗਿਆ।

ਸੈਂਸੈਕਸ ਪੈਕ ਤੋਂ ਐੱਚਸੀਐਲ ਟੈੱਕ, ਬਜਾਜ ਫਿਨਸਰਵ, ਐੱਚਡੀਐੱਫਸੀ ਬੈਂਕ, ਬਜਾਜ ਫਾਈਨੈਂਸ, ਇਨਫੋਸਿਸ, ਟਾਈਟਨ, ਆਈਸੀਆਈਸੀਆਈ ਬੈਂਕ, ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਲਾਰਸਨ ਐਂਡ ਟੂਬਰੋ, ਟੈਕ ਮਹਿੰਦਰਾ ਅਤੇ ਐੱਨਟੀਪੀਸੀ ਸਭ ਤੋਂ ਵੱਧ ਪਛੜ ਗਏ। ਲਾਭ ਲੈਣ ਵਾਲਿਆਂ ਵਿੱਚ ਇੰਡਸਇੰਡ ਬੈਂਕ 5 ਪ੍ਰਤੀਸ਼ਤ ਤੋਂ ਵੱਧ ਵਧਿਆ।

Related posts

ਕਈ ਕਤਲਾਂ ਦੇ ਦੋਸ਼ੀ ਨੂੰ 25 ਸਾਲ ਬਾਅਦ ਮਿਲੀ ਭਿਆਨਕ ਸਜ਼ਾ, ਇਹ ਟੀਕਾ ਲਗਾ ਕੇ ਦਿੱਤੀ ਜਾਵੇਗੀ ਮੌਤ

On Punjab

1 ਦਸੰਬਰ ਤੋਂ OTP ਪ੍ਰਾਪਤ ਕਰਨ ‘ਚ ਹੋ ਸਕਦੀ ਦੇਰੀ, ਜਾਣੋ ਇਸ ਨੂੰ ਮਹੱਤਵਪੂਰਨ ਕਿਉਂ ਮੰਨਦੈ ਟਰਾਈ

On Punjab

ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਮੁੜ ਯਮੁਨਾ ਵਿਚ ਜ਼ਹਿਰ ਦੇ ਦੋਸ਼ਾਂ ਬਾਰੇ ਤੱਥ ਪੇਸ਼ ਕਰਨ ਲਈ ਕਿਹਾ

On Punjab