72.61 F
New York, US
June 18, 2026
PreetNama
ਸਿਹਤ/Health

ਸੁੰਘਣ ਸ਼ਕਤੀ ਖ਼ਤਮ ਹੋਣੀ ਕੋਰੋਨਾ ਹੋਣ ਦਾ ਸਭ ਤੋਂ ਸਟੀਕ ਲੱਛਣ

ਜੇ ਤੁਹਾਨੂੰ ਕਿਸੇ ਚੀਜ਼ ਦੀ ਮਹਿਕ ਨਹੀਂ ਆ ਰਹੀ ਹੈ ਅਰਥਾਤ ਸੁੰਘਣ ਸ਼ਕਤੀ ਖ਼ਤਮ ਹੋ ਗਈ ਹੈ ਤਾਂ ਸਮਝ ਲਓ ਕਿ ਤੁਸੀਂ ਕੋਰੋਨਾ ਇਨਫੈਕਸ਼ਨ ਦੇ ਸ਼ਿਕਾਰ ਹੋ ਗਏ ਹੋ। ਨਵੀਂ ਖੋਜ ‘ਚ ਇਹ ਸਾਹਮਣੇ ਆਇਆ ਕਿ ਸੁੰਘਣ ਸ਼ਕਤੀ ਖਤਮ ਹੋਣੀ ਕੋਰੋਨਾ ਮਹਾਮਾਰੀ ਤੋਂ ਇਨਫੈਕਟਿਡ ਹੋਣ ਦਾ ਸ਼ਾਇਦ ਸਭ ਤੋਂ ਸਟੀਕ ਲੱਛਣ ਹੈ।

ਕੈਮੀਕਲ ਸੈਂਸ ਨਾਂ ਦੇ ਰਸਾਲੇ ‘ਚ ਪ੍ਰਕਾਸ਼ਿਤ ਦੋ ਕੌਮਾਂਤਰੀ ਖੋਜ ਨਤੀਜਿਆਂ ਮੁਤਾਬਕ ਕੋਰੋਨਾ ਤੋਂ ਇਨਫੈਕਟਿਡ ਹੋਣ ਦਾ ਸਭ ਤੋਂ ਸਟੀਕ ਲੱਛਣ ਹੈ ਕਿ ਮਰੀਜ਼ ਦੀ ਸੁੰਘਣ ਸ਼ਕਤੀ ਖਤਮ ਹੋਣ ਜਾਂਦੀ ਹੈ। ਇਹ ਸਥਿਤੀ ਲੰਬੇ ਸਮੇਂ ਤਕ ਬਣੀ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਕਿਸੇ ਚੀਜ਼ ਦੀ ਮਹਿਕ ਬਾਰੇ ਕੁਝ ਨਹੀਂ ਪਤਾ ਲੱਗਦਾ।

ਅਧਿਐਨ ਲਈ ਖੋਜੀਆਂ ਨੇ 23 ਦੇਸ਼ਾਂ ਦੇ 4,500 ਕੋਰੋਨਾ ਮਰੀਜ਼ਾਂ ਤੋਂ ਸਵਾਲ ਪੁੱਛੇ ਸਨ। ਇਸ ‘ਚ ਪਾਇਆ ਗਿਆ ਕਿ 0-100 ਦੇ ਪੈਮਾਨੇ ‘ਤੇ ਮਹਿਕ ਦਾ ਅੌਸਤ ਨੁਕਸਾਨ 79.7 ਸੀ, ਜੋ ਇਕ ਵੱਡੇ ਸੰਵੇਦੀ ਨੁਕਸਾਨ ਨੂੰ ਦਰਸਾਉਂਦਾ ਹੈ।

ਡੈੱਨਮਾਰਕ ਦੀ ਆਰਹਸ ਯੂਨੀਵਰਸਿਟੀ ਦੇ ਅਲੈਕਜ਼ੈਂਡਰ ਵੀਕ ਫਜਲਸਟੈਡ ਕਹਿੰਦੇ ਹਨ, ‘ਇਹ ਦਿਖਾਉਂਦਾ ਹੈ ਕਿ ਮਹਿਕ ਦੇ ਨੁਕਸਾਨ ਬਾਰੇ ਪਤਾ ਹੋਣਾ ਕਿੰਨਾ ਅਹਿਮ ਹੈ, ਕਿਉਂਕਿ ਇਹ ਬਿਮਾਰੀ ਦਾ ਇਕਲੌਤਾ ਲੱਛਣ ਹੋ ਸਕਦਾ ਹੈ।’ਖੋਜ ਦੌਰਾਨ ਪਾਇਆ ਗਿਆ ਕਿ ਜ਼ਿਆਦਾਤਰ ਲੋਕਾਂ ਨੂੰ ਮਹਿਕ ਦੇ ਨੁਕਸਾਨ ਦੀ ਸਮੱਸਿਆ 40 ਦਿਨਾਂ ਤਕ ਬਣੀ ਰਹੀ। ਉਨ੍ਹਾਂ ਨੇ ਕਿਹਾ ਕਿ ਦੂਜੀ ਵਾਇਰਲ ਬਿਮਾਰੀ ਦੀ ਤੁਲਨਾ ‘ਚ ਕੋਰੋਨਾ ਤੋਂ ਇਨਫੈਕਿਟਡ ਮਰੀਜ਼ਾਂ ਦੀ ਪਰੇਸ਼ਾਨੀ ਲੰਬੇ ਸਮੇਂ ਤਕ ਬਣੀ ਰਹੀ।

ਖੋਜਾਰਥੀਆਂ ਨੇ ਇਹ ਵੀ ਪਾਇਆ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਸੁਆਦ ਦਾ ਨੁਕਸਾਨ ਹੋਇਆ। ਇਸ ਤਰ੍ਹਾਂ ਮਹਿਕ ਦੇ ਨੁਕਸਾਨ ਕਰ ਕੇ ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਕੀ ਖਾਈਏ ਤੇ ਕੀ ਨਾ ਤੇ ਸੁਆਦ ਦੇ ਜਾਣ ਨਾਲ ਕੀ ਖਾ ਰਹੇ ਹਨ, ਇਸ ਦਾ ਕੁਝ ਨਹੀਂ ਪਤਾ ਲੱਗਦਾ ਸੀ। ਇਸ ਤੋਂ ਇਲਾਵਾ ਇਨਫੈਕਸ਼ਨ ਰੋਕਣ ਲਈ ਸਰੀਰਕ ਦੂਰੀ ਬਣਾਈ ਰੱਖਣ ਕਾਰਨ ਮਰੀਜ਼ਾਂ ਨੂੰ ਮਾਨਸਿਕ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ।

Related posts

ਨਵੀਂ ਦਿੱਲੀ: ਉਦਾਸੀ, ਚਿੰਤਾ, ਬੇਚੈਨੀ ਅਤੇ ਹੋਰ ਮਾਨਸਿਕ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮਾਨਸਿਕ ਸਿਹਤ ਦਿਵਸ ਮਨਾਇਆ ਜਾਂਦਾ ਹੈ। ਹਰ ਸਾਲ 10 ਅਕਤੂਬਰ ਨੂੰ ਦਿਨ ਮਨਾਉਣ ਦਾ ਉਦੇਸ਼ ਮਾਨਸਿਕ ਸਿਹਤ ਨਾਲ ਜੁੜੀਆਂ ਬਿਮਾਰੀਆਂ ਦੇ ਸਮਾਜਿਕ ਕਲੰਕ ਨੂੰ ਖ਼ਤਮ ਕਰਨਾ ਹੈ। ਮਾਨਸਿਕ ਸਿਹਤ ਨੂੰ ਆਮ ਤੌਰ ‘ਤੇ ਬਹੁਤ ਮਾਮੂਲੀ ਮੰਨਿਆ ਜਾਂਦਾ ਹੈ ਅਤੇ ਬਿਮਾਰੀ ਦੇ ਖ਼ਤਰਿਆਂ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਇਸ ਲਈ ਮਾਨਸਿਕ ਸਿਹਤ ਸਮੱਸਿਆਵਾਂ ਪ੍ਰਤੀ ਜਾਗਰੂਕ ਹੋਣਾ ਅਤੇ ਜਾਗਰੂਕ ਹੋਣਾ ਜ਼ਰੂਰੀ ਹੈ। ਜਾਗਰੁਕ ਹੋਣ ਨਾਲ ਲੋਕ ਇਸ ਬਿਮਾਰੀ ਬਾਰੇ ਗੱਲ ਕਰਨ ਲਈ ਉਤਸ਼ਾਹਿਤ ਹੋਣਗਾ। ਵਿਸ਼ਵ ਸਿਹਤ ਸੰਗਠਨ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ, ਭਾਰਤ ਵਿੱਚ ਲੋਕ ਦੁਨੀਆ ਵਿੱਚ ਸਭ ਤੋਂ ਉਦਾਸ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇੱਥੇ ਹਰੇਕ ਸੱਤ ਵਿਅਕਤੀਆਂ ਚੋਂ ਇੱਕ ਵਿਅਕਤੀ ਤਣਾਅ ਅਤੇ ਬੇਚੈਨੀ ਤੋਂ ਪੀੜਤ ਹੈ। ਸਾਲ 1990 ਤੋਂ 2017 ਦੇ ਅੰਕੜਿਆਂ ਵਿੱਚ ਭਾਰਤੀ ਲੋਕਾਂ ਦੀ ਮਾਨਸਿਕ ਬਿਮਾਰੀ ਨਾਲ ਸਬੰਧਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਸ਼ੇ ‘ਤੇ ਗੱਲ ਕਰਨਾ ਭਾਰਤ ਵਿਚ ਸਮਾਜਕ ਕਲੰਕ ਮੰਨਿਆ ਜਾਂਦਾ ਹੈ: ਆਉਣ ਵਾਲੀ ਨਸਲ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਭਾਰਤ ਵਿਚ ਸਥਿਤੀ ਚਿੰਤਾਜਨਕ ਹੈ। ਮਾਨਸਿਕ ਬਿਮਾਰੀ ਨੂੰ ਅੱਜ ਵੀ ਭਾਰਤੀ ਸਮਾਜ ਵਿਚ ਇਕ ਸਮਾਜਕ ਕਲੰਕ ਮੰਨਿਆ ਜਾਂਦਾ ਹੈ। ਲੋਕ ਇਸ ਬਾਰੇ ਗੱਲ ਕਰਨ ਤੋਂ ਝਿਜਕ ਰਹੇ ਹਨ। ਉਨ੍ਹਾਂ ਨੂੰ ਖੁਦ ਨਾਲ ਵਿਤਕਰਾ ਹੋਣ ਦਾ ਡਰ ਹੁੰਦਾ ਹੈ। ਇਸ ਤੋਂ ਇਲਾਵਾ ਭਾਰਤ ਵਿਚ ਬਹੁਤ ਘੱਟ ਲੋਕ ਹਨ ਜੋ ਮਾਨਸਿਕ ਸਿਹਤ ਸਮੱਸਿਆਵਾਂ ਦਾ ਹੱਲ ਕਰਦੇ ਹਨ।

On Punjab

ਚੌਕਸੀ ਤੇ ਅਹਿਤਿਆਤੀ ਕਦਮ ਚੁੱਕੇ ਜਾਣ ਨਾਲ ਸਕੂਲਾਂ ‘ਚ ਟਲ਼ੇਗਾ ਕੋਰੋਨਾ ਦਾ ਖ਼ਤਰਾ

On Punjab

ਸਿਹਤ ਲਈ ਖ਼ਤਰਨਾਕ ਹੈ ਜ਼ਿਆਦਾ ਮੋਬਾਈਲ ਫੋਨ ਦੀ ਵਰਤੋਂ

On Punjab